ਪੰਜਾਬ ਨੂੰ, ਪੰਜਾਬ ਤੋਂ ਚਲਾਇਆ ਜਾ ਸਕਦਾ ਹੈ, ਜੇ ਪੰਜਾਬ ਦਿੱਲੀ ਤੋਂ ਚਲਾਇਆ ਜਾਵੇਗਾ ਤਾਂ ਲੋਕ ਮਨਜ਼ੂਰ ਨਹੀਂ ਕਰਨਗੇ : ਰਾਹੁਲ ਗਾਂਧੀ

ਹੁਸਿਆਰਪੁਰ, 17 ਜਨਵਰੀ : ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਲੀਮੈਂਟ ਮੈਂਬਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਸੂਹਾ ਵਿਖੇ ਪੁੱਜੀ ਤੇ ਇਸ ਮੌਕੇ ਉਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਜਿਸ ਵਿੱਚ ਰਾਹੁਲ ਗਾਂਧੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਉਨ੍ਹਾਂ ਈਵੀਐਮ, ਕਾਂਗਰਸੀ ਆਗੂਆਂ/ਵਰਕਰਾਂ ਦੀ ਭਾਜਪਾ ’ਚ ਸਮੂਲੀਅਤ, ਕਿਸਾਨਾਂ ਦੀ ਆਮਦਨ ਸਬੰਧੀ, 1984 ਦੇ ਸਿੱਖ ਕਤਲੇਆਮ ਸਮੇਤ ਹੋਰਨਾਂ ਕਈ ਮੁੱਦਿਆਂ ਤੇ ਖੁੱਲ੍ਹ ਕੇ ਗੱਲਬਾਤ ਕੀਤੀ। ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਜੋੜੋ ਯਾਤਰਾ ਦਾ ਮੁੱਖ ਟੀਚਾ ਦੇਸ਼ ’ਚ ਜੋ ਨਫ਼ਰਤ ਤੇ ਹਿੰਸਾ ਫੈਲਾਈ ਜਾ ਰਹੀ ਹੈ, ਉਸਦੇ ਖ਼ਿਲਾਫ ਖੜ੍ਹੇ ਹੋਣਾ ਹੈ। ਇਸ ਤੋਂ ਇਲਾਵਾ ਦੇਸ਼ ਵਿੱਚ ਬੇਰੁਜ਼ਗਾਰੀ ਤੇ ਮਹਿੰਗਾਈ ਦੇ ਖਿਲਾਫ ਯਾਤਰਾ ਸ਼ੁਰੂ ਕੀਤੀ ਗਈ ਸੀ, ਤੇ ਭਾਰਤ ਜੋੜੋ ਯਾਤਰਾ ਇਸ ’ਚ ਸਫ਼ਲ ਵੀ ਰਹੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ’ਚ ਵਧ ਰਹੀ ਆਮਦਨੀ ਅਸਮਾਨਤਾ ਸਬੰਧੀ ਦੋ ਅੰਕੜਿਆ ਬਾਰੇ ਗੱਲ ਕਰਦਿਆਂ ਦੱਸਿਆ ਕਿ ਦੇਸ਼ ’ਚ 21 ਸਭ ਤੋਂ ਵੱਧ ਅਮੀਰ ਵਿਅਕਤੀਆਂ ਕੋਲ  ਉਨਾ ਪੈਸਾ ਹੈ, ਜਿੰਨਾ 70 ਕਰੋੜ ਭਾਰਤੀਆਂ ਕੋਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਸਭ ਤੋਂ ਅਮੀਰ 1 ਫੀਸਦੀ ਲੋਕਾਂ ਕੋਲ ਦੇਸ਼ ਦਾ 40 ਫੀਸਦੀ ਧਨ ਹੈ, ਇੰਨ੍ਹਾਂ ਕਾਰਨਾਂ ਕਰਕੇ ਇਹ ਯਾਤਰਾ ਸ਼ੁਰੂ ਕੀਤੀ ਗਈ ਸੀ।

  • ਪ੍ਰੈਸ ਕਾਨਫਰੰਸ ਦੌਰਾਨ ਦਿੱਤੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ

ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਕਿ ਲੋਕਾਂ ਦੀ ਇਹ ਵਿਚਾਰਧਾਰਾ ਹੈ ਕਿ ਜਦੋਂ ਤੱਕ ਈਵੀਐਮ ਹੈ, ਉਸ ਸਮੇਂ ਤੱਕ ਕਾਂਗਰਸ ਸੱਤਾ ’ਚ ਨਹੀਂ ਆ ਸਕਦੀ ਦਾ ਜਵਾਬ ਦਿੰਦਿਆ ਰਾਹੁਲ ਗਾਂਧੀ ਨੇ ਕਿਹਾ ਕਿ ਈਵੀਐਮ ਤਾਂ ਇੱਕ ਤੱਤ ਹੈ, ਵਿਰੋਧੀ ਧਿਰ ਤੇ ਤਿੱਖਾ ਹਮਲਾ ਕਰਿਦਆਂ ਰਾਹੁਲ ਗਾਂਧੀ ਨੇ ਕਿਹਾ ਕਿ ਦੇਸ਼ ਦੇ ਸਾਰੇ ਇੰਸਟੀਚਿਉਸਨਸ ਤੇ ਭਾਜਪਾ ਤੇ ਆਰ.ਐਸ.ਐਸ ਦਾ ਕੰਟਰੋਲ ਹੈ, ਜਿੰਨ੍ਹਾਂ ਤੇ ਭਾਜਪਾ ਤੇ ਆਰਐਸਐਸ ਨੇ ਦਬਾਅ ਬਣਾ ਕੇ ਕਬਜ਼ਾ ਕੀਤਾ ਹੋਇਆ ਹੈ, ਰਾਹੁਲ ਗਾਂਧੀ ਨੇ ਕਿਹਾ ਕਿ ਇਹ ਲੜਾਈ ਹੁਣ ਸਿਆਸੀ ਪਾਰਟੀਆਂ ਵਿਚਕਾਰ ਨਹੀਂ ਸਗੋਂ ਜਿੰਨ੍ਹਾਂ ਇੰਸਟੀਚਿਊਸ਼ਨ ਤੇ ਕਬਜ਼ਾ ਕੀਤਾ ਹੋਇਆ ਹੈ, ਉਨ੍ਹਾਂ ਹੋ ਰਹੀ ਹੈ।

  • ਭਾਜਪਾ ਦੇ ਦਬਾਅ ਕਾਰਨ ਕਈ ਕਾਂਗਰਸੀਆਂ ਨੇ ਛੱਡੀ ਪਾਰਟੀ : ਗਾਂਧੀ

2022 ’ਚ ਕਾਂਗਰਸ ਦੇ ਕਈ ਵੱਡੇ ਆਗੂ ਅਤੇ ਵਰਕਰਾਂ ਵੱਲੋਂ ਭਾਜਪਾ ’ਚ ਸਮੂਲੀਅਤ ਕੀਤੀ ਗਈ, ਬਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਮੁਤਾਬਿਕ ਜੋ ਕੋਈ ਕਾਂਗਰਸੀ ਵਰਕਰ ਜਾਂ ਆਗੂ ਭਾਜਪਾ ’ਚ ਸ਼ਾਮਿਲ ਹੋਏ ਹਨ, ਉਹ ਕਿਸੇ ਨਾ ਕਿਸੇ ਦਬਾਅ ਕਾਰਨ ਪਾਰਟੀ ਛੱਡ ਕੇ ਗਏ ਹਨ। ਇਹ ਇੱਕ ਅਜਿਹਾ ਅੰਦਰੂਨੀ ਦਬਾਅ ਸੀ, ਜੋ ਸੀਬੀਆਈ, ਈਡੀ ਵੱਲੋਂ ਬਣਾਇਆ ਗਿਆ ਸੀ। ਇਸ ਤੋਂ ਇਲਾਵਾ ਭ੍ਰਿਸਟਾਚਾਰ ਦੇ ਚੱਲਦਿਆਂ ਅਜਿਹਾ ਹੋਇਆ ਹੈ, ਕਾਂਗਰਸ ਇਸ ਤੋਂ ਬਹੁਤ ਖੁਸ਼ ਹੈ, ਕਿ ਅਜਿਹੇ ਵਿਅਕਤੀ ਪਾਰਟੀ ਤੋਂ ਬਾਹਰ ਹੋਏ ਹਨ। ਜੇਕਰ ਕਾਂਗਰਸ ਦੀ ਹੁਣ ਦੀ ਕਾਰਗੁਜ਼ਾਰੀ ਤੇ ਗੱਲ ਕੀਤੀ ਜਾਵੇ ਤਾਂ ਸੀਨੀਅਰ ਆਗੂ ਤੋਂ ਲੈ ਕੇ ਛੋਟੇ ਵੱਡੇ ਵਰਕਰਾਂ ’ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ।

  • ਮੁੱਖ ਮੰਤਰੀ ਮਾਨ ਨੂੰ ਰਾਹੁਲ ਗਾਂਧੀ ਨੇ ਦਿੱਤੀ ਸਲਾਹ

ਰਾਹੁਲ ਗਾਂਧੀ ਨੇ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬੀ ਸੱਭਿਆਚਾਰ ਤੇ ਇਤਿਹਾਸ ਦੇ ਬਾਰੇ ਸਲਾਹ ਦਿੱਤੀ ਹੈ, ਪੰਜਾਬ ਨੂੰ, ਪੰਜਾਬ ਤੋਂ ਚਲਾਇਆ ਜਾ ਸਕਦਾ ਹੈ, ਕਿਉਂਕਿ ਜੇ ਪੰਜਾਬ ਦਿੱਲੀ ਤੋਂ ਚਲਾਇਆ ਜਾਵੇਗਾ ਤਾਂ ਲੋਕ ਉਸਨੂੰ ਮਨਜ਼ੂਰ ਨਹੀਂ ਕਰਨਗੇ। ਇਸ ਨਾਲ ਪੰਜਾਬੀ ਭੜਕਣਗੇ ਤੇ ਐਕਸ਼ਨ ’ਚ ਆ ਕੇ ਤਿੱਖੀ ਪ੍ਰਤੀਕਿਰਿਆ ਦੇਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬੀਆਂ ਦੇ ਆਪਣੇ ਸੱਭਿਆਚਾਰ ਨੂੰ ਲੈ ਕੇ ਜੋ ਮਾਣ ਹੈ, ਉਸਨੂੰ ਚੰਗੀ ਤਰ੍ਹਾਂ ਸਮਝਿਆ ਹੈ।

  • ਕਿਸਾਨਾਂ ਦੀ ਆਮਦਨ ਵਧਾਉਣ ਤੇ ਹੱਲ ਤੇ ਰਾਹੁਲ ਗਾਂਧੀ ਦੇ ਵਿਚਾਰ

ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨਾਂ ਤੇ ਲਗਾਤਾਰ ਹਮਲਾ ਕੀਤਾ ਜਾ ਰਿਹਾ ਹੈ ਤੇ ਇੱਕ ਥਾਂ ਤੋਂ ਨਹੀਂ ਸਗੋਂ ਕਈ ਪਾਸਿਓ ਕੀਤਾ ਜਾ ਰਿਹਾ ਹੈ। ਜੋ ਸੁਰੱਖਿਆ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ, ਉਹ ਨਹੀਂ ਮਿਲ ਰਹੀ। ਕਾਂਗਰਸ ਵੱਲੋਂ ਯੂ.ਪੀ.ਏ ਦੇ ਸਮੇਂ ਕਿਸਾਨਾਂ ਨੂੰ ਸੁਰੱਖਿਆ ਦਿੱਤੀ ਗਈ, ਪਰ ਸਾਡੇ ਵੱਲੋਂ ਵੀ ਉਨਾ ਨਹੀਂ ਕੀਤਾ ਜਾ ਸਕਿਆ ਜੋ ਕਰਨਾ ਚਾਹੀਦਾ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ, ਉਨ੍ਹਾਂ ਕਿਹਾ ਕਿ ਭਾਵੇਂ ਪੰਜਾਬ ’ਚ ਕਾਂਗਰਸ ਸਰਕਾਰ ਆਵੇ ਜਾਂ ਕੇਂਦਰ ’ਚ ਪਰ ਕਿਸਾਨਾਂ ਨੂੰ ਪਹਿਲ ਦਿੱਤੀ ਜਾਵੇਗੀ ਤੇ ਕਿਸਾਨਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੁੱਖ ਵਿਜ਼ਨ ਖੇਤੀਬਾੜੀ ਹੈ ਕਿ ਖੇਤੀਬਾੜੀ ਸੈਕਟਰ ’ਚ ਤਕਨਾਲੋਜੀ ਵਿਕਸਿਤ ਕੀਤਾ ਜਾਵੇ, ਕੋਲਡ ਚੈਨ ਬਣਾਈ ਜਾਵੇ ਤੇ ਇਸ ਖੇਤਰ ’ਚ ਨੌਕਰੀਆਂ ਲਿਆਂਦੀਆਂ ਜਾਣ।

  • 1984 ਸਿੱਖ ਕਤਲੇਆਮ ਬਾਰੇ ਬੋਲੇ ਰਾਹੁਲ ਗਾਂਧੀ

1984 ’ਚ ਹੋਏ ਸਿੱਖ ਕਤਲੇਆਮ ਬਾਰੇ ਗੱਲ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸਬੰਧੀ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਵੀ ਆਪਣਾ ਸਟੈਂਡ ਦੱਸ ਚੁੱਕੇ ਹਨ ਤੇ ਉਸ ਦਾ ਵੀ ਉਹੀ ਸਟੈਂਡ ਹੈ, ਇਸ ਸਥਿਤੀ ਤੇ ਉਹ ਵੀ ਸੰਸਦ ਵਿੱਚ ਆਪਣਾ ਪੱਖ ਰੱਖ ਚੁੱਕੇ ਹਨ।

  • ਸਿੱਖ ਭਾਈਚਾਰੇ ਨਾਲ ਬੇ-ਇੰਤਹਾ ਮੁਹੱਬਤ

ਰਾਹੁਲ ਗਾਂਧੀ ਨੇ ਕਿਹਾ ਕਿ ਮੇਰੇ ਦਿਲ ਵਿੱਚ ਸਿੱਖ ਭਾਈਚਾਰੇ ਨੂੰ ਲੈ ਕੇ ਬਹੁਤ ਸਤਿਕਾਰ ਹੈ, ਪੰਜਾਬੀਆਂ ਖਾਸ ਕਰ ਕੇ ਸਿੱਖ ਲਈ ਮੇਰੇ ਦਿਲ ਵਿੱਚ ਬੇਇੰਤਹਾ ਮੁਹੱਬਤ ਹੈ। ਸਿੱਖ ਭਾਈਚਾਰੇ ਬਿਨ੍ਹਾ ਇਹ ਭਾਰਤ -ਭਾਰਤ ਨਹੀਂ ਹੈ।

  • ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਦੋ ਵਾਰ ਹੋਈ ਕੁਤਾਹੀ

ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਦੋ ਵਾਰ ਕੁਤਾਹੀ ਹੋਈ ਸੀ। ਹੁਸ਼ਿਆਰਪੁਰ 'ਚ ਪਹਿਲਾਂ ਇਕ ਨੌਜਵਾਨ ਦੌੜਦਾ ਆਇਆ ਅਤੇ ਰਾਹੁਲ ਨੂੰ ਜ਼ਬਰਦਸਤੀ ਜੱਫੀ ਪਾ ਲਈ। ਇਸ ਤੋਂ ਬਾਅਦ ਇਕ ਹੋਰ ਸ਼ੱਕੀ ਵੀ ਰਾਹੁਲ ਦੇ ਕਾਫੀ ਕਰੀਬ ਪਹੁੰਚ ਗਿਆ ਸੀ। ਜਦੋਂ ਨੌਜਵਾਨ ਨੇ ਰਾਹੁਲ ਨੂੰ ਜੱਫੀ ਪਾਈ ਤਾਂ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਮਦਦ ਨਾਲ ਉਸ ਨੂੰ ਦੂਰ ਹਟਾਇਆ। ਇਸ ਤੋਂ ਬਾਅਦ ਬੱਸੀ ਪਿੰਡ 'ਚ ਟੀ-ਬ੍ਰੇਕ 'ਤੇ ਜਾਂਦੇ ਸਮੇਂ ਸਿਰ 'ਤੇ ਕੇਸਰੀ ਕੱਪੜਾ ਬੰਨ੍ਹੇ ਹੋਏ ਇਕ ਨੌਜਵਾਨ ਰਾ

rahul gandhi

ਹੁਲ ਦੇ ਥ੍ਰੀ ਲੇਅਰ ਸੁਰੱਖਿਆ ਘੇਰੇ 'ਚ ਆ ਗਿਆ। ਉਹ ਰਾਹੁਲ ਗਾਂਧੀ ਦੇ ਬਹੁਤ ਨੇੜੇ ਆ ਗਿਆ ਸੀ, ਪਰ ਸੁਰੱਖਿਆ ਕਰਮੀਆਂ ਨੇ ਉਸ ਨੂੰ ਫੜ ਲਿਆ, ਧੱਕਾ ਦੇ ਕੇ ਇਕ ਪਾਸੇ ਕਰ ਦਿੱਤਾ। ਇਹ ਦੋਵੇਂ ਘਟਨਾਵਾਂ ਇੱਕ ਘੰਟੇ ਵਿੱਚ ਵਾਪਰੀਆਂ।