ਪੰਜਾਬ ’ਚ ਵਿਸਾਖੀ ਦੇ ਤਿਉਹਾਰ ਤੇ ਜਨਤਕ ਸਰਕਾਰੀ ਛੁੱਟੀ ਦਾ ਐਲਾਨ 

ਚੰਡੀਗੜ੍ਹ, 12 ਅਪ੍ਰੈਲ : ਪੰਜਾਬ ’ਚ 13 ਅਪ੍ਰੈਲ 2024 ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸਰਕਾਰੀ ਛੁੱਟੀ ਹੋਣ ਕਰਕੇ ਵਿੱਦਿਅਕ ਅਦਾਰੇ ਤੇ ਹੋਰ ਸਰਕਾਰੀ ਅਦਾਰੇ ਬੰਦ ਰੱਖੇ ਜਾਣਗੇ। ਦੱਸਣਯੋਗ ਹੈ ਕਿ ਦਰਅਸਲ 13 ਅਪ੍ਰੈਲ ਨੂੰ ਵਿਸਾਖੀ ਦਾ ਤਿਉਹਾਰ ਸੂਬੇ ਭਰ ਵਿੱਚ ਮਾਨਿੲਆ ਜਾਵੇਗਾ। ਇਸੇ ਤਹਿਤ ਵਿਸਾਖੀ ਦੇ ਮੱਦੇਨਜ਼ਰ ਪੰਜਾਬ ਵਿੱਚ ਸਰਕਾਰੀ ਛੁੱਟੀ ਰਹੇਗੀ। 13 ਅਪ੍ਰੈਲ ਨੂੰ ਪੰਜਾਬ ਭਰ ਵਿੱਚ ਸਕੂਲ, ਕਾਲਜ, ਬੈਂਕ ਤੇ ਹੋਰ ਵਿੱਦਿਅਕ ਅਦਾਰੇ ਬੰਦ ਰਹਿਣਗੇ। ਪੰਜਾਬ ਵਿੱਚ ਵਿਸਾਖੀ ਦਾ ਤਿਉਹਾਰ ਬੜੀ ਹੀ ਧੂੰਮ ਧਾਮ ਨਾਲ ਮਾਨਿੲਆ ਜਾਂਦਾ ਹੈ। ਸਰਕਾਰ ਵੱਲੋਂ ਜਾਰੀ ਸਾਲ 2024 ਦੀ ਸਰਕਾਰੀ ਛੁੱਟੀ ਦੀ ਸੂਚੀ ਵਿੱਚ ਵੀ ਵਿਸਾਖੀ ਨੂੰ ਜਨਤਕ ਛੁੱਟੀ ਐਲਾਨਿਆ ਗਿਆ ਹੈ।