ਪ੍ਰੈਸ ਕੌਂਸਲ ਆਫ਼ ਇੰਡੀਆ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਅਤੇ ਪੁਲਿਸ ਮੁਖੀ ਨੂੰ ਸਮਾਂਬਧ ਜੁਆਬ ਤਲਬੀ ਨੋਟਿਸ

  • ਸਾਢੇ ਤਿੰਨ ਸਾਲਾਂ ਤੋਂ ਪੰਜਾਬ ਪੁਲਿਸ ਦੋਸ਼ੀ ਥਾਣੇਦਾਰਾਂ ਨੂੰ ਸਜ਼ਾਵਾਂ ਦੇਣ ਦੀ ਬਜਾਇ ਬਚਾਉਣ ’ਚ ਲੱਗੀ : ਮੇਜਰ ਸਿੰਘ

ਚੰਡੀਗੜ੍ਹ, 11 ਜਨਵਰੀ : ਭਾਰਤੀ ਪ੍ਰੈਸ ਕੌਂਸਲ (ਪੀ ਸੀ ਆਈ) ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਸਥਿਤ ਪੰਜਾਬੀ ਪੱਤਰਕਾਰ ਮੇਜਰ ਸਿੰਘ ਦੀ ਸ਼ਿਕਾਇਤ ’ਤੇ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਤੇ ਪੁਲਿਸ ਮੁਖੀ ਨੂੰ ਮੁੱੜ ਨੋਟਿਸ ਜਾਰੀ ਕਰ ਕੇ ਇਸ ਮਾਮਲੇ ਵਿਚ ਸਰਕਾਰ ਅਤੇ ਪੁਲਿਸ ਦਾ ਲਿੱਖਤੀ ਜਵਾਬ ਮੰਗਿਆ ਹੈ। ਕੌਂਸਲ ਅਧੀਨ ਸਕੱਤਰ ਵੱਲੋਂ ਜਾਰੀ ਨੋਟਿਸ ਵਿਚ ਕਿਹਾ ਗਿਆ ਹੈ ਕਿ ਪੱਤਰਕਾਰ ਮੇਜਰ ਸਿੰਘ ਵਲੋਂ ਮੁਹਾਲੀ ਦੇ ਦੋ ਥਾਣੇਦਾਰਾਂ ਏ ਐਸ ਆਈ ਓਮ ਪ੍ਰਕਾਸ਼ ਅਤੇ ਏ ਐਸ ਆਈ ਅਮਰਨਾਥ ਖਿਲਾਫ਼ ਕੀਤੀ ਗਈ ਸ਼ਿਕਾਇਤ ਉਪਰ ਕੀਤੀ ਕਾਰਵਾਈ ਦਾ ਸਮਾਂਬੱਧ 2 ਹਫ਼ਤਿਆਂ ਵਿਚ ਲਿਖੱਤੀ ਜੁਆਬ ਭੇਜਿਆ ਜਾਵੇ। ਇਸ ਤੋਂ ਬਾਅਦ ਇਹ ਮਾਮਲਾ ਕੌਂਸਲ ਦੀ ਜਾਂਚ ਕਮੇਟੀ ਦੇ ਹਵਾਲੇ ਕੀਤਾ ਜਾਵੇਗਾ। ਨੋਟਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ 20 ਅਕਤੂਬਰ 2023 ਨੂੰ ਪ੍ਰੈਸ ਕੌਂਸਲ ਵੱਲੋਂ ਨੋਟਿਸ ਭੇਜਿਆ ਗਿਆ ਸੀ। ਪਰ ਪੰਜਾਬ ਸਰਕਾਰ ਅਤੇ ਪੁਲਿਸ ਮੁਖੀ ਵਲੋਂ ਕੋਈ ਜੁਆਬ ਨਹੀਂ ਦਿੱਤਾ ਗਿਆ। ਕਾਬਿਲ ਏ ਜ਼ਿਕਰ ਇਹ ਕਿ ਕੌਂਸਲ ਨੇ ਇਸ ਤੋਂ ਪਹਿਲੇ ਉਕਤ ਨੋਟਿਸ ਵਿਚ ਦਫ਼ਾ 13(1) ਅਤੇ ਪ੍ਰੈਸ ਕੌਂਸਲ ਐਕਟ 1978 ਦੀ ਦਫ਼ਾ 13(4) ਤਹਿਤ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਪੰਜਾਬ ਸਰਕਾਰ ਅਤੇ ਪੁਲਿਸ ਮੁਖੀ ਨੂੰ ਪੱਤਰਕਾਰ ਮੇਜਰ ਸਿੰਘ ਉਪਰ ਦੀ ਹੋਈ ਕੁੱਟਮਾਰ ਦੇ ਮਾਮਲੇ ਵਿਚ ਜਾਂਚ ਦੇ ਬਿਆਨਾਂ ਦਾ 2 ਹਫ਼ਤੇ ਵਿਚ ਲਿੱਖਤੀ ਜੁਆਬ ਦੇਣ ਦੀ ਹਿਦਾਇਤ ਕੀਤੀ ਸੀ। ਪਰ ਸਰਕਾਰ ਜਾਂ ਪੁਲਿਸ ਮੁਖੀ ਨੇ ਇਸ ਕੇਸ ਵਿਚ ਅਜੇ ਤਕ ਕੋਈ ਕਾਰਵਾਈ ਨਹੀਂ ਕੀਤੀ। ਪੀੜਤ ਪੱਤਰਕਾਰ ਮੇਜਰ ਸਿੰਘ ਨੇ ਦਸਿਆ ਕਿ 22 ਮਈ 2020 ਨੂੰ ਗੁ. ਕਲਗੀਧਰ ਸਿੰਘ ਸਭਾ ਫੇਜ਼-4 ਵਿਖੇ ਪ੍ਰੈਸ ਕਵਰੇਜ ਦੌਰਾਨ ਏ ਐਸ ਆਈ ਓਮ ਪ੍ਰਕਾਸ਼ ਅਤੇ ਏ ਐਸ ਆਈ ਵਲੋਂ ਉਸ ਨਾਲ ਗੁੰਡਾਗਰਦੀ ਕੀਤੀ ਗਈ ਤੇ ਥਾਣੇ ਲੈ ਜਾ ਕੇ ਅਣ ਮਨੂੱਖੀ ਤਸ਼ਦੱਦ ਕਰਨ ਦੇ ਨਾਲ ਪੱਗ ਸਮੇਤ ਕਕਾਰਾਂ (ਕੰਘਾ) ਨੂੰ ਪੈਰਾਂ ’ਚ ਰੋਲਿਆ ਤੇ ਨਜ਼ਾਇਜ ਹਵਾਲਾਤ ਵਿਚ ਬੰਦ ਕੀਤਾ ਸੀ। ਮੇਜਰ ਸਿੰਘ ਨੇ ਦਸਿਆ ਕਿ ਪੈ੍ਰਸ ਕੌਂਸਲ ਆਫ਼ ਇੰਡੀਆ ਵਲੋਂ ਸੂ ਓ ਮੋਟੋ ਲਿਆ ਗਿਆ ਤੇ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਪਰ ਪੰਜਾਬ ਪੁਲਿਸ ਸਾਢੇ ਤਿੰਨ ਸਾਲਾਂ ਵਿਚ ਦੋਸ਼ੀ ਮੁਲਾਜ਼ਮਾਂ ਏ ਐਸ ਆਈ ਓਮ ਪ੍ਰਕਾਸ਼ ਅਤੇ ਏ ਐਸ ਆਈ ਅਮਰ ਨਾਥ ਨੂੰ ਸਜ਼ਾ ਦੇਣ ਦੀ ਬਜਾਇ ਬਚਾਉਣ ’ਚ ਲੱਗੀ ਹੋਈ ਹੈ ਜਿਸ ਨਾਲ ਪੰਜਾਬ ਪੁਲਿਸ ਦਾ ਅਸਲੀ ਚਿਹਰਾ ਨੰਗਾ ਹੁੰਦਾ ਹੈ।

class="img-responsive"