ਪੰਜਾਬ 'ਚ ਦੋ ਦਿਨਾਂ ਤੱਕ ਨਹੀਂ ਚੱਲਣਗੀਆਂ ਪਨਬੱਸ, ਰੋਡਵੇਜ਼, ਪੈਪਸੂ ਬੱਸਾਂ

ਚੰਡੀਗੜ੍ਹ, 08 ਨਵੰਬਰ : ਪੰਜਾਬ ‘ਚ ਜੇਕਰ ਤੁਸੀਂ ਕੱਲ੍ਹ ਪਨਬੱਸ, ਰੋਡਵੇਜ਼ ਜਾਂ ਪੈਪਸੂ ਦੀ ਬੱਸ ਰਾਹੀਂ ਸਫਰ ਕਰਨ ਜਾ ਰਹੇ ਹੋ ਤਾਂ ਉਨ੍ਹਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਜਿਕਰਯੋਗ ਹੈ ਕਿ ਪੰਜਾਬ ਭਰ ‘ਚ ਪੀਆਰਟੀਸੀ, ਪਨਬਸ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਚੱਕਾ ਜਾਮ ਕੀਤਾ ਗਿਆ ਹੈ। ਜਿਸ ਕਾਰਨ ਕੱਲ੍ਹ ਪੂਰੇ ਸੂਬੇ ਵਿੱਚ ਬੱਸਾਂ ਦੇ ਪਹੀਏ ਜਾਮ ਹੋ ਜਾਣਗੇ। ਮਿਲੀ ਜਾਣਕਾਰੀ ਮੁਤਾਬਿਕ ਪੀਆਰਟੀਸੀ, ਪਨਬਸ ਯੂਨੀਅਨ ਦਾ ਪੰਜਾਬ ਸਰਕਾਰ ਖਿਲਾਫ ਰੋਸ ਜਾਹਿਰ ਕਰਦਿਆਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਹੈ। ਜਿਸ ਦੇ ਚੱਲਦੇ ਪੰਜਾਬ ਦੀਆਂ ਸੜ੍ਹਕਾਂ ‘ਤੇ ਦੋ ਦਿਨਾਂ ਤੱਕ ਬੱਸਾਂ ਨਹੀਂ ਦੌੜਨਗੀਆਂ। ਦੱਸ ਦਈਏ ਕਿ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਹੜਤਾਲ ‘ਚ ਕੁਝ ਮੰਗਾਂ ਵੀ ਰੱਖੀਆਂ ਗਈਆਂ ਹਨ। ਜਿਸ ਵਿਚ ਕੱਚੇ ਮੁਲਾਜ਼ਮਾਂ ਦੀਆਂ ਤਨਖਾਹਾਂ ‘ਚ ਵਾਧੇ ਦੀ ਮੰਗ ਵੀ ਰਾਖੀ ਗਈ ਹੈ।