ਫਗਵਾੜਾ ਨੇੜੇ ਸੜਕ ਹਾਦਸੇ ‘ਚ ਨਵਵਿਆਹੁਤਾ ਦੀ ਮੌਤ, ਪਤੀ ਜਖ਼ਮੀ

ਫਗਵਾੜਾ, 27 ਮਈ : ਫਗਵਾੜਾ ਦੇ ਨੇੜੇ ਇੱਕ ਸੜਕ ਹਾਦਸੇ ‘ਚ ਇੱਕ ਔਰਤ ਦੀ ਮੌਤ ਅਤੇ ਇੱਕ ਦੇ ਜਖ਼ਮੀ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਤੋਂ ਮੁਕੇਰੀਆਂ ਨੂੰ ਮੋਟਰਸਾਈਕਲ ਤੇ ਸਵਾਰ ਹੋ ਕੇ ਪਤੀ-ਪਤਨੀ ਜਾ ਰਹੇ ਸਨ, ਜਦੋਂ ਉਹ ਫਗਵਾੜਾ ਨੇੜੇ ਪਹੁੰਚੇ ਤਾਂ ਉਨ੍ਹਾਂ ਦਾ ਐਕਸੀਡੈਂਟ ਹੋ ਗਿਆ, ਜਿਸ ਕਾਰਨ ਔਰਤ ਦੀ ਮੌਤ ਹੋ ਗਈ ਅਤੇ ਮੋਟਰਸਾਈਕਲ ਚਾਲਕ ਜਖ਼ਮੀ ਹੋ ਗਿਆ।ਮ੍ਰਿਤਕਾ ਦੀ ਪਹਿਚਾਣ ਕਿਰਨ ਪਤਨੀ ਸ਼ਿਵਮ ਵਾਸੀ ਗਗਨਦੀਪ ਕਲੋਨੀ ਲੁਧਿਆਣਾ ਵਜੋਂ ਹੋਈ ਹੈ। ਇਸ ਸਬੰਧੀ ਕਰਨ ਕੁਮਾਰ ਨੇ ਦੱਸਿਆ ਕਿ ਸ਼ਿਵਮ ਉਨ੍ਹਾਂ ਦੀ ਮਾਸੀ ਦਾ ਮੁੰਡਾ ਹੈ, ਜੋ ਆਪਣੀ ਪਤਨੀ ਕਿਰਨ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਮੁਕੇਰੀਆਂ ਨੂੰ ਜਾ ਰਿਹਾ ਸੀ, ਜਿੰਨ੍ਹਾਂ ਨੂੰ ਫਗਵਾੜਾ ਨੇੜੇ ਇੱਕ ਤੇਜ਼ ਰਫਤਾਰ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ, ਉਨ੍ਹਾਂ ਦੱਸਿਆ ਕਿ ਕਿਰਨ ਦੀ ਮੌਤ ਹੋ ਗਈ ਹੈ, ਜਦੋਂ ਕਿ ਸ਼ਿਵਮ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ ਤੇ ਖਤਰੇ ਤੋਂ ਬਾਹਰ ਹੈ, ਕਿਰਨ ਅਤੇ ਸ਼ਿਵਮ ਦਾ ਵਿਆਹ ਵੀ ਕੁੱਝ ਸਮਾਂ ਪਹਿਲਾਂ ਹੀ ਹੋਇਆ ਸੀ।