ਮੰਤਰੀਆਂ/ਐਮ ਐਲ ਏਜ਼ ਨੂੰ ਜ਼ਿਲ੍ਹਿਆਂ ਦੇ ਸਰਕਾਰੀ ਸਰਕਟ ਹਾਊਸਾਂ/ਗੈਸਟ ਹਾਊਸਾਂ 'ਚ ਠਹਿਰਨ ਦੇ ਹੋਏ ਹੁਕਮ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਆਪਣੇ ਮੰਤਰੀਆਂ ਅਤੇ ਐਮ ਐਲ ਏ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਨਵੇਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ ਕਿ ਜਦੋਂ ਕੋਈ ਵੀ ਮੰਤਰੀ ਜਾਂ ਐਮ ਐਲ ਏ ਸੂਬੇ ਦੇ ਕਿਸੇ ਜ਼ਿਲ੍ਹੇ ਦਾ ਦੌਰਾ ਕਰਦਾ ਹੈ ਤਾਂ ਉਹ ਸਬੰਧਿਤ ਏਰੀਏ ਦੇ ਸਰਕਾਰੀ ਸਰਕਾਰ ਹਾਊਸ/ਗੈਸਟ ਹਾਊਸ 'ਚ ਹੀ ਰੁਕੇ। ਅੱਗੇ ਹੁਕਮਾਂ 'ਚ ਇਹ ਵੀ ਕਿਹਾ ਗਿਆ ਹੈ ਜੇ ਕਿਸੇ ਕਾਰਨ ਸਰਕਾਰੀ ਸਰਕਾਰ ਹਾਊਸ/ਗੈਸਟ ਹਾਊਸ ਨਾ ਉਪਲੱਬਧ ਹੋਣ ਤਾਂ  ਮੰਤਰੀ ਅਤੇ ਐਮ ਐਲ ਏ ਨਿੱਜੀ ਆਪਣੇ ਤੌਰ 'ਤੇ ਕੋਈ ਹੋਰ ਪ੍ਰਬੰਧ ਕਰ ਸਕਦੇ ਹਨ।