ਹੁਸ਼ਿਆਰਪੁਰ ਪਿੰਡ ਧਰਮਪੁਰ ‘ਚ ਖੇਤ ‘ਚੋਂ ਮਿਲਿਆ ਜ਼ਿੰਦਾ ਬੰਬ, ਪੁਲਿਸ ਨੇ ਇਲਾਕਾ ਕੀਤਾ ਸੀਲ

ਹੁਸ਼ਿਆਰਪੁਰ, 07 ਜੂਨ : ਹੁਸ਼ਿਆਰਪੁਰ ਦਾ ਪਿੰਡ ਧਰਮਪੁਰ ‘ਚ ਇੱਕ ਕਿਸਾਨ ਦੇ ਖੇਤ ‘ਚ ਜ਼ਿੰਦਾ ਬੰਬ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਕਿਸਾਨ ਇਤਿੰਦਰਪਲ ਸਿੰਘ ਦੇ ਖੇਤ ‘ਚੋਂ ਬੰਬ ਮਿਲਿਆ ਹੈ। ਜਿਸ ਤੋਂ ਬਾਅਦ ਪੁਰੇ ਪਿੰਡ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਕਿਸਾਨ ਇਤਿੰਦਰਪਾਲ ਸਿੰਘ ਆਪਣੇ ਖੇਤ ‘ਚ ਵਾਹੀ ਕਰ ਰਿਹਾ ਸੀ ਅਤੇ ਇਹ ਬੰਬ ਉਸਦੇ ਟਰੈਕਟਰ ‘ਚ ਫਸ ਗਿਆ ਸੀ ਜਿਸ ਤੋਂ ਬਾਅਦ ਤੁਰੰਤ ਕਿਸਾਨ ਨੇ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਫਿਲਹਾਲ ਪੁਲਿਸ ਨੇ ਬੰਬ ਮਿਲਣ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਹੈ। ਇਹ ਬੰਬ ਦੋ ਫੁੱਟ ਤੋਂ ਜ਼ਿਆਦਾ ਲੰਬਾ ਦੱਸਿਆ ਜਾ ਰਿਹਾ ਹੈ। ਬੰਬ ਨੂੰ ਨਾਸ਼ ਕਰਮ ਦੇ ਲਈ ਦਸਤੇ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਬੰਬ ਖੋਲ ਦੀ ਸ਼ਕਲ ਵਿੱਚ ਇੱਕ ਵੱਡੀ ਚੀਜ਼ ਹੈ। ਮੌਕੇ ਤੇ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ ਹੈ। ਇਸ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ।