ਕਰੋਨਾ ਦੀ ਅੱਖ ‘ਤੇ ਹੁਣ ਜਾਨਵਰ ਵੀ ਆਉਣ ਲੱਗੇ !

ਕਰੋਨਾ ਨੇ ਜਿੱਥੇ ਸੰਸਾਰ ਦੇ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਧੱਕਣ ਦਾ ਡਰ ਪਾਇਆ ਹੋਇਆ ਹੈ , ਉੱਥੇ ਹੁਣ ਇਸ ਮਹਾਂਮਾਰੀ ਨੇ ਬੇਜੁਬਾਨ ਜਾਨਵਰਾਂ ਨੂੰ ਵੀ ਆਪਣੀ ਲਪੇਟ ਵਿੱਚ ਝੋਕਣਾ ਸੁਰੂ ਕਰ ਦਿੱਤਾ ਹੈ । ਅਜਿਹੀ ਹੀ ਘਟਨਾ ਹੁਣ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਨਜ਼ਦੀਕ ਦੇਖਣ ਨੂੰ ਮਿਲੀ ਹੈ। ਇੱਥੋਂ ਨੇੜੇ ਪੈਂਦੇ ਇੱਕ ਚਿੜੀਅਘਰ ਵਿੱਚ ਇੱਕ ਸ਼ੇਰਨੀ ਦੀ ਕਰੋਨਾ ਵਾਇਰਸ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਚਿੜੀਆਘਰ ਵਿੱਚ ਬਾਕੀ 9 ਹੋਰ ਸ਼ੇਰ ਅਤੇ ਸ਼ੇਰਨੀਆਂ ਦੇ ਕਰੋਨਾ ਸੰਕਰਮਿਤ ਪਾਏ ਜਾਣ ਦੀ ਵੀ ਪੁਸ਼ਟੀ ਹੋਈ ਹੈ।ਜੇਕਰ ਇਸ ਤਰਾਂ ਕਰੋਨਾ ਨੇ ਪਸ਼ੂਆਂ ਅਤੇ ਜਾਨਵਰਾਂ ਨੂੰ ਆਪਣੀ ਲਪੇਟ ਵਿੱਚ ਲੈਣਾ ਸੁਰੂ ਕਰ ਦਿੱਤਾ ਤਾਂ ਕਰੋਨਾ ਮਹਾਂਮਾਰੀ ਭਵਿੱਖ ਵਿੱਚ ਬਹੁਤ ਹੀ ਘਾਤਕ ਰੂਪ ਲੈ ਸਕਦੀ ਹੈ।