ਜਲਾਲਾਬਾਦ ਵਿੱਚ ਵਰਤ ਵਾਲਾ ਆਟਾ ਖਾਣ ਨਾਲ 150 ਤੋਂ ਵੱਧ ਲੋਕ ਬਿਮਾਰ, ਕਈ ਤਾਂ ਬੇਹੋਸ਼ੀ ਦੀ ਹਾਲਤ 'ਚ ਘਰਾਂ 'ਚ ਮਿਲੇ।

ਜਲਾਲਾਬਾਦ, 10 ਅਪ੍ਰੈਲ : ਜਲਾਲਾਬਾਦ ਵਿੱਚ ਵਰਤ ਵਾਲਾ ਆਟਾ ਖਾਣ ਨਾਲ ਵੱਡੀ ਗਿਣਤੀ ਵਿੱਚ ਲੋਕ ਬਿਮਾਰ ਹੋ ਗਏ ਹਨ। ਜਲਾਲਾਬਾਦ ਦੇ ਵੱਖ ਵੱਖ ਸ਼ਹਿਰਾਂ ਵਿੱਚ ਕਰੀਬ 150 ਤੋਂ ਵੱਧ ਲੋਕ ਜ਼ੇਰੇ ਇਲਾਜ ਹਨ। ਕਈ ਤਾਂ ਲੋਕ ਆਪਣੇ ਘਰਾਂ ਵਿੱਚ ਹੀ ਬੋਹੇਸ਼ੀ ਦੀ ਹਾਲਤ ਵਿੱਚ ਪਾਏ ਗਏ ਹਨ। ਜਾਣਕਾਰੀ ਅਨੁਸਾਰ ਕੱਲ੍ਹ ਪਹਿਲੇ ਨਵਰਾਤਰੇ ਦੇ ਮੌਕੇ 'ਤੇ ਲੋਕਾਂ ਨੇ ਵੱਖ-ਵੱਖ ਕਰਿਆਨੇ ਦੀਆਂ ਦੁਕਾਨਾਂ ਤੋਂ ਚੌਲਾਂ ਦਾ ਆਟਾ ਖਰੀਦਿਆ ਅਤੇ ਖਾਧਾ। ਜਿਸ ਤੋਂ ਬਾਅਦ ਰਾਤ ਨੂੰ ਵੱਡੀ ਗਿਣਤੀ ਲੋਕ ਹਸਪਤਾਲ ਪਹੁੰਚ ਗਏ। ਡਾਕਟਰ ਮੁਤਾਬਕ ਇਸ ਆਟੇ ਕਾਰਨ 100 ਤੋਂ 150 ਲੋਕ ਬਿਮਾਰ ਹੋ ਗਏ। ਫਿਲਹਾਲ ਲੋਕਾਂ ਨੂੰ ਇਲਾਜ ਲਈ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਹੈ। ਪ੍ਰਸ਼ਾਸਨ ਦੇ ਵੱਲੋਂ ਇੱਕ ਟੀਮ ਤਿਆਰ ਕਰ ਇਸ ਪੂਰੇ ਮਾਮਲੇ ਦੀ ਸਖਤੀ ਦੇ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕੋਈ ਮਿਲਾਵਟ ਖੋਰ ਪਾਇਆ ਗਿਆ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਬਾਜ਼ਾਰ ਦੇ ਵਿੱਚ ਹੋਲਸਿਲ ਰੇਟਾਂ ਚ 70 ਰੁਪਏ ਕਿਲੋ ਵਿਕਣ ਵਾਲਾ ਆਟਾ, ਜਲਾਲਾਬਾਦ ਦੀਆਂ ਕੁੱਝ ਦੁਕਾਨਾਂ 'ਤੇ 45 ਰੁਪਏ ਕਿਲੋ ਵਿਕਿਆ ਸੀ। ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਮਿਲਾਵਟ ਵੱਡੇ ਪੱਧਰ ਤੇ ਹੋਈ। ਕਰਿਆਨਾ ਯੂਨੀਅਨ ਦੱਸ ਰਹੀ ਹੈ ਕਿ ਪੂਰੇ ਸ਼ਹਿਰ ਦੇ ਵਿੱਚ ਪੰਜ ਹੋਲਸੇਲਰ ਹਨ ਅਤੇ ਉਨਾਂ ਵੱਲੋਂ ਹੁਣ ਇਸ ਮਾਮਲੇ ਦੀ ਆਪਣੇ ਪੱਧਰ ਤੇ ਵੀ ਜਾਂਚ ਕੀਤੀ ਜਾ ਰਹੀ ਹੈ। ਹਸਪਤਾਲਾਂ 'ਚ ਭਰਤੀ ਲੋਕਾਂ ਦਾ ਹਾਲ ਚਾਲ ਪੁੱਛਣ ਵਿਧਾਇਕ ਜਗਦੀਪ ਗੋਲਡੀ ਕੰਬੋਜ ਨੇ ਕਿਹਾ ਕਿ ਉਹਨਾਂ ਨੇ ਪ੍ਰਸ਼ਾਸਨ ਨੂੰ ਹਿਦਾਇਤਾਂ ਕਰ ਦਿੱਤੀਆਂ ਅਤੇ ਇਸ ਮਾਮਲੇ 'ਤੇ ਉਹਨਾਂ ਦੇ ਵੱਲੋਂ ਇੱਕ ਟੀਮ ਤਿਆਰ ਕਰਨ ਦੀ ਗੱਲ ਆਖੀ ਗਈ ਹੈ।