ਦੇਸ਼ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਤਾਂ ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਨਹੀਂ ਜਾਣਗੇ ਤਾਂ ਹੋਰ ਕਿੱਥੇ ਜਾਣਗੇ? :  ਮੁੱਖ ਮੰਤਰੀ ਮਾਨ 

ਚੰਡੀਗੜ੍ਹ, 27 ਫ਼ਰਵਰੀ : ਕਿਸਾਨੀ ਅੰਦੋਲਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ, ਜਦ ਦੇਸ਼ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਤਾਂ ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਨਹੀਂ ਜਾਣਗੇ ਤਾਂ ਹੋਰ ਕਿੱਥੇ ਜਾਣਗੇ? ਉਨ੍ਹਾਂ ਨੂੰ ਹਰਿਆਣਾ ਦੇ ਬਾਰਡਰਾਂ ‘ਤੇ ਬੈਰੀਕੇਡ ਲਗਾਕੇ ਕਿਉਂ ਰੋਕ ਲਿਆ? ਦੱਸ ਦੇਈਏ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲੋਂ ਜਦੋਂ ਸਵਾਲ ਪੁੱਛਿਆ ਗਿਆ ਕਿ ਪੰਜਾਬ ਦਾ ਕਿਸਾਨ ਦਿੱਲੀ ਹੀ ਕਿਉਂ ਜਾਣਾ ਚਾਹੁੰਦਾ ਹੈ ਤਾਂ ਇਸ ਦੇ ਜਵਾਬ ਵਿਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਦੇਸ਼ ਦੀ ਸਰਕਾਰ ਦਿੱਲੀ ਤੋਂ ਚੱਲਦੀ ਹੈ ਤਾਂ ਉਹ ਦਿੱਲੀ ਕਿਉਂ ਨਾ ਆਉਣ। ਉਨ੍ਹਾਂ ਦਾ ਹੱਕ ਬਣਦਾ ਹੈ ਕਿ ਉਹ ਆਪਣੀਆਂ ਮੰਗਾਂ ਲਈ ਦਿੱਲੀ ਸਰਕਾਰ ਨਾਲ ਗੱਲ ਕਰਨ। ਜੇ ਉਹ ਦਿੱਲੀ ਨਾ ਜਾਣ ਤਾਂ ਕਿਥੇ ਜਾਣ। ਉਨ੍ਹਾਂ ਨੂੰ ਹਰਿਆਣਾ ਉਤੇ ਬੈਰੀਕੇਡ ਲਗਾ ਕੇ ਕਿਉਂ ਰੋਕ ਦਿੱਤਾ ਗਿਆ ਹੈ। ਕਿਉਂਕਿ ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਪ੍ਰਦਰਸ਼ਨ ਕਰ ਰਹੇ ਹਨ ਤੇ ਦਿੱਲੀ ਕੂਚ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਡਾ ਫੈਸਲਾ ਲੈ ਸਕਦੀਆਂ ਹਨ। ਇਸ ਵੇਲੇ ਕਿਸਾਨ ਜਥੇਬੰਦੀਆਂ ਦੀ ਵੱਡੀ ਮੰਗ ਸ਼ੁਭਕਰਨ ਨੂੰ ਇਨਸਾਫ ਦਿਵਾਉਣਾ ਹੈ। ਮੁਲਜ਼ਮਾਂ ਖਿਲਾਫ ਪਰਚੇ ਦੀ ਮੰਗ ਕਿਸਾਨ ਲਗਾਤਾਰ ਕਰ ਰਹੇ ਹਨ। ਮਾਨ ਨੇ ਕਿਹਾ ਕਿ ਸੂਬਾ ਸਰਕਾਰ MSP ਨਹੀਂ ਦੇ ਸਕਦੀਆਂ ਪਰ ਸਬਸਿਡੀ ਦੇ ਸਕਦੀਆਂ ਹਨ। ਅਸੀਂ ਬੀਜਾਂ ਤੇ ਦਾਲਾਂ ਉਤੇ ਸਬਸਿਡੀ ਦੇ ਰਹੇ ਹਾਂ।