ਨਾਲਾਗੜ੍ਹ ‘ਚ ਦੋਸਤਾਂ ਨੇ ਹੀ ਕੀਤਾ ਦੋ ਭਰਾਵਾਂ ਦਾ ਕਤਲ, ਇੱਕ ਕਾਬੂ, ਦੋ ਦੀ ਭਾਲ ਜਾਰੀ

ਜਲੰਧਰ, 12 ਅਗਸਤ : ਹਿਮਾਚਲ ਦੇ ਨਾਲਾਗੜ੍ਹ ਵਿੱਚ ਕਤਲ ਕੀਤੇ ਦੋ ਸ਼ਕੇ ਭਰਾਵਾਂ ਦੇ ਦੋਸ਼ਤ ਹੀ ਨਿੱਕਲੇ ਕਾਤਲ, ਇਸ ਸਬੰਧੀ ਪੁਲਿਸ ਕਾਰਵਾਈ ਕਰਦੇ ਹੋਏ ਇੱਕ ਨੌਜਵਾਨ ਨੂੰ ਪੁਲਿਸ ਵੱਲੋਂ ਕਾਬੂ ਕਰਲਿਆ ਗਿਆ ਹੈ, ਜਦੋਂ ਕਿ ਦੋ ਹੋਰ ਦੀ ਭਾਲ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਵਰੁਣ ਤੇ ਕੁਨਾਲ ਦੋਵੇ ਭਰਾਵਾਂ ਦਾ ਆਪਣੇ ਦੋਸਤਾਂ ਨਾਲ ਕੁੱਝ ਪੈਸਿਆ ਦਾ ਲੈਣ ਦੇਣ ਸੀ, ਜਿਸ ਕਾਰਨ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਦਾ ਨਾਲਾਗੜ੍ਹ ‘ਚ ਲਿਜਾ ਕੇ ਕਤਲ ਕਰ ਦਿੱਤਾ। ਇਸ ਕਤਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇੱਕ ਕਥਿਤ ਦੋਸ਼ੀ ਇੰਦਰਜੀਤ ਸਿੰਘ ਉਰਫ ਛਿੰਦਾ ਵਾਸੀ ਖੀਵਾ (ਨਕੋਦਰ) ਨੂੰ ਲੋਹੀਆਂ ਤੋਂ ਕਾਬੂ ਕਰਲਿਆ ਹੈ, ਜਦੋਂਕਿ ਗੌਰਵ ਗਿੱਲ ਅਤੇ ਹੋਰ ਦੋਸਤ ਹਾਲੇ ਤੱਕ ਗ੍ਰਿਫਤ ‘ਚੋ ਬਾਹਰ ਦੱਸੇ ਜਾ ਰਹੇ ਹਨ। ਉਕਤ ਦੋਵੇਂ ਕਥਿਤ ਦੋਸ਼ੀਆਂ ਨੂੰ ਫੜ੍ਹਨ ਲਈ ਹਿਮਾਚਲ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ ਤੇ ਛਾਪੇਮਾਰੀ ਜਾਰੀ ਹੈ। ਵਾਇਰਲ ਵੀਡੀਓ ਵਿੱਚ ਹਮਲਾਵਰਾਂ ਨੇ ਸੜਕ ਤੇ ਹੀ ਦੋਵਾਂ ਭਰਾਵਾਂ ਤੇ ਚਾਕੂਆਂ ਨਾਲ ਹਮਲਾ ਕਰ ਰਹੇ ਹਨ, ਜਦੋਂ ਕਿ ਰਾਹਗੀਂਰ ਲੰਘ ਰਹੇ ਹਨ, ਪਰ ਕਿਸੇ ਨੇ ਵੀ ਮ੍ਰਿਤਕ ਭਰਾਵਾਂ ਦੀ ਜਾਨ ਬਚਾਉਣ ਲਈ ਮੱਦਦ ਨਹੀਂ ਕੀਤੀ। ਪਤਾ ਲੱਗਾ ਹੈ ਕਿ ਇਸ ਘਟਨਾਂ ਦੀ ਵੀਡੀਓ ਕਿਸੇ ਵਿਅਕਤੀ ਨੇ ਆਪਣੇ ਮੋਬਾਇਲ ਵਿੱਚ ਬਣਾਉਣ ਤੋਂ ਬਾਅਦ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ। ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਗੌਰਵ ਗਿੱਲ ਨਕੋਦਰ ਜੋ ਪਿਛਲੇ ਕੁੱਝ ਦਿਨਾਂ ਤੋਂ ਉਨ੍ਹਾਂ ਨੂੰ ਜਲੰਧਰ ਬੁਲਾ ਰਿਹਾ ਸੀ, ਪਰ ਉਹ ਨਾ ਗਏ, ਜਦੋਂ ਉਹ ਨਾਲਾਗੜ੍ਹ ਗਏ ਤਾਂ ਉਨ੍ਹਾਂ ਨਾਲ ਇਹ ਭਾਣਾ ਵਰਤ ਗਿਆ।