ਜਲੰਧਰ ਦੇ ਪਿੰਡ ਜੱਕੋਪੁਰ ਵਿਖੇ ਮੈਚ ਖੇਡ ਰਹੇ ਕਬੱਡੀ ਦੇ ਨਾਮਵਰ ਖਿਡਾਰੀ ਅਮਰ ਘੱਸ ਦੇ ​​​​​​​ਲੱਗੀ ਸੱਟ, ਮੌਤ

ਜਲੰਧਰ, 23 ਫਰਵਰੀ : ਜਲੰਧਰ ਦੇ ਕਸਬਾ ਲੋਹੀਆਂ ਖਾਸ ਦੇ ਪਿੰਡ ਜੱਕੋਪੁਰ ਵਿਖੇ ਸ਼ਹੀਦ ਊਧਮ ਸਿੰਘ ਸਪੋਰਟਸ ਅਤੇ ਵੈਲਫੇਅਰ ਕਲੱਬ (ਰਜਿ.) ਵੱਲੋਂ ਕਰਵਾਏ ਗਏ ਖੇਡ ਮੇਲੇ ‘ਚ ਖੁਸ਼ੀਆਂ ਉਸ ਸਮੇਂ ਮਾਤਮ ਵਿੱਚ ਬਦਲ ਗਈਆਂ ਜਦੋਂ ਕਬੱਡੀ ਦੇ ਨਾਮਵਰ ਖਿਡਾਰੀ ਅਮਰ ਘੱਸ ਪਿੰਡ ਘੱਸਪੁਰ (ਗੁਰਦਾਸਪੁਰ) ਦੇ ਅਚਾਨਕ ਸੱਟ ਲੱਗ ਗਈ, ਜਦੋਂ ਖਿਡਾਰੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਤਾਂ ਰਸਤੇ ਵਿੱਚ ਉਸਦੀ ਮੌਤ ਹੋ ਗਈ। ਇਸ ਦੁੱਖਦਾਈ ਘਟਨਾਂ ਕਾਰਨ ਪਿੰਡ ਜੱਕੋਪੁਰ ਕਲਾਂ ਦੇ ਪ੍ਰਬੰਧਕਾਂ ਨੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਰਤਨ ਸਿੰਘ ਕਾਕੜ ਕਲਾਂ ਦੀ ਮੌਜ਼ੂਦਗੀ ‘ਚ ਖੇਡ ਮੇਲ ਨੂੰ ਰੱਦ ਕਰ ਦਿੱਤਾ।