ਹਰਿਮੰਦਰ ਸਾਹਿਬ ਨੇੜੇ ਹੈਰੀਟੇਜ ਸਟਰੀਟ ‘ਚ ਧਮਾਕਾ, ਪੁਲਿਸ ਨੂੰ ਜਾਂਚ ਦੌਰਾਨ ਮਿਲੇ ਇਤਰਾਜ਼ਯੋਗ ਟੁਕੜੇ

ਅੰਮ੍ਰਿਤਸਰ , 7 ਮਈ : ਅੰਮ੍ਰਿਤਸਰ ‘ਚ ਸ਼ਨੀਵਾਰ ਦੇਰ ਰਾਤ ਕਰੀਬ 12 ਵਜੇ ਹੈਰੀਟੇਜ ਸਟਰੀਟ ‘ਤੇ ਧਮਾਕਾ ਹੋਣ ਕਾਰਨ ਸਨਸਨੀ ਫੈਲ ਗਈ। ਸਾਰਾਗੜ੍ਹੀ ਪਾਰਕਿੰਗ ਵਿੱਚ ਖਿੜਕੀਆਂ ਉੱਤੇ ਲੱਗੇ ਸ਼ੀਸ਼ੇ ਤੱਕ ਫੁੱਟ ਗਏ ਤੇ ਕੱਚ ਦੇ ਟੁਕੜੇ ਚਾਰੇ ਪਾਸੇ ਫੈਲ ਗਏ, ਕੁਝ ਸ਼ਰਧਾਲੂ ਵੀ ਕੱਚ ਨਾਲ ਜਖ਼ਮੀ ਹੋ ਗਏ, ਜਿਸ ਕਾਰਨ 5-6 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਜਾਂਚ ਤੋਂ ਬਾਅਦ ਪੁਲਿਸ ਨੇ ਪਾਇਆ ਕਿ ਇਹ ਇੱਕ ਹਾਦਸਾ ਸੀ ਅਤੇ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ। ਇਸ ਦੇ ਨਾਲ ਹੀ ਅੱਜ ਫੋਰੈਂਸਿਕ ਟੀਮ ਵੀ ਪੁਸ਼ਟੀ ਲਈ ਜਾਂਚ ਕਰੇਗੀ। ਇਹ ਹਾਦਸਾ ਹੈਰੀਟੇਜ ਸਟਰੀਟ ‘ਤੇ ਸਾਰਾਗੜੀ ਸਰਾਏ ਦੇ ਸਾਹਮਣੇ ਅਤੇ ਪਾਰਕਿੰਗ ਲਾਟ ਦੇ ਬਿਲਕੁਲ ਬਾਹਰ ਵਾਪਰਿਆ। 12 ਵਜੇ ਦੇ ਕਰੀਬ ਲੋਕ ਹੈਰੀਟੇਜ ਸਟਰੀਟ ‘ਚ ਘੁੰਮ ਰਹੇ ਸਨ। ਫਿਰ ਜ਼ੋਰਦਾਰ ਧਮਾਕਾ ਹੋਇਆ। ਨੇੜੇ ਬੈਂਚ ‘ਤੇ ਇਕ ਨੌਜਵਾਨ ਸੌਂ ਰਿਹਾ ਸੀ, ਜਿਸ ਦੀ ਲੱਤ ਤੇ ਕੱਚ ਦੇ ਵੱਡੇ ਟੁਕੜੇ ਵੱਜਣ ਕਾਰਨ ਉਹ ਜ਼ਖਮੀ ਹੋ ਗਿਆ। ਇਕ ਹੋਰ ਵਿਅਕਤੀ ਦੀ ਬਾਂਹ ‘ਤੇ ਵੀ ਮਾਮੂਲੀ ਸੱਟ ਲੱਗੀ ਹੈ। ਪੁਲੀਸ ਤੇ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਜਾਂਚ ਸ਼ੁਰੂ ਕਰ ਦਿੱਤੀ। ਲੋਕ ਧਮਾਕੇ ਨੂੰ ਅੱਤਵਾਦੀ ਹਮਲੇ ਨਾਲ ਰਲਦਾ ਦੇਖਣ ਲੱਗੇ। ਪਰ ਕੁਝ ਸਮੇਂ ਬਾਅਦ ਪੁਲਿਸ ਨੇ ਜਾਂਚ ਵਿੱਚ ਸਪੱਸ਼ਟ ਕਰ ਦਿੱਤਾ ਕਿ ਇਹ ਹਮਲਾ ਨਹੀਂ ਸੀ, ਇਹ ਇੱਕ ਹਾਦਸਾ ਸੀ। ਲੋਕਾਂ ਨੂੰ ਸੰਜਮ ਰੱਖਣ ਦੀ ਅਪੀਲ ਕੀਤੀ ਗਈ ਹੈ।
ਪੁਲਿਸ ਨੂੰ ਜਾਂਚ ਦੌਰਾਨ ਮਿਲੇ ਇਤਰਾਜ਼ਯੋਗ ਟੁਕੜੇ
ਬੀਤੀ ਰਾਤ ਅੰਮ੍ਰਿਤਸਰ ਵਿਰਾਸਤੀ ਮਾਰਗ ਦੇ ਉਪਰ ਇਕ ਬਲਾਸਟ ਹੋਣ ਦੀ ਖਬਰ ਸਾਹਮਣੇ ਆਈ ਸੀ ਇਸ ਵਿੱਚ ਵੀ ਕੁਝ ਲੋਕਾਂ ਦੇ ਜ਼ਖਮੀ ਹੋਣ ਦਾ ਵੀ ਮਾਮਲਾ ਸਾਹਮਣੇ ਆਇਆ ਸੀ। ਇਸ ਦੀ ਸੀ.ਸੀ.ਟੀ.ਵੀ ਵੀਡੀਓ ਵਿੱਚ ਵੀ ਸਾਫ਼ ਤੌਰ ਤੇ ਦੇਖਿਆ ਗਿਆ ਸੀ ਕਿ ਇਕ ਆਸ ਦੇ ਬਾਅਦ ਵਿਰਾਸਤੀ ਮਾਰਗ ਤੇ ਕਾਫੀ ਧੁਆ ਦੇਖਣ ਨੂੰ ਮਿਲਿਆ ਜਿਸ ਤੋਂ ਬਾਅਦ ਪੁਲਸ ਦੀਆਂ ਵੱਖ-ਵੱਖ ਟੀਮਾਂ ਵਿਰਾਸਤੀ ਮਾਰਗ ਤੇ ਪਹੁੰਚ ਕੇ ਜਾਂਚ ਕਰ ਰਹੀਆਂ ਹਨ ਅਤੇ ਪੁਲਸ ਜਾਂਚ ਦੌਰਾਨ ਵਿਰਾਸਤੀ ਮਾਰਗ ਤੋਂ ਕੁਝ ਇਤਰਾਜ਼ਯੋਗ ਟੁਕੜੇ ਵੀ ਮਿਲੇ ਹਨ ਉਸ ਨੂੰ ਵੀ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਬੀਤੀ ਰਾਤ ਵਿਰਾਸਤੀ ਮਾਰਗ ਤੇ ਬਲਾਸਟ ਹੋਣ ਦੀ ਖ਼ਬਰ ਪਤਾ ਲੱਗਣ ਤੇ ਪੁਲਸ ਦੀਆਂ ਟੀਮਾਂ ਪਹੁੰਚੀਆਂ ਸਨ। ਮੁੱਢਲੀ ਜਾਂਚ ਵਿੱਚ ਇਹ ਬਲਾਸਟ ਨਜ਼ਦੀਕ ਰੈਸਟੋਰੈਂਟ ਦੀ ਚਿਮਨੀ ਦੇ ਗਰਮੈਸ਼ ਕਰਕੇ ਹੋਇਆ ਲੱਗਦਾ ਸੀ। ਇਥੇ ਕੁੱਝ ਇਤਰਾਜ਼ਯੋਗ ਟੁਕੜੇ ਮਿਲੇ ਹਨ ਜਿਸ ਤੋਂ ਬਾਅਦ ਹੁਣ ਮੁਹਾਲੀ ਤੋਂ ਵਿਸ਼ੇਸ਼ ਜਾਂਚ ਦੀਆਂ ਟੀਮਾਂ ਨੂੰ ਬੁਲਾਇਆ ਜਾ ਰਿਹਾ ਹੈ ਉਹਨਾਂ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲ ਜਾਵੇਗਾ ਕਿ ਇਹ ਬਲਾਸਟ  ਚ ਕਿਸ ਕਾਰਨ ਹੋਇਆ ਹੈ।