ਕੌਮੀ ਇਨਸਾਫ਼ ਮੋਰਚੇ 'ਚ ਨਿਹੰਗ ਸਿੰਘਾਂ ਵਿਚਾਲੇ ਹੋਈ ਝੜਪ, ਇੱਕ ਨਿਹੰਗ ਦਾ ਗੁੱਟ ਵੱਢਿਆ

ਮੋਹਾਲੀ, 9 ਅਪ੍ਰੈਲ : ਮੋਹਾਲੀ-ਚੰਡੀਗੜ੍ਹ ਬਾਰਡਰ 'ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ਼ ਮੋਰਚੇ ਵਿਚ, ਦੋ ਨਿਹੰਗਾਂ ਵਿਚਾਲੇ ਖੂਨੀ ਝੜਪ 'ਚ ਪੁਲਿਸ ਵੱਲੋਂ 6 ਨਿਹੰਗਾਂ ਸਮੇਤ 10 ਖਿਲਾਫ ਐਫਆਰਆਈ ਦਰਜ ਕੀਤੀ ਗਈ ਹੈ। ਕੌਮੀ ਇਨਸਾਫ਼ ਮੋਰਚੇ ਵਿਚ, ਦੋ ਨਿਹੰਗਾਂ ਵਿਚਾਲੇ ਖੂਨੀ ਝੜਪ ਇੱਕ ਨਿਹੰਗ ਦਾ ਗੁੱਟ ਵੀ ਵੱਢ ਦਿੱਤਾ ਗਿਆ ਸੀ। ਜ਼ਖਮੀ ਹਾਲਤ ਵਿਚ ਨਿਹੰਗ ਸਿੰਘ ਨੂੰ ਪਹਿਲਾਂ ਮੋਹਾਲੀ ਦੇ ਛੇ ਫ਼ੇਜ਼ ਸਥਿਤ ਸਰਕਾਰੀ ਹਸਪਤਾਲ ਦਾਖਲ ਕਰਵਾਇਆ, ਜਿਥੇ ਡਾਕਟਰਾਂ ਨੇ ਹਾਲਤ ਗੰਭੀਰ ਵੇਖਦਿਆਂ ਹੋਇਆ ਉਹਨੂੰ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਸੀ।