ਮੁੱਖ ਮੰਤਰੀ ਭਗਵੰਤ ਮਾਨ ਨੇ ਪੁਲਿਸ ਦੀ ਭਰਤੀ ਲਈ ਪ੍ਰੀਖਿਆ ਦਾ ਐਲਾਨ ਕੀਤਾ 

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੱਸਿਆ ਕਿ ਪੰਜਾਬ ਪੁਲਿਸ ਵਿਚ ਨਵੀਆਂ ਭਰਤੀਆਂ ਕੀਤੀਆਂ ਜਾ ਰਹੀਆਂ ਹਨ। ਇਸ ਭਰਤੀ ਲਈ ਪ੍ਰੀਖਿਆ ਦਾ ਐਲਾਨ ਕਰ ਦਿੱਤਾ ਹੈ। ਕਾਂਸਟੇਬਲ ਲਈ 1156 ਪੋਸਟਾਂ ਦੀ ਪ੍ਰੀਖਿਆ 14 ਅਕਤੂਬਰ ਤੋਂ, ਹੈਡ ਕਾਂਸਟੇਬਲ 787 ਲਈ ਪ੍ਰੀਖਿਆ 15 ਅਕਤੂਬਰ ਨੂੰ ਅਤੇ ਸਬ ਇੰਸਪੈਕਟਰ  560 ਦੀ ਭਰਤੀ ਲਈ ਪ੍ਰੀਖਿਆ 16 ਅਕਤੂਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਭਰਤੀ ਮੈਰਿਟ ਅਤੇ ਬਿਨਾਂ ਰਿਸ਼ਵਤ ਜਾਂ ਕਿਸੇ ਦੀ ਸਿਫਾਰਸ਼ ਤੋਂ ਹੋਵੇਗੀ। ਉਨ੍ਹਾਂ ਦੱਸਿਆ ਕਿ ਪਿਛਲੀ ਦਿਨੀਂ 4374 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਸਨ।