ਮੁੱਖ ਮੰਤਰੀ ਤੇ ਦੋ ਮੰਤਰੀ ਜਿਲ੍ਹਾ ਸੰਗਰੂਰ ਨਾਲ ਸਬੰਧਿਤ ਹਨ, ਪਰ ਕਿਸੇ ਨੇ ਪੀੜਤਾਂ ਦੀ ਨਹੀਂ ਲਈ ਸਾਰ : ਅਰਸ਼ਦੀਪ ਕਲੇਰ  

ਚੰਡੀਗੜ੍ਹ, 23 ਮਾਰਚ : ਸੰਗਰੂਰ ’ਚ ਜ਼ਹਿਰੀਲੀ ਸ਼ਰਾਬ ਦਾ ਕਹਿਰ ਜਾਰੀ ਹੈ। ਜ਼ਹਿਰੀਲੀ ਸ਼ਰਾਬ ਕਾਰਨ ਹੁਣ ਤੱਕ 21 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਉਥੇ ਹੀ ਇਸ ਪੂਰੇ ਮਾਮਲੇ ਨੂੰ ਲੈਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਰਸ਼ਦੀਪ ਕਲੇਰ ਨੇ ਸੂਬਾ ਸਰਕਾਰ ਨੂੰ ਘੇਰ ਕੇ ਸਵਾਲ ਪੁੱਛੇ ਹਨ ਕਿ ਇਸ ਦਾ ਜ਼ਿੰਮੇਵਾਰ ਕੌਣ ਹੈ ? ਕਲੇਰ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 21 ਪਰਿਵਾਰ ਉੱਜੜ ਚੁਕੇ ਨੇ। ਇਹ ਸਭ ਹੋਇਆ ਵੀ ਮੁੱਖ ਮੰਤਰੀ ਆਪਣੇ ਜ਼ਿਲ੍ਹੇ ਵਿੱਚ ਹੈ ਜਿਥੇ ਦੋ - ਦੋ ਮੰਤਰੀ ਵੀ ਹਨ, ਪਰ ਅਜੇ ਤੱਕ ਕਿਸੇ ਨੇ ਪੀੜਤਾਂ ਦੀ ਸਾਰ ਨਹੀਂ ਲਈ। ਉਹਨਾਂ ਕਿਹਾ ਕਿ ਸ਼ਰਾਬ ਦੀਆਂ ਬੋਤਲਾਂ ਵਿੱਚ ਸ਼ਰਾਬ ਨਹੀਂ ਬੰਬ ਹੈ, ਜਿਸ ਨਾਲ ਲੋਕ ਝੁਲਸੇ ਹਨ। ਉਹਨਾਂ ਕਿਹਾ ਕਿ ਇਸ ਸ਼ਰਾਬ ਕਾਰਨ 12 ਲੋਗ ਹਾਲੇ ਵੀ ਹਸਪਤਾਲ ਵਿੱਚ ਜਿੰਦਗੀ ਮੌਤ ਤੋਂ ਲੜ ਰਹੇ ਨੇ। ਜਿੰਨਾ ਦੀ ਕਦੇ ਵੀ ਜਾਨ ਜਾ ਸਕਦੀ ਹੈ। ਅਕਾਲੀ ਆਗੂ ਨੇ ਅੱਗੇ ਕਿਹਾ ਕਿ ਇਹ ਜਿਲਾ ਅਹਿਮ ਹੈ ਉਤੋਂ ਮੁੱਖ ਮੰਤਰੀ ਭਗਵੰਤ ਮਾਨ, ਵਿੱਤ ਮੰਤਰੀ ਹਰਪਾਲ ਚੀਮਾ, ਅਮਨ ਅਰੋੜਾ ਮੰਤਰੀ ਇਸ ਹਲਕੇ 'ਚ ਆਉਂਦੇ ਨੇ। ਇਸ ਦਾ ਮਤਲਬ ਹੈ ਕਿ ਜਹਿਰੀਲੀ ਸ਼ਰਾਬ ਦੀ ਸਰਪਰਸਤੀ ਸਰਕਾਰ ਦੀ ਹੈ। ਇਸ ਹਿਸਾਬ ਨਾਲ ਇਸਦੀ ਜਵਾਬਦੇਹੀ ਵੀ ਸਰਕਾਰ ਦੀ ਹੈ। ਪਰ ਮੁੱਖ ਮੰਤਰੀ ਸਾਹਿਬ ਗੱਡੀਆਂ 'ਚ ਗਾਣੇ ਗਾ ਰਹੇ ਹਨ। ਇਸ ਮੌਕੇ ਅਰਸ਼ਦੀਪ ਨੇ ਕਿਹਾ ਕਿ ਕਾਂਗਰਸ ਸ਼ਾਸਨ ਦੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਸੀ ਕਿ 302 ਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਅਤੇ ਉਸ ਸਮੇਂ ਮੁੱਖ ਮੰਤਰੀ ਦਾ ਅਸਤੀਫ਼ਾ ਹੋਣਾ ਚਹੀਦਾ ਹੈ। ਉਸ ਵੇਲੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਸੰਬੰਧਿਤ ਮੰਤਰੀਆਂ 'ਤੇ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ ਹੈ ਕਿਉਂਕਿ ਇਹ ਕਤਲ ਹੈ। ਇਸ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਚੀਮਾ ਨੇ ਹਾਲੇ ਤਕ ਇੱਕ ਸ਼ਬਦ ਨਹੀਂ ਬੋਲਿਆ। ਬਲਕਿ ਉਹ ਦਿੱਲੀ ਨੇ ਜਿੱਥੇ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਸ਼ਰਾਬ ਪੋਲਿਸੀ 'ਤੇ ਘਪਲਾ ਕੀਤਾ ਉਨ੍ਹਾਂ ਦਾ ਸਾਥ ਦੇ ਰਹੇ ਨੇ ਆਪਣੇ ਪੰਜਾਬ ਦੀ ਜਨਤਾ ਦੀ ਸਾਰ ਕਦੋਂ ਲੈਣੀ ਹੈ ਇਹ ਦੱਸੋ। ਅੱਜ ਪੰਜਾਬ ਦੇਖ ਰਿਹਾ ਹੈ, ਦੇਸ਼ ਦੇਖ ਰਿਹਾ ਕਿ ਆਪ ਪਾਰਟੀ ਜੋ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਸੀ, ਜਦੋਂ ਉਨ੍ਹਾਂ ,ਤੇ ਖੁਦ ਦੇ ਤਾਂ ਕੋਈ ਇਸਤੀਫ਼ਾ ਨਹੀ ਦਿੱਤਾ ਜਾ ਰਿਹਾ ਹੈ। ਆਪ ਪਾਰਟੀ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਨਾਂ ਦੀ ਪੋਲਿਸੀ ਕੀ ਹੈ ? ਸਵਾਲ ਕਾਂਗਰਸ ਤੋਂ ਵੀ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਗਿਰਫਤਾਰੀ 'ਤੇ ਕਿਹਾ ਕਿ ਲੋਕਤੰਤਰ ਦਾ ਕਤਲ ਹੋ ਗਿਆ, ਪਰ ਪੰਜਾਬ 'ਤੇ ਚੁਪ ਨੇ। ਇਸ ਮੌਕੇ ਅਰਸ਼ਦੀਪ ਕਲੇਰ ਨੇ ਕਿਹਾ ਕਿ ਜਿੰਨਾ ਸ਼ਹੀਦਾਂ ਨੂੰ ਪ੍ਰਣਾਮ ਕਰਕੇ ਮੁਖ ਮੰਤਰੀ ਆਪਣੇ ਕੰਮ ਦੀ ਸ਼ੁਰੂਆਤ ਕਰਦੇ ਹਨ ਅੱਜ ਉਹ ਸ਼ਹੀਦ ਵੀ ਸ਼ਰਮਿੰਦਾ ਹੁੰਦੇ ਹੋਣਗੇ ਕਿ ਅਸੀਂ ਕਿੰਨਾਂ ਲੋਕਾਂ ਕਰਕੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਸੀ।