ਸੜਕ ਤੇ ਖੜ੍ਹੇ ਟਰੱਕ ਨਾਲ ਟਕਰਾਈ ਕਾਰ, ਦੋ ਮੌਤਾਂ, 3 ਗੰਭੀਰ ਜਖ਼ਮੀ

ਸੁਭਾਨਪੁਰ, 02 ਫਰਵਰੀ : ਕਪੂਰਥਲਾ ਦੇ ਜੀਟੀ ਰੋਡ ਤੇ ਸਥਿਤ ਪਿੰਡ ਹੰਬੋਵਾਲ ਨਜਦੀਕ ਖੜ੍ਹੇ ਇੱਕ ਟਰੱਕ ਨੂੰ ਕਾਰ ਨੇ ਜਬਰਦਸਤ ਟੱਕਰ ਮਾਰ ਦਿੱਤੀ, ਜਿਸ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕਾਂ ਦੇ ਗੰਭੀਰ ਜਖ਼ਮੀ ਹੋਣ ਦੀ ਖਬਰ ਹੈ। ਜਖ਼ਮੀਆਂ ਨੂੰ ਇਲਾਜ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮੌਕੇ ਤੇ ਪੁੱਜੇ ਥਾਣਾ ਸੁਭਾਨਪੁਰ ਦੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਮੁਰਦਾਘਰ ਕਪੂਰਥਲਾ ਵਿਖੇ ਰਖਵਾ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰਦਿੱਤੀ ਗਈ ਹੈ। ਇਸ ਘਟਨਾਂ ਸਬੰਧੀ ਜਾਣਕਾਰੀ ਦਿੰਦਿਆਂ ਸੰਨੀ ਵਾਸੀ ਨੂਰਪੁਰ (ਜਲੰਧਰ) ਨੇ ਦੱਸਿਆ ਕਿ ਉਹ ਤੇ ਉਸਦਾ ਪੂਰਾ ਪਰਿਵਾਰ 31 ਜਨਵਰੀ ਨੂੰ ਵਿਆਹ ਦੀ ਪਾਰਟੀ ‘ਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਗਏ ਸਨ। ਉਨ੍ਹਾਂ ਨਾਲ ਉਸਦਾ ਦੋਸਤ ਰਾਜਿੰਦਰ ਕੁਮਾਰ ਮਿੰਟੂ ਵੀ ਸੀ। ਸੰਨੀ ਨੇ ਦੱਸਿਆ ਕਿ ਕਾਰ ਨੂੰ ਬੁਲੰਦਪੁਰ (ਮਕਸੂਦਾ) ਦਾ ਰਾਮ ਪ੍ਰਕਾਸ਼ ਵੀ ਉੇਨ੍ਹਾਂ ਦੇ ਨਾਲ ਸੀ। ਉਸਨੇ ਦੱਸਿਆ ਕਿ ਸਵਿਫਟ ਕਾਰ ਉਹ ਆਪਣੇ ਦੋਸਤ ਤੋਂ ਮੰਗ ਕੇ ਲੈ ਕੇ ਗਿਆ ਸੀ। ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਹ ਤੇ ਉਸਦਾ ਪਰਿਵਾਰ ਵਾਪਸ ਆਪਣੇ ਪਿੰਡ ਘਰ ਆ ਰਹੇ ਸਨ, ਉਨ੍ਹਾਂ ਦੱiੋਸਆ ਕਿ ਇੱਕ ਕਾਰ ਵਿੱਚ ਉਹ ਤੇ ਉਸਦੀ ਪਤਨੀ ਅਤੇ ਲੜਕਾ ਉਸ ਨਾਲ ਕਾਰ ਵਿੱਚ ਸਨ, ਜਦੋਂ ਕਿ ਉਸਦਾ ਦੋਸਤ ਰਜਿੰਦਰ ਕੁਮਾਰ ਉਰਫ ਮਿੰਟੂ ਦੂਸਰੀ ਕਾਰ ਵਿੱਚ ਸਨ, ਜਿਸ ਵਿੱਚ ਉਸਦਾ ਭਰਾ ਰਾਹੁਲ, ਉਸਦੇ ਪਿਤਾ ਦਲਬੀਰ ਸਿੰਘ, ਚਚੇਰੀ ਭੈਣ ਰੀਆ, ਉਸਦਾ ਬੇਟੲ ਹਿਮੈਕਸ ਬੈਠੇ ਸਨ। ਸਵੇਰੇ ਕਰੀਬ 2.30 ਵਜੇ ਜਦੋਂ ਅਸੀਂ ਟੋਲ ਪਲਾਜ਼ਾ ਢਿਲਵਾਂ ਵਿਖੇ ਪਹੁੰਚੇ ਤਾਂ ਪਿੰਡ ਹੰਬੋਵਾਲ ਨੇੜੇ ਜੀ.ਟੀ ਰੋਡ 'ਤੇ ਪੰਪ ਦੇ ਕੋਲ ਇੱਕ ਟਰੱਕ ਖੜ੍ਹਾ ਸੀ, ਜਿਸ ਦੇ ਡਰਾਈਵਰ ਨੇ ਜੀ.ਟੀ ਰੋਡ 'ਤੇ ਗਲਤ ਪਾਰਕ ਕੀਤਾ ਹੋਇਆ ਸੀ ਅਤੇ ਨਾ ਤਾਂ ਉੱਥੇ ਕੋਈ ਸਾਈਨ ਬੋਰਡ ਸੀ ਅਤੇ ਨਾ ਹੀ ਕੋਈ ਸਾਈਨ ਬੋਰਡ ਸੀ। ਰਿਫਲੈਕਟਰ ਲਗਾਇਆ ਹੈ। ਰਜਿੰਦਰ ਕੁਮਾਰ ਉਰਫ ਮਿੰਟੂ ਦੀ ਸਵਿਫਟ ਕਾਰ ਸੜਕ 'ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਮੈਂ ਉਸ ਸਮੇਂ ਆਪਣੀ ਕਾਰ ਰੋਕ ਕੇ ਦੇਖਿਆ ਕਿ ਮੇਰਾ ਚਚੇਰਾ ਭਰਾ ਰਾਹੁਲ ਮੇਰੇ ਦੋਸਤ ਰਜਿੰਦਰ ਕੁਮਾਰ ਮਿੰਟੂ ਦੀ ਕਾਰ ਦੇ ਅੱਗੇ ਬੈਠਾ ਸੀ। ਹਾਦਸੇ ਵਿੱਚ ਮੇਰੇ ਪਿਤਾ ਦਲਬੀਰ ਸਿੰਘ ਅਤੇ ਰਾਹੁਲ ਕੁਮਾਰ ਦੀ ਮੌਤ ਹੋ ਗਈ ਅਤੇ ਮੇਰਾ ਦੋਸਤ ਰਜਿੰਦਰ ਕੁਮਾਰ ਉਰਫ਼ ਮਿੰਟੂ, ਮੇਰੀ ਭੈਣ ਰੀਆ ਅਤੇ ਮੇਰਾ ਲੜਕਾ ਹਿਮੈਕਸ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।