ਭਾਜਪਾ ਤਾਨਾਸ਼ਾਹੀ ਰਵੱਈਆ ਅਪਣਾ ਕੇ ਅਤੇ ਸੱਚਾਈ ਨੂੰ ਦਬਾ ਕੇ ਦੇਸ਼ ਵਿਚੋਂ ਲੋਕਤੰਤਰ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਚਾਹੁੰਦੀ ਹੈ : ਭਗਵੰਤ ਮਾਨ

  • ਤਾਨਾਸ਼ਾਹੀ ਖਿਲਾਫ ਆਮ ਆਦਮੀ ਪਾਰਟੀ ਦਾ ਵਰਤ
  • ਕ੍ਰਾਂਤੀਕਾਰੀ ਸੋਚ ਅਤੇ ਉੱਚ ਇਰਾਦੇ ਵਾਲੇ ਕੇਜਰੀਵਾਲ ਲਈ ਅੱਜ ਦੇਸ਼ ਭਰ ਵਿੱਚ ਰੱਖਿਆ ਗਿਆ ਸਮੂਹਿਕ ਵਰਤ : ਭਗਵੰਤ ਮਾਨ
  • ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਦੇਸ਼ ਦੇ ਲੋਕਾਂ ‘ਚ ਭਾਰੀ ਗੁੱਸਾ ਹੈ-ਭਗਵੰਤ ਮਾਨ
  • ਖਟਕੜ ਕਲਾਂ ਵਿਖੇ ਸਾਰੇ ਕੈਬਨਿਟ ਮੰਤਰੀ, ਵਿਧਾਇਕ,ਔਧੇਦਾਰ, ਵਰਕਰਰਾਂ ਅਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਲੋਕਾਂ ਨੇ ਇੱਕ ਦਿਨ ਦਾ ਸਮੂਹਿਕ ਵਰਤ ਰੱਖਿਆ
  • ਸ਼ਹੀਦ-ਏ-ਆਜ਼ਮ ਭਗਤ ਸਿੰਘ ਵੱਲੋਂ ਦੇਸ਼ ਦੇ ਲੋਕਤੰਤਰ ਲਈ ਦਿੱਤੀ ਕੁਰਬਾਨੀ ਅੱਜ ਖ਼ਤਰੇ ਵਿੱਚ ਹੈ, ਆਓ ਇੱਕਜੁੱਟ ਹੋ ਕੇ ਇਸ ਲੋਕਤੰਤਰ ਨੂੰ ਇਹਨਾਂ ਤਾਨਾਸ਼ਾਹ ਲੀਡਰਾਂ ਤੋਂ ਬਚਾਈਏ-ਭਗਵੰਤ ਮਾਨ
  • ਅੱਜ ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਤਾਨਾਸ਼ਾਹੀ ਖਿਲਾਫ ਆਮ ਆਦਮੀ ਪਾਰਟੀ ਦਾ ਵਰਤ, ਹਾਰੇਗੀ ਤਾਨਾਸ਼ਾਹੀ, ਜਿਤੇਗਾ ਲੋਕਤੰਤਰ – ਭਗਵੰਤ ਮਾਨ

ਚੰਡੀਗੜ੍ਹ 7 ਅਪ੍ਰੈਲ : ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ‘ਚ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ, ਵਿਧਾਇਕ, ਅਔਧੇਦਾਰ, ਵਰਕਰਾ ਸਮੇਤ ਵੱਡੀ ਗਿਣਤੀ ‘ਚ ਆਮ ਲੋਕ ਐਤਵਾਰ ਨੂੰ ਖਟਕੜ ਕਲਾਂ ਵਿਖੇ ਇੱਕ ਰੋਜ਼ਾ ਸਮੂਹਿਕ ਵਰਤ ਲਈ ਇਕੱਠੇ ਹੋਏ। ਮੁਖਮੰਤਰੀ ਭਗਵੰਤ ਮਾਨ ਨੇ ਭਾਜਪਾ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਇਹ ਜਨਤਕ ਵਰਤ ਤਾਨਾਸ਼ਾਹਾਂ ਲਈ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਅਸੀਂ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਪਿੰਡ ਖਟਕੜ ਕਲਾਂ ਵਿੱਚ ਤਾਨਾਸ਼ਾਹੀ ਖ਼ਿਲਾਫ਼ ਇਕੱਠੇ ਹੋਏ ਹਾਂ। ਅੱਜ ਪੜ੍ਹੇ-ਲਿਖੇ ਅਤੇ ਦੇਸ਼ ਪ੍ਰੇਮੀ ਲੋਕ ਜਮਹੂਰੀਅਤ ਦੇ ਖਤਮ ਹੋਣ ਤੋਂ ਡਰਦੇ ਹਨ। ਦੇਸ਼ ਦੇ ਸ਼ਹੀਦਾਂ ਨੂੰ ਡਰ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਸ ਹੱਥਾਂ ਵਿੱਚ ਚਲਾ ਜਾਵੇਗਾ। ਅੱਜ ਉਸਦੀ ਚਿੰਤਾ ਅਤੇ ਡਰ ਸਹੀ ਸਾਬਤ ਹੋਏ। ਅੰਗਰੇਜ਼ ਚਲੇ ਗਏ ਅਤੇ ਕਾਲੇ ਅੰਗਰੇਜ਼ ਆ ਗਏ। ਇਨ੍ਹਾਂ ਲੋਕਾਂ ਨੇ ਫਿਰ ਲੁੱਟਮਾਰ ਸ਼ੁਰੂ ਕਰ ਦਿੱਤੀ ਅਤੇ ਲੁੱਟ-ਖਸੁੱਟ ਕਰਨ ਤੋਂ ਬਾਅਦ ਲੋਕਾਂ ਨੂੰ ਜੇਲ੍ਹਾਂ ਵਿੱਚ ਡੱਕਣਾ ਸ਼ੁਰੂ ਕਰ ਦਿੱਤਾ। ਵਿਰੋਧੀ ਪਾਰਟੀ ਦੀਆਂ ਆਵਾਜ਼ਾਂ ਨੂੰ ਸ਼ਾਂਤ ਕਰਨਾ ਸ਼ੁਰੂ ਕਰ ਦਿੱਤਾ। ਮਾਨ ਨੇ ਕਿਹਾ ਅੱਜ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਰੂਹ ਜ਼ਰੂਰ ਤੜਫ ਰਹੀ ਹੋਵੇਗੀ ਕਿ ਕੀ ਇਸੇ ਆਜ਼ਾਦੀ ਲਈ ਉਹ 23 ਸਾਲ ਦੀ ਉਮਰ ਵਿੱਚ ਸ਼ਹੀਦ ਹੋ ਗਏ ਸਨ। ਅੰਗਰੇਜ਼ਾਂ ਦੇ ਰਾਜ ਦੌਰਾਨ ਜਦੋਂ ਸ਼ਹੀਦ ਭਗਤ ਸਿੰਘ ਜੇਲ੍ਹ ਵਿੱਚ ਸਨ ਤਾਂ ਉਹ ਜੇਲ੍ਹ ਵਿੱਚੋਂ ਹੀ ਬੋਲਦੇ ਸਨ ਅਤੇ ਖੁਦ ਆਪਣੇ ਵਕੀਲ ਬਣ ਸਨ। ਉੱਥੇ ਮੀਡੀਆ ਨੂੰ ਇਜਾਜ਼ਤ ਦਿੱਤੀ ਗਈ ਸੀ। ਉਨਾਂ ਨੇ ਜੋ ਕਿਹਾ ਉਹ ਅਗਲੇ ਦਿਨ ਸਾਰੇ ਅਖਬਾਰਾਂ ਵਿਚ ਛਪਿਆ । ਕੀ ਤੁਸੀਂ ਇਸਨੂੰ ਅੱਜ ਛਾਪ ਸਕਦੇ ਹੋ? ਅੱਜ ਕੋਈ ਖ਼ਬਰ ਸਾਹਮਣੇ ਨਹੀਂ ਆਉਣ ਦਿੱਤੀ ਜਾਂਦੀ। ਉਨ੍ਹਾਂ ਦੀ ਪਸੰਦ ਦੀਆਂ ਖ਼ਬਰਾਂ ਹੀ ਸਾਹਮਣੇ ਆਉਂਦੀਆਂ ਹਨ। ਜੇ ਕੋਈ ਮਾੜਾ ਬੋਲਦਾ ਹੈ ਤਾਂ ਉਸ ਦੀ ਖ਼ਬਰ ਸਾਹਮਣੇ ਨਹੀਂ ਆਉਂਦੀ। ਮਾਨ ਨੇ ਕਿਹਾ ਕਿ ਮੈਂ ਕਈ ਬਜ਼ੁਰਗਾਂ ਨੂੰ ਮਿਲਦਾ ਹਾਂ ਜੋ ਮੈਨੂੰ ਦੱਸਦੇ ਹਨ ਕਿ ਬ੍ਰਿਟਿਸ਼ ਰਾਜ ਸਹੀ ਸੀ। ਇਹ ਸੁਣ ਕੇ ਮੇਰੀ ਰੂਹ ਕੰਬ ਉੱਠਦੀ ਹੈ। ਅੱਜ ਦੇਸ਼ ਦਾ ਲੋਕਤੰਤਰ ਖ਼ਤਰੇ ਵਿੱਚ ਹੈ ਅਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਵੀ ਖ਼ਤਰੇ ਵਿੱਚ ਹਨ। ਇੱਥੋਂ ਹੀ ਅਸੀਂ ਸਭ ਤੋਂ ਪਹਿਲਾਂ ਫੈਸਲਾ ਕੀਤਾ ਸੀ ਕਿ ਪੰਜਾਬ ਦੇ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਮੁੱਖ ਮੰਤਰੀ ਦੀ ਫੋਟੋ ਨਹੀਂ ਲਗਾਈ ਜਾਵੇਗੀ। ਉਥੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਭੀਮ ਰਾਓ ਅੰਬੇਡਕਰ ਦੀਆਂ ਫੋਟੋਆਂ ਲਗਾਈਆਂ ਜਾਣਗੀਆਂ। ਤਾਂ ਜੋ ਆਜ਼ਾਦੀ ਅਤੇ ਸੰਵਿਧਾਨ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਲੋਕ ਦੇਸ਼ ਦੇ ਮਾਲਕ ਬਣ ਗਏ ਹਨ। ਉਹ 26 ਜਨਵਰੀ ਦੀ ਪਰੇਡ ਤੋਂ ਸਾਡੇ ਸ਼ਹੀਦਾਂ ਦੀ ਝਾਂਕੀ ਕੱਢਦੇ ਹਨ। ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਨਕਾਰਨ ਵਾਲੇ ਇਹ ਕੌਣ ਹਨ? 26 ਜਨਵਰੀ ਨੂੰ ਆਪਣੀ ਮਨਪਸੰਦ ਝਾਕੀ ਦਿਖਾਉਣ ਵਾਲੇ ਕੌਣ ਹਨ?ਉਨ੍ਹਾਂ ਕਿਹਾ ਕਿ ਇਸ ਦੇਸ਼ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ। ਇਸ ਲਈ ਆਓ ਅਸੀਂ ਇਕੱਠੇ ਹੋ ਕੇ ਉਸ ਆਜ਼ਾਦੀ ਨੂੰ ਸਾਂਝਾ ਕਰਨ ਲਈ ਯਤਨ ਕਰੀਏ ਜਿਸ ਦਾ ਸ਼ਹੀਦਾਂ ਨੇ ਸੁਪਨਾ ਲਿਆ ਸੀ। ਉਨ੍ਹਾਂ ਕਿਹਾ ਕਿ ਸਿਰਫ 10 ਸਾਲਾਂ ਵਿੱਚ ਆਮ ਆਦਮੀ ਪਾਰਟੀ ਇਕ ਕੌਮੀ ਪਾਰਟੀ ਬਣ ਗਈ ਜਿਸ ਦਾ ਡਰ ਉਨ੍ਹਾਂ ਨੂੰ ਸਤਾਉਂਦਾ ਰਹਿੰਦਾ ਹੈ। ਡਰ ਦੇ ਮਾਰੇ ਉਨ੍ਹਾਂ ਨੇ ਹੁਣ ਕੌਮੀ ਪੱਧਰ ਦੇ ਆਗੂਆਂ ‘ਤੇ ਛਾਪੇ ਮਾਰਨ ਅਤੇ ਅੰਦਰ ਪਾ ਕੇ ਉਨ੍ਹਾਂ ਨੂੰ ਚੁੱਪ ਕਰਾਉਣ ਦਾ ਤਰੀਕਾ ਲੱਭ ਲਿਆ ਹੈ। ਉਹ ਚਾਹੁੰਦੇ ਹਨ ਕਿ ਕੋਈ ਵੀ ਅਜਿਹੀ ਆਵਾਜ਼ ਨਾ ਹੋ ਜੋ ਸਾਡੀ ਆਵਾਜ਼ ਨੂੰ ਰੋਕ ਸਕੇ। ਅਰਵਿੰਦ ਕੇਜਰੀਵਾਲ ਦੀ ਆਵਾਜ਼ ਪੂਰੇ ਦੇਸ਼ ਵਿੱਚ ਫੈਲ ਗਈ ਹੈ। ਉਹ ਜਦੋਂ ਵੀ ਬੋਲੇ ਸੱਚ ਬੋਲੇ। ਅੱਜ ਵੀ ਜਦੋਂ ਉਹ ਬੋਲਦੇ ਹਨ ਤਾਂ ਸੱਚ ਹੀ ਬੋਲਦੇ ਹਨ। ਅਸੀਂ ਵੀ ਉਨ੍ਹਾਂ ਦੇ ਸਿਪਾਹੀ ਹਾਂ, ਨਹੀਂ ਤਾਂ ਸਾਨੂੰ ਕਿਸ ਨੇ ਪੁੱਛਣਾ ਸੀ? ਅੱਜ ਅਸੀਂ ਮੰਤਰੀਆਂ ਅਤੇ ਪ੍ਰਧਾਨਾਂ ਦੇ ਰੂਪ ਵਿੱਚ ਸਿਰਫ਼ ਇਸ ਲਈ ਬੈਠੇ ਹਾਂ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਸਾਧਾਰਨ ਪਰਿਵਾਰਾਂ ਦੇ ਧੀਆਂ-ਪੁੱਤਾਂ ਨੂੰ ਰਾਜਨੀਤੀ ਵਿੱਚ ਲਿਆ ਕੇ ਇਨ੍ਹਾਂ ਕੁਰਸੀਆਂ ‘ਤੇ ਬਿਠਾਇਆ। ਉਨ੍ਹਾਂ ਨੂੰ ਲੱਗਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਰੱਖ ਕੇ ਉਨ੍ਹਾਂ ਦੀ ਆਵਾਜ਼ ਦਬਾ ਦਿੱਤੀ ਜਾਵੇਗੀ। ਪਰ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ, ਇੱਕ ਸੋਚ ਹੈ। ਤੁਸੀਂ ਅਰਵਿੰਦ ਕੇਜਰੀਵਾਲ ਨੂੰ ਫੜ ਲਵੋਗੇ ਪਰ ਤੁਸੀਂ ਉਸਦੀ ਅਵਾਜ਼ ਨੂੰ ਕਿਵੇਂ ਬੰਦ ਕਰੋਗੇ?ਦੇਸ਼ ਵਿੱਚ ਪੈਦਾ ਹੋਏ ਲੱਖਾਂ-ਕਰੋੜਾਂ ਕੇਜਰੀਵਾਲ ਦਾ ਕੀ ਕਰੋਗੇ? ਅਰਵਿੰਦ ਕੇਜਰੀਵਾਲ ਨੇ 2022 ਦੇ ਚੋਣ ਪ੍ਰਚਾਰ ਵਿੱਚ ਗਾਰੰਟੀ ਸ਼ਬਦ ਦੀ ਵਰਤੋਂ ਕੀਤੀ ਸੀ। ਅਸੀਂ ਗਾਰੰਟੀ ਦਿੰਦੇ ਸੀ। ਪਹਿਲੀ ਗਾਰੰਟੀ ਮੁਫਤ ਬਿਜਲੀ, ਦੂਜੀ ਗਾਰੰਟੀ ਨੌਕਰੀਆਂ, ਤੀਜੀ ਗਾਰੰਟੀ ਆਮ ਆਦਮੀ ਕਲੀਨਿਕ ਖੋਲਣਾ, ਚੌਥੀ ਗਾਰੰਟੀ ਸਕੂਲਾਂ ਨੂੰ ਸ਼ਾਨਦਾਰ ਬਣਾਉਣਾ, ਪੰਜਵੀਂ ਗਾਰੰਟੀ ਉਦਯੋਗਿਕ ਘਰਾਣਿਆਂ ਨੂੰ ਇੱਥੇ ਲਿਆਣਾ, ਛੇਵੀਂ ਗਾਰੰਟੀ ਤੁਹਾਡੇ ਘਰ ਰਾਸ਼ਨ ਦੇਣਾ, ਸੱਤਵੀਂ ਗਾਰੰਟੀ ਪਿੰਡਾਂ ਤੋਂ ਸਰਕਾਰ ਚਲਾਉਣੀ। ਜਦੋਂ ਲੋਕ ਸਾਡੀਆਂ ਗਾਰੰਟੀਆਂ ‘ਤੇ ਵਿਸ਼ਵਾਸ ਕਰਨ ਲੱਗ ਪਏ।ਇਹ ਗਾਰੰਟੀਆਂ ਪਹਿਲਾਂ ਦਿੱਲੀ ਅਤੇ ਫਿਰ ਪੰਜਾਬ ‘ਚ ਪੂਰੀ ਹੋਣ ਲੱਗੀ ਤਾਂ ਇਹ ਲੋਕ ਵੀ ਗਾਰੰਟੀ ‘ਤੇ ਆ ਗਏ। ਪਰ ਉਹਨਾਂ ਦੀਆਂ ਗਾਰੰਟੀਆਂ ਜੁਮਲਾ ਹਨ। ਉਨ੍ਹਾਂ ਕਿਹਾ ਕਿ ਮੋਦੀ ਜੀ ਹਰ ਰੋਜ਼ ਹਰ ਥਾਂ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਉਹ ਭ੍ਰਿਸ਼ਟਾਚਾਰੀਆਂ ਨੂੰ ਨਹੀਂ ਛੱਡਣਗੇ। ਉਸ ਦਾ ਮਤਲਬ ਇਹ ਹੈ ਕਿ ਦੇਸ਼ ਵਿਚ ਜੋ ਵੀ ਭ੍ਰਿਸ਼ਟ ਹੈ, ਉਸ ਨੂੰ ਭਾਜਪਾ ਵਿਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕੋਲ ਵਾਸ਼ਿੰਗ ਮਸ਼ੀਨ ਹੈ ਜਿਸ ਵਿੱਚ ਉਹ ਭ੍ਰਿਸ਼ਟਾਚਾਰੀਆਂ ਨੂੰ ਧੋ ਦਿੰਦੇ ਹਨ ਅਤੇ ਫਿਰ ਕਹਿੰਦੇ ਹਨ ਕਿ ਤੁਸੀਂ ਸਹੀ ਸਾਬਤ ਹੋ ਗਏ ਹੋ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਨੂੰ ਆਪਣਾ ਭੇਸ ਬਦਲ ਕੇ ਆਜ਼ਾਦੀ ਦਿਵਾਉਣੀ ਪਈ ਸੀ। ਉਹ ਇਸ ਤਰ੍ਹਾਂ ਰੈਲੀਆਂ ਨਹੀਂ ਕਰ ਸਕਦੇ ਸੀ। ਹੁਣ ਕੋਈ ਭੇਸ ਬਦਲਣ ਦੀ ਲੋੜ ਨਹੀਂ। ਤੁਸੀਂ ਹੁਣੇ ਝਾੜੂ ਦਾ ਬਟਨ ਦਬਾਓ ਅਤੇ ਸਮਝੋ ਕਿ ਭਗਤ ਸਿੰਘ ਜੀ ਦੀ ਕ੍ਰਾਂਤੀ ਆ ਗਈ ਹੈ। ਉਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ। ਅਸੀਂ ਸਿਰਫ਼ ਆਜ਼ਾਦੀ ਲਈ ਲੜ ਰਹੇ ਹਾਂ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਪੰਜਾਬ ਨਾਲ ਧੱਕਾ ਕਰ ਰਿਹਾ ਹੈ। ਉਸ ਨੇ ਪਿੰਡਾਂ ਦੇ ਵਿਕਾਸ ਲਈ 5500 ਕਰੋੜ ਰੁਪਏ ਦੇ ਫਂਡ ਰੋਕ ਦਿੱਤੇ। ਮੈਂ ਇਕੱਲਾ ਲੜ ਰਿਹਾ ਹਾਂ। ਮੈਂ ਸੁਪਰੀਮ ਕੋਰਟ ਜਾ ਰਿਹਾ ਹਾਂ। ਮੈਂ ਰਾਜਪਾਲ ਨਾਲ ਲੜਦਾ ਹਾਂ। ਮੈਂ ਭਾਜਪਾ ਨਾਲ ਲੜ ਰਿਹਾ ਹਾਂ। ਉਨ੍ਹਾਂ ਕਿਹਾ ਕਿ ਜੇਲ੍ਹ ਜਾਣ ਤੋਂ ਡਰਨ ਦੀ ਲੋੜ ਨਹੀਂ ਹੈ। ਸਾਡੇ ਲੀਡਰ ਪਹਿਲੀ ਵਾਰ ਜੇਲ੍ਹ ਨਹੀਂ ਗਏ। ਪੰਜਾਬ ਨੇ ਕਈ ਵੱਡੀਆਂ ਲੜਾਈਆਂ ਜਿੱਤੀਆਂ ਹਨ। ਭਾਵੇਂ ਆਜ਼ਾਦੀ ਦੀ ਲੜਾਈ ਹੋਵੇ ਜਾਂ ਹਰੀ ਕ੍ਰਾਂਤੀ। ਪੰਜਾਬ ਹਮੇਸ਼ਾ ਮੋਹਰੀ ਰਿਹਾ। ਅਸੀਂ ਅਰਵਿੰਦ ਕੇਜਰੀਵਾਲ ਦਾ ਸਾਥ ਦੇਣਾ ਹੈ ਅਤੇ ਉਨਾਂ ਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਭਾਜਪਾ ਦੀ ਸਰਕਾਰ ਨਹੀਂ ਹੈ, ਉਥੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਮੈਨੂੰ ਹਰ ਮਾਮਲੇ ‘ਤੇ ਸੁਪਰੀਮ ਕੋਰਟ ਜਾਣਾ ਪੈਂਦਾ ਹੈ। ਰਾਜਪਾਲ ਸਾਨੂੰ ਪ੍ਰੇਸ਼ਾਨ ਕਰ ਰਿਹੇ ਹਨ ਅਤੇ ਸਾਡੇ ਫੰਡ ਰੋਕ ਰਹੇ ਹਨ। ਚੋਣਾਂ ਦੇ ਸਮੇਂ ਅਰਵਿੰਦ ਕੇਜਰੀਵਾਲ ਨੂੰ ਇਸ ਲਈ ਅਂਦਰ ਕੀਤਾ ਗਿਆ ਕਿਉਂਕਿ ਆਮ ਆਦਮੀ ਪਾਰਟੀ ਭਾਜਪਾ ਲਈ ਵੱਡਾ ਖਤਰਾ ਹੈ। ਇਹ ਬਾਹਰੋਂ ਕਹਿੰਦੇ ਹਨ 400 ਪਾਰ, ਪਰ ਅਜਿਹਾ ਕੁਝ ਨਹੀਂ ਹੈ। ਲੋਕਾਂ ਨੇ ਮਨ ਬਣਾ ਲਿਆ ਹੈ ਕਿ ਉਹ ਇਸ ਧੱਕੇ ਦੇ ਖਿਲਾਫ ਵੋਟ ਪਾਉਣਗੇ। ਉਨ੍ਹਾਂ ਨੇ ਹੁਣ ਤੱਕ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਖਰੀਦਣ ਤੋਂ ਇਲਾਵਾ ਹੋਰ ਕੀ ਕੀਤਾ ਹੈ? 400 ਪਾਰ ਅਤੇ 300 ਪਾਰ ਇੱਕ ਜੁਮਲਾ ਹੈ। ਜੇਕਰ ਉਨਾਂ ਨੂੰ 400 ਪਾਰ ਦਾ ਭਰੋਸਾ ਹੈ ਤਾਂ ਉਹ ਦੂਜੀਆਂ ਪਾਰਟੀਆਂ ਦੇ ਮੰਤਰੀ ਵਿਧਾਇਕਾਂ ਨੂੰ ਕਿਉਂ ਤੋੜ ਰਹੇ ਹਨ ਅਤੇ ਵਿਰੋਧੀ ਧਿਰ ਦੇ ਆਗੂਆਂ ਨੂੰ ਜੇਲ੍ਹਾਂ ਵਿੱਚ ਕਿਉਂ ਡੱਕ ਰਹੇ ਹਨ? ਅਸਲ ਵਿੱਚ ਹਾਰਨ ਦਾ ਡਰ ਉਨ੍ਹਾਂ ਨੂੰ ਅੰਦਰੋਂ ਹੀ ਪ੍ਰੇਸ਼ਾਨ ਕਰ ਰਿਹਾ ਹੈ।