ਧਾਰੀਵਾਲ, 04 ਅਪ੍ਰੈਲ : ਧਾਰੀਵਾਲ (ਗੁਰਦਾਸਪੁਰ) ਦੇ ਨੇੜਲੇ ਪਿੰਡ ਭੁਬਲੀ ਵਿੱਚ ਇੱਕ ਥਾਣੇਦਾਰ ਵੱਲੋਂ ਆਪਣੀ ਪਤਨੀ ਅਤੇ ਪੁੱਤ ਨੂੰ ਮਾਰਨ ਤੋਂ ਬਾਅਦ ਖੁਦ ਨੂੰ ਗੋਲੀਮਾਰ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਏਐਸਆਈ ਭੁਪਿੰਦਰ ਸਿੰਘ ਆਪਣੀ ਪਤਨੀ ਅਤੇ ਪੁੱਤ ਨੂੰ ਮਾਰਨ ਤੋਂ ਬਾਅਦ ਇੱਕ ਲੜਕੀ ਨੂੰ ਅਗਵਾ ਕਰਕੇ ਬਟਾਲਾ ਦੇ ਸਿਵਲ ਲਾਈਨ ਦੇ ਨੇੜਲੇ ਪਿੰਡ ਸ਼ਾਹਪੁਰ ਵਿਖੇ ਇੱਕ ਘਰ ਵਿੱਚ ਲੈ ਗਿਆ ਅਤੇ ਆਪਣੇ ਆਪ ਨੂੰ ਬੰਦ ਕਰਲਿਆ ਸੀ। ਪੁਲਿਸ ਨੇ ਕੁੱਝ ਘੰਟਿਆਂ ਦੀ ਮੁਸ਼ੱਕਤ ਨਾਲ ਕੁੜੀ ਨੂੰ ਦਾ ਏਐਸਆਈ ਭੁਪਿੰਦਰ ਸਿੰਘ ਦੀ ਗ੍ਰਿਫਤ ‘ਚੋ ਛੁਡਾ ਲਿਆ, ਜਿਸ ਤੋਂ ਬਾਅਦ ਪੁਲਿਸ ਵੱਲੋਂ ਉਸਨੂੰ ਇਹ ਵੀ ਕਿਹਾ ਗਿਆ ਕਿ ਉਹ ਆਪਣਾ ਹਥਿਆਰ ਉਨ੍ਹਾਂ ਨੂੰ ਸੌਂਪ ਦੇਵੇ ਤੇ ਏਐਸਆਈ ਭੁਪਿੰਦਰ ਸਿੰਘ ਆਪਣੀਆਂ ਸ਼ਰਤਾਂ ਮਨਵਾਉਣ ਲੱਗਾ। ਗੱਲ ਬਣਦੀ ਨਾ ਦੇਖ ਉਸਨੇ ਆਪਣੇ ਆਪ ਨੂੰ ਗੋਲੀਮਾਰ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ।ਇਸ ਸਬੰਧੀ ਐਸਐਸਪੀ ਨੇ ਦੱਸਿਆ ਕਿ ਏਐਸਆਈ ਭੁਪਿੰਦਰ ਸਿੰਘ ਨੇ ਤਕਰੀਬਨ 4 ਵਜੇ ਸ਼ਾਮ ਨੂੰ ਲੜਕੀ ਨੂੰ ਛੱਡ ਦਿੱਤਾ ਸੀ, ਇਹ ਵੀ ਪਤਾ ਲੱਗਾ ਕਿ ਉਸਦੇ ਰਿਸ਼ਤੇਦਾਰਾਂ ਵੱਲੋਂ ਵੀ ਆਪਣੇ ਨੂੰ ਪੁਲਿਸ ਹਵਾਲੇ ਕਰਨ ਲਈ ਦਬਾਅ ਪਾਇਆ ਜਾ ਰਿਹਾ ਸੀ, ਜਿਸ ਤੋਂ ਬਾਅਦ ਏਐਸਆਈ ਭੁਪਿੰਦਰ ਸਿੰਘ ਨੇ ਆਪਣੇ ਆਪ ਨੂੰ ਗੋਲੀਮਾਰ ਲਈ, ਜਿਸ ਨੁੰ ਇਲਾਜ ਲਈ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਅਨੁਸਾਰ ਉਸਦੀ ਛਾਤੀ ਵਿੱਚ ਤਿੰਨ ਗੋਲੀਆਂ ਲੱਗੀਆਂ ਹੋਈਆਂ ਸਨ, ਜਿਸ ਕਾਰਨ ਉਸਦੀ ਮੌਤ ਹੋ ਗਈ।