ਐੱਨ.ਆਈ.ਏ.ਵੱਲੋਂ ਖਾਲਿਸਤਾਨ ਪੱਖੀ ਸੰਗਠਨਾਂ ਅਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਗਠਜੋੜ 'ਤੇ ਕਾਰਵਾਈ

  • 4 ਰਾਜਾਂ ਦੇ 25 ਜ਼ਿਲ੍ਹਿਆਂ 'ਚ 91 ਥਾਵਾਂ 'ਤੇ ਛਾਪੇਮਾਰੀ

ਚੰਡੀਗੜ੍ਹ, 22 ਮਾਰਚ : ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਪਾਕਿਸਤਾਨ 'ਚ ਬੈਠੇ ਖਾਲਿਸਤਾਨ ਪੱਖੀ ਸੰਗਠਨਾਂ ਅਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਗਠਜੋੜ 'ਤੇ ਕਾਰਵਾਈ ਕਰਦੇ ਹੋਏ ਚਾਰਜਸ਼ੀਟ ਦਾਇਰ ਕੀਤੀ ਹੈ। 12 ਦੋਸ਼ੀਆਂ ਖਿਲਾਫ ਦਾਇਰ ਇਸ ਚਾਰਜਸ਼ੀਟ 'ਚ ਅੱਤਵਾਦੀਆਂ ਅਤੇ ਗੈਂਗਸਟਰਾਂ ਦਾ ਨੈੱਟਵਰਕ ਸਾਫ ਦਿਖਾਈ ਦੇ ਰਿਹਾ ਹੈ। 6 ਮਹੀਨਿਆਂ ਦੀ ਜਾਂਚ ਤੋਂ ਬਾਅਦ ਤਿਆਰ ਕੀਤੀ ਗਈ ਇਸ ਚਾਰਜਸ਼ੀਟ 'ਚ ਐੱਨ.ਆਈ.ਏ. ਨੇ 4 ਰਾਜਾਂ ਦੇ 25 ਜ਼ਿਲਿਆਂ 'ਚ 91 ਥਾਵਾਂ 'ਤੇ ਛਾਪੇਮਾਰੀ ਕੀਤੀ।ਐਨਆਈਏ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਦਸ ਹੋਰ ਲੋਕਾਂ ਖ਼ਿਲਾਫ਼ ਜਾਂਚ ਚੱਲ ਰਹੀ ਹੈ। ਇਨ੍ਹਾਂ ਵਿੱਚ ਕੁਝ ਸਿਆਸਤਦਾਨਾਂ, ਗਾਇਕਾਂ ਅਤੇ ਕਾਰੋਬਾਰੀਆਂ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਉਣ ਵਾਲੇ ਵੀ ਸ਼ਾਮਲ ਸਨ।ਦੈਨਿਕ ਭਾਸਕਰ ਦੀ ਖ਼ਬਰ ਅਨੁਸਾਰ NIA ਦੀ ਜਾਂਚ ਵਿੱਚ ਮੁਲਜ਼ਮ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਦੇ ਖਾਲਿਸਤਾਨ ਟਾਈਗਰ ਫੋਰਸ ਨਾਲ ਸਬੰਧਾਂ ਦਾ ਵੀ ਖੁਲਾਸਾ ਹੋਇਆ ਹੈ। ਅਰਸ਼ ਡੱਲਾ ਪਾਕਿਸਤਾਨ ਸਥਿਤ ਸਾਜ਼ਿਸ਼ਕਾਰਾਂ ਦੇ ਸੰਪਰਕ 'ਚ ਰਹਿਣ ਤੋਂ ਇਲਾਵਾ ਕੈਨੇਡਾ ਸਥਿਤ ਖਾਲਿਸਤਾਨੀਆਂ ਦੇ ਸੰਪਰਕ 'ਚ ਵੀ ਸੀ। ਐੱਨ.ਆਈ.ਏ. ਨੇ 12 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਜਿਸ ਵਿੱਚ ਅਰਸ਼ ਡੱਲਾ, ਗੌਰਵ ਪਟਿਆਲ, ਸੁਖਪ੍ਰੀਤ, ਕੌਸ਼ਲ ਚੌਧਰੀ, ਅਮਿਤ ਡਾਗਰ, ਨਵੀਨ ਬਾਲੀ, ਛੋਟੂ ਭੱਟ, ਆਸਿਫ਼ ਖਾਨ, ਜੱਗਾ ਤਖਤਮਲ, ਟਿੱਲੂ ਤਾਜਪੁਰੀਆ, ਭੁੱਪੀ ਰਾਣਾ ਅਤੇ ਸੰਦੀਪ ਬਰਾੜ ਦੇ ਨਾਂ ਸ਼ਾਮਲ ਹਨ।ਐਨਆਈਏ ਨੇ ਇਸ ਸਮੇਂ ਦੌਰਾਨ ਦੇਸ਼ ਦੇ 4 ਰਾਜਾਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਵਿੱਚ 25 ਜ਼ਿਲ੍ਹਿਆਂ ਲੁਧਿਆਣਾ, ਜਲੰਧਰ, ਮੁਕਤਸਰ, ਮੋਗਾ, ਫਿਰੋਜ਼ਪੁਰ, ਬਠਿੰਡਾ, ਸੰਗਰੂਰ ਅਤੇ ਪਟਿਆਲਾ , ਹਰਿਆਣਾ ਦੇ ਗੁਰੂਗ੍ਰਾਮ, ਸਿਰਸਾ, ਯਮੁਨਾਨਗਰ, ਝੱਜਰ, ਰੋਹਤਕ ਅਤੇ ਰੇਵਾੜੀ ਅਤੇ ਰੋਹਿਣੀ, ਦਵਾਰਕਾ, ਉੱਤਰ-ਪੱਛਮੀ, ਉੱਤਰ ਪੂਰਬੀ ਦਿੱਲੀ, ਦਿੱਲੀ ਵਿੱਚ ਭਾਗਪਤ ਅਤੇ ਬੁਲੰਦਸ਼ਹਿਰ ਅਤੇ ਉੱਤਰ ਪ੍ਰਦੇਸ਼ ਵਿੱਚ ਗਾਜ਼ੀਆਬਾਦ ਵਿੱਚ ਕਾਰਵਾਈ ਕੀਤੀ ਗਈ।