ਪੰਜਾਬ ਵਿਚ ਪੁਲਿਸ ਹਿਰਾਸਤ ਵਿਚ 5 ਸਾਲਾਂ 'ਚ ਹੋਈਆਂ 31 ਮੌਤਾਂ

ਚੰਡੀਗੜ੍ਹ, 07 ਅਗਸਤ : ਪੰਜਾਬ ਵਿਚ ਸਾਲ 2018-19 ਤੋਂ 2022-23 ਤਕ ਪੁਲਿਸ ਹਿਰਾਸਤ ਵਿਚ ਕੁੱਲ 31 ਮੌਤਾਂ ਹੋਈਆਂ ਹਨ। ਸਾਲ 2022-23 ਵਿਚ ਪੁਲਿਸ ਹਿਰਾਸਤ ਵਿਚ ਸੱਭ ਤੋਂ ਵੱਧ 10 ਮੌਤਾਂ ਹੋਈਆਂ। ਇਸ ਤੋਂ ਇਲਾਵਾ 2018-19 ਵਿਚ 5, 2019-20 ਵਿਚ 6, 2020-21 ਵਿਚ 2 ਅਤੇ 2021-22 ਵਿਚ 8 ਮੌਤਾਂ ਹੋਈਆਂ। ਗੁਆਂਢੀ ਸੂਬੇ ਹਰਿਆਣਾ ਵਿਚ ਇਸ ਮਿਆਦ ਦੌਰਾਨ 20 ਅਤੇ ਹਿਮਾਚਲ ਪ੍ਰਦੇਸ਼ ਵਿਚ ਪੁਲਿਸ ਹਿਰਾਸਤ ਵਿਚ 6 ਮੌਤਾਂ ਦਰਜ ਕੀਤੀਆਂ ਗਈਆਂ। ਚੰਡੀਗੜ੍ਹ ਵਿਚ ਪਿਛਲੇ 5 ਸਾਲਾਂ ਦੌਰਾਨ ਪੁਲਿਸ ਹਿਰਾਸਤ ਵਿਚ ਇਕ ਵੀ ਮੌਤ ਨਹੀਂ ਹੋਈ ਹੈ। ਸੰਸਦ ਦੇ ਚੱਲ ਰਹੇ ਮਾਨਸੂਨ ਸੈਸ਼ਨ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਲੋਕ ਸਭਾ ਨੂੰ ਦਸਿਆ ਕਿ ਪਿਛਲੇ 5 ਸਾਲਾਂ ਦੌਰਾਨ ਦੇਸ਼ ਭਰ ਵਿਚ ਪੁਲਿਸ ਹਿਰਾਸਤ ਵਿਚ ਕੁੱਲ 687 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅੰਕੜਿਆਂ ਅਨੁਸਾਰ ਇਸ ਮਿਆਦ ਦੌਰਾਨ ਪੁਲਿਸ ਹਿਰਾਸਤ ਵਿਚ ਸੱਭ ਤੋਂ ਵੱਧ 81 ਮੌਤਾਂ ਗੁਜਰਾਤ ਵਿਚ ਦਰਜ ਕੀਤੀਆਂ ਗਈਆਂ। ਇਸ ਤੋਂ ਬਾਅਦ ਮਹਾਰਾਸ਼ਟਰ ਵਿਚ 80, ਮੱਧ ਪ੍ਰਦੇਸ਼ ਵਿਚ 50, ਬਿਹਾਰ ਵਿਚ 47 ਅਤੇ ਉੱਤਰ ਪ੍ਰਦੇਸ਼ ਵਿਚ 41 ਮੌਤਾਂ ਦਰਜ ਕੀਤੀਆਂ ਗਈਆਂ।

01