207 ਕੀਤੇ ਡਿਟੇਨ, 177 ਵਿਅਕਤੀਆਂ ਨੂੰ ਛੇਤੀ ਹੀ ਛੱਡ ਦਿੱਤਾ ਜਾਵੇਗਾ, 30 ਤੇ ਹੋਵੇਗੀ ਕਾਰਵਾਈ : ਆਈਜੀ ਗਿੱਲ 

  • aਅੰਮ੍ਰਿਤਪਾਲ 19 ਮਾਰਚ ਦੀ ਰਾਤ ਨੂੰ ਹਰਿਆਣਾ ਦੇ ਸ਼ਾਹਬਾਦ ਵਿੱਚ ਰਿਹਾ : ਆਈਜੀ ਸੁਖਚੈਨ ਸਿੰਘ ਗਿੱਲ 

ਚੰਡੀਗੜ੍ਹ, 23 ਮਾਰਚ : ਅੰਮ੍ਰਿਤਪਾਲ ਮਾਮਲੇ ਉਤੇ ਪੰਜਾਬ ਪੁਲਿਸ ਵੱਲੋਂ ਕਾਨਫਰੰਸ ਕੀਤੀ ਗਈ। ਆਈਜੀ ਸੁਖਚੈਨ ਸਿੰਘ ਗਿੱਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਈ ਅਹਿਮ ਖੁਲਾਸੇ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਹਰਿਆਣਾ ਦੇ ਸ਼ਾਹਬਾਦ ਵਿੱਚ ਵਿੱਚ ਇਹ ਠਹਿਰੇ ਸਨ। ਉਨ੍ਹਾਂ ਦੱਸਿਆ ਕਿ ਇਕ ਔਰਤ ਬਲਜੀਤ ਕੌਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ ਜਿਸ ਨੇ ਦੱਸਿਆ ਕਿ 19 ਮਾਰਚ ਨੂੰ ਉਹ ਇੱਥੇ ਰਾਤ ਰੁਕੇ ਹਨ। ਉਨ੍ਹਾਂ ਦੱਸਿਆ ਕਿ ਇਸ ਦੀ ਵੀ ਇਕ ਸੀਸੀਟੀਵੀ ਮਿਲੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸਾਰੀਆਂ ਟੀਮਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 207 ਨੂੰ ਹਿਰਾਸਤ ਲਿਆ ਸੀ, ਜਿਸ ਵਿਚੋਂ ਇਸ ਮਾਮਲੇ 30 ਹਾਰਡਕੋਰ ਅਪਰਾਧੀਆਂ ਦੀ ਗ੍ਰਿਫਤਾਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਾਂਤੀ ਬਣਾਈ ਰੱਖਣ ਲਈ 177 ਵਿਅਕਤੀਆਂ ਨੂੰ ਆਰਜੀ ਤੌਰ ਉਤੇ ਹਿਰਾਸਤ ਵਿੱਚ ਲਿਆ ਗਿਆ ਸੀ, ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਛੱਡ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਵੀ ਨੌਜਵਾਨ ਗੁੰਮਰਾਹ ਹੋਏ ਹਨ, ਉਨ੍ਹਾਂ ਨੂੰ ਹਿਰਾਸਤ ਵਿੱਚ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਹੀ ਸਾਨੂੰ ਇਹ ਪਤਾ ਚੱਲਿਆ ਕਿ ਉਹ ਪੰਜਾਬ ਛੱਡ ਕੇ ਦੂਜੇ ਸੂਬਿਆਂ ਵਿੱਚ ਚਲਿਆ ਗਿਆ, ਇਸ ਤੋਂ ਬਾਅਦ ਦੂਜੇ ਸੂਬਿਆਂ ਦੀ ਪੁਲਿਸ ਨੂੰ ਅਲਰਟ ਕਰ ਦਿੱਤਾ ਗਿਆ ਹੈ। ਆਈਜੀ ਸੁਖਚੈਨ ਸਿੰਘ ਗਿੱਲ ਦੱਸਿਆ ਕਿ ਅੰਮ੍ਰਿਤਪਾਲ 19 ਮਾਰਚ ਦੀ ਰਾਤ ਨੂੰ ਹਰਿਆਣਾ ਦੇ ਸ਼ਾਹਬਾਦ ਵਿੱਚ ਰਿਹਾ ਸੀ। ਉਨ੍ਹਾਂ ਕਿਹਾ ਕਿ ਇਕ ਸੀਸੀਟੀਵੀ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਅੰਮ੍ਰਿਤਪਾਲ ਛੱਤਰੀ ਲੈ ਕੇ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਦਾ ਚਹਿਰਾ ਭਾਵੇਂ ਦਿਖਾਈ ਨਹੀਂ ਦੇ ਰਿਹਾ, ਪ੍ਰੰਤੂ ਉਸਦੀ ਤੌਰ ਉਤੇ ਪਤਾ ਚਲਦਾ ਹੈ ਕਿ ਉਹ ਹੈ। ਉਨ੍ਹਾਂ ਦੱਸਿਆ ਕਿ ਇਕ ਔਰਤ ਬਲਜੀਤ ਕੌਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ ਜਿਸ ਨੇ ਦੱਸਿਆ ਕਿ 19 ਮਾਰਚ ਨੂੰ ਉਹ ਇੱਥੇ ਰਾਤ ਰੁਕੇ ਹਨ। ਉਨ੍ਹਾਂ ਦੱਸਿਆ ਕਿ ਬਲਜੀਤ ਕੌਰ ਨਾਮ ਦੀ ਔਰਤ ਪਪਲਜੀਤ ਸਿੰਘ ਨੂੰ ਪਿਛਲੇ ਕਰੀਬ ਦੋ ਸਾਲਾਂ ਤੋਂ ਜਾਣਦੀ ਸੀ, ਪਪਲਜੀਤ ਹੀ ਉਸ ਨੂੰ ਇਥੇ ਲੈ ਕੇ ਗਿਆ। ਉਨ੍ਹਾਂ ਦੱਸਿਆ ਕਿ ਹੁਣ ਅੰਮ੍ਰਿਤਪਾਲ ਅਤੇ ਪਪਲਜੀਤ ਦੋਵੇਂ ਇਕੱਠੇ ਹੀ ਹਨ।