ਡੀਜੀਐਸਈ ਵੱਲੋਂ 2012 ਸਰਕਾਰੀ ਸਕੂਲਾਂ ਵਿਚ ਚੌਕੀਦਾਰ ਰੱਖਣ ਲਈ ਗ੍ਰਾਂਟ ਜਾਰੀ 

ਚੰਡੀਗੜ੍ਹ, 13 ਨਵੰਬਰ : ਦਫ਼ਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ ਵੱਲੋਂ ਪੰਜਾਬ ਦੇ 2012 ਸਰਕਾਰੀ ਸਕੂਲਾਂ ਵਿਚ ਚੌਕੀਦਾਰ ਰੱਖਣ ਲਈ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ। ਡੀਜੀਐਸਈ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਪੱਤਰ ਜਾਰੀ ਕਰਕੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਦੱਸ ਦੇਈਏ ਕਿ ਪਿਛਲੇ ਕਾਫੀ ਸਮੇਂ ਤੋਂ ਸਰਕਾਰੀ ਸਕੂਲਾਂ ਵਿਚ ਚੌਕੀਦਾਰ ਰੱਖਣ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਚੌਕੀਦਾਰਾਂ ਦੀ ਕਮੀ ਹੋਣ ਕਾਰਨ ਬਹੁਤ ਸਾਰਾ ਕੀਮਤੀ ਸਾਮਾਨ ਜਿਵੇਂ ਕੰਪਿਊਟਰ, ਸੀਸੀਟੀਵੀ ਕੈਮਰੇ, ਗੈਸ ਸਿਲੰਡਰ, ਸਮਾਰਟ ਬੋਰਡ ਆਦਿ ਸਕੂਲਾਂ ਤੋਂ ਚੋਰੀ ਹੋ ਰਹੇ ਹਨ। ਚੌਕੀਦਾਰ ਦਾ ਪ੍ਰਬੰਧ ਕਰ ਲਈ ਸਕੂਲ ਮੈਨੇਜਮੈਂਟ ਕਮੇਟੀਆਂ ਦੀ ਸਹਿਮਤੀ ਨਾਲ ਕੀਤਾ ਜਾਵੇਗਾ। ਇਸ ਲਈ ਵਿਭਾਗ ਵੱਲੋਂ 5000/- ਪ੍ਰਤੀ ਮਹੀਨਾ ਫਾਇਨੈਸ਼ੀਅਲ ਮਦਦ ਸਕੂਲ ਨੂੰ ਦਿੱਤੀ ਜਾਵੇਗੀ। ਚੌਕੀਦਾਰ ਇਮਾਨਦਾਰ, ਚੰਗੇ ਚਾਲ ਚਲਣ ਵਾਲਾ ਤੇ ਦਿਆਨਦਾਰ ਹੋਣਾ ਚਾਹੀਦਾ ਹੈ। ਜੇਕਰ ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਬਣਾਈਆਂ ਗਈਆਂ ਸ਼ਰਤਾਂ ਦੇ ਆਧਾਰ ‘ਤੇ ਯੋਗ ਉਮੀਦਵਾਰ ਉਪਲਬਧ ਨਹੀਂ ਹੈ ਤਾਂ ਉਮੀਦਵਾਰ ਨੇੜਲੇ ਪਿੰਡ./ਕਸਬਾ/ਸ਼ਹਿਰ ਤੋਂ ਨਿਯੁਕਤ ਕੀਤੇ ਜਾ ਸਕਦੇ ਹਨ।