ਸ੍ਰੀ ਮੁਕਤਸਰ ਸਾਹਿਬ ‘ਚ ਅੰਗੀਠੀ ਦਾ ਧੂੰਆ ਚੜ੍ਹਨ ਕਾਰਨ 2 ਸਕੇ ਭਰਾਵਾਂ ਦੀ ਮੌਤ

ਸ੍ਰੀ ਮੁਕਤਸਰ ਸਾਹਿਬ, 25 ਜਨਵਰੀ : ਸ੍ਰੀ ਮੁਕਤਸਰ ਸਾਹਿਬ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਜਿੱਥੇ ਕਿ ਘਾਹ ਮੰਡੀ ਚੌਕ ਦੇ ਨੇੜੇ ਆਪਣੇ ਕਮਰੇ ‘ਚ ਸਰਦੀ ਤੋਂ ਬਚਾਅ ਕਰਨ ਲਈ ਅੰਗੀਠੀ ਬਾਲ ਰੱਖੀ ਸੀ, ਜਿਸ ਦਾ ਧੂੰਆ ਚੜ੍ਹਨ ਕਾਰਨ 2 ਸਕੇ ਭਰਾਵਾਂ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਹ ਦੋਨੋਂ ਸਕੇ ਭਰਾ ਬਿਹਾਰ ਦੇ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਸਨ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ। ਮੁਹੰਮਦ ਮੁਸਤਾਕ (35) ਪਿਛਲੇ ਇਕ ਸਾਲ ਤੋਂ ਆਪਣੀ ਪਤਨੀ, 3 ਬੱਚਿਆਂ ਅਤੇ ਇੱਕ ਭਰਾ ਨਾਲ ਮੁਕਤਸਰ ਸਾਹਿਬ ਦੇ ਘਾਸ ਮੰਡੀ ਚੌਕ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦਾ ਸੀ। ਮ੍ਰਿਤਕ ਮੁਹੰਮਦ ਮੁਸਤਾਕ ਦੀ ਪਤਨੀ ਸਬੀਨਾ ਨੇ ਦੱਸਿਆ ਕਿ ਬੀਤੀ ਰਾਤ ਉਨ੍ਹਾਂ ਨੇ ਆਪਣੇ ਕਮਰੇ ਵਿਚ ਅੰਗੀਠੀ ਜਗਾਈ ਸੀ ਪਰ ਉਸ ਵਿਚ ਧੂੰਆਂ ਨਹੀਂ ਸੀ। ਸਵੇਰੇ ਉਸ ਦਾ ਪਤੀ ਤੇ ਉਸ ਦਾ ਜੀਜਾ ਜਾਗਿਆ ਨਹੀਂ। ਉਨ੍ਹਾਂ ਨੂੰ ਉਠਾਇਆ ਗਿਆ। ਪਰ ਉਹ ਉਠੇ ਨਹੀਂ। ਦੋਵਾਂ ਦੇ ਸਰੀਰ ਬਿਲਕੁਲ ਠੰਢੇ ਹੋ ਚੁੱਕੇ ਸਨ ਤਾਂ ਉਨ੍ਹਾਂ ਨੇ ਆਸ-ਪਾਸ ਦੇ ਲੋਕਾਂ ਨੂੰ ਆਵਾਜ਼ ਮਾਰੀ ਤਾਂ ਉਨ੍ਹਾਂ ਨੇ ਆ ਕੇ ਦੇਖਿਆ ਕਿ ਦੋਵੇਂ ਭਰਾ ਮਰ ਗਏ ਸਨ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੂੰ ਸੂਚਨਾ ਮਿਲੀ ਕਿ ਲੋਕ ਅੰਗੀਠੀ ਬਾਲ ਕੇ ਸੁੱਤੇ ਹੋਏ ਸਨ, ਜਿਸ ਵਿੱਚ ਮੁਹੰਮਦ ਮੁਸਤਾਕ, ਮੁਹੰਮਦ ਇਰਫਾਨ, ਮੁਹੰਮਦ ਮੁਸਤਾਕ ਦੀ ਪਤਨੀ ਅਤੇ 2 ਬੱਚੇ ਮੌਜੂਦ ਸਨ।