ਰਾਹੁਲ ਗਾਂਧੀ ਨੂੰ 'ਦੇਸ਼ ਜੋੜੋ ਯਾਤਰਾ' ਦੀ ਥਾਂ ਕਾਂਗਰਸ ਜੋੜਨ ਦੀ ਮੁੱਖ ਲੋੜ ਹੈ : ਬਾਜਵਾ

ਬਟਾਲਾ, 30 ਦਸੰਬਰ : ਅੱਜ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਮਾਤਾ ਦੇ ਦੇਹਾਂਤ ਨੂੰ ਲੈ ਕੇ ਭਾਜਪਾ ਨੇਤਾ ਫਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਚ ਨਰਿੰਦਰ ਮੋਦੀ ਨਾਲ ਪੂਰਾ ਦੇਸ਼ ਖੜਾ ਹੈ ਅਤੇ ਵਿਸ਼ੇਸ ਕਰ ਉਹਨਾਂ ਦੀ ਪੂਰੀ ਪਾਰਟੀ ਦੁੱਖ ਚ ਸ਼ਾਮਿਲ ਹੈ| ਉਥੇ ਹੀ ਬਟਾਲਾ ਚ ਪਹੁੰਚ ਭਾਜਪਾ ਨੇਤਾ ਫਤਿਹਜੰਗ ਸਿੰਘ ਬਾਜਵਾ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿਂਦੇ ਹੋਏ ਰਾਹੁਲ ਗਾਂਧੀ ਵਲੋਂ ਕੱਢੀ ਜਾ ਰਹੀ ਭਾਰਤ ਜੋੜੋ ਯਾਤਰਾ ਤੇ ਟਿੱਪਣੀ ਕਰਦੇ ਕਿਹਾ ਕਿ ਸਿਹਤ ਵਿਭਾਗ ਨੇ ਕੋਰੋਨਾ ਗਾਈਡਲਾਈਨ ਨਿਭਾਉਣ ਦੀ ਗੱਲ ਕੀਤੀ ਹੈ, ਉਸ ਚ ਕੋਈ ਰਾਜਨੀਤੀ ਨਹੀਂ ਹੈ। ਉਹਨਾਂ ਰਾਹੁਲ ਗਾਂਧੀ ਤੇ ਤੰਜ ਕੱਸਦੇ ਕਿਹਾ ਕਿ ਰਾਹੁਲ ਗਾਂਧੀ ਨੂੰ ਦੇਸ਼ ਜੋੜੋ ਯਾਤਰਾ ਦੀ ਥਾਂ ਕਾਂਗਰਸ ਜੋੜਨ ਦੀ ਮੁਖ ਲੋੜ ਹੈ -ਬੇਰਾਂ ਵਾਂਗ ਕਾਂਗਰਸੀ ਖਿੱਲਰੇ ਹਨ| ਇਸ ਦੇ ਨਾਲ ਹੀ ਸੁਰੱਖਿਆ ਏਜੇਂਸੀਆਂ ਵਲੋਂ ਪੰਜਾਬ ਚ ਅਲਰਟ ਜਾਰੀ ਰੱਖਣ ਦੇ ਮੁੱਦੇ ਤੇ ਫਤਿਹਬਾਜਵਾ ਨੇ ਕਿਹਾ ਕਿ ਪੰਜਾਬ ਸੂਬੇ ਚ ਤਾਂ ਜਦੋਂ ਦੀ ਆਪ ਸਰਕਾਰ ਸੱਤਾ ਚ ਆਈ ਹੈ ਉਦੋਂ ਤੋਂ ਕਾਨੂੰਨ ਸਥਿਤੀ ਵਿਗੜੀ ਹੈ ਅਤੇ ਹਾਲਾਤ ਇਹ ਹੈ ਕਿ ਹਾਲਾਤ ਬੇਲਗਾਮ ਹੋਏ ਹਨ |