ਪੰਜਾਬ ਸਰਕਾਰ ਉਪਰ ਮੁਨਾਫਾਖੋਰੀ ਲਈ ਕਰੋਨਾ ਵੈਕਸੀਨ (ਟੀਕਾ) ਵੇਚਣ ਦਾ ਮੁਦਾ ਗਰਮਾਇਆ 

ਸੁਖਬੀਰ ਬਾਦਲ ਅਤੇ ਅਨੁਰਾਗ ਠਾਕੁਰ ਤੋਂ ਬਾਅਦ ਕਂਦਰੀ ਸਿਹਤ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਵੀ ਪੰਜਾਬ ਵਿਚਲੀ ਕਾਂਗਰਸ ਸਰਕਾਰ ਉਪਰ ਸਵਾਲ ਖੜੇ ਕੀਤੇ ਹਨ । ਉਨਾਂ ਵਲੋਂ ਪੰਜਾਬ ਸਰਕਾਰ ਤੇ ਮੁਨਾਫਾਖੋਰੀ ਲਈ ਪੰਜਾਬ ਦੇ ਨਿੱਜੀ ਹਸਪਤਾਲਾਂ ਨੂੰ ਕਰੋਨਾ ਵੈਕਸੀਨ (ਟੀਕਾ) ਵੇਚਣ ਦੇ ਗੰਭੀਰ ਦੋਸ਼ ਲਗਾਏ ਹਨ ।ਸ਼ੁੱਕਰਵਾਰ ਨੂੰ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਵੀ ਮੈਦਾਨ ਵਿੱਚ ਉਤਰੇ ਅਤੇ ਇਸ ਮਾਮਲੇ ਨੂੰ ਲੈ ਕੇ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਇਆ।ਇਸ ਤੋਂ ਪਹਿਲਾਂ ਕੇਂਦਰੀ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਵੀ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ।
ਰਿਪੋਰਟਾਂ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ 420 ਰੁਪਏ ਵਿਚ ਖਰੀਦੇ ਟੀਕੇ ਪ੍ਰਾਈਵੇਟ ਹਸਪਤਾਲਾਂ ਨੂੰ 1060 ਰੁਪਏ ਪ੍ਰਤੀ ਖੁਰਾਕ` ਕਥਿਤ ਤੌਰ `ਤੇ ਮੁਨਾਫਾਖੋਰੀ ਕਰਨ ਲਈ ਵੇਚਿਆ’।ਪ੍ਰਾਈਵੇਟ ਹਸਪਤਾਲ ਇਹ ਟੀਕੇ 1560 ਰੁਪਏ ਵਿੱਚ ਦੇ ਰਹੇ ਹਨ। ਜਦਕਿ ਕੇਂਦਰ ਵਲੋਂ 1.14 ਲੱਖ ਕੋਵੈਕਸਿਨ ਖੁਰਾਕਾਂ ਰਾਜ ਸਰਕਾਰ ਨੇ 18 ਤੋਂ 44 ਸਾਲ ਦੇ ਨਿਰਮਾਣ ਮਜ਼ਦੂਰਾਂ ਅਤੇ ਸਰਕਾਰੀ ਟੀਕਾਕਰਨ ਕੇਂਦਰਾਂ ਵਿੱਚ ਸਿਹਤ ਕਰਮਚਾਰੀਆਂ ਦੇ ਪਰਿਵਾਰਾਂ ਅਤੇ ਜ਼ਰੂਰਤਮੰਦ ਲੋਕਾਂ ਲਈ ਮੁਫਤ ਵਿਚ ਲਾਉਣ ਲਈ ਹਾਸਲ ਕੀਤੀਆਂ ਸਨ ।
ਵੀਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਿਹਤ ਮੰਤਰੀ ਬਲਬੀਰ ਸਿੱਧੂ ‘ਤੇ ਗੰਭੀਰ ਦੋਸ਼ ਲਗਾਉਂਦਿਆਂ ਹਾਈ ਕੋਰਟ ਤੋਂ ਜਾਂਚ ਦੀ ਮੰਗ ਕੀਤੀ ਸੀ। ਇਸ ਦੌਰਾਨ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਸਪੱਸ਼ਟ ਕੀਤਾ ਕਿ ਟੀਕਿਆਂ ‘ਤੇ ਉਨ੍ਹਾਂ ਦਾ ਕੋਈ ਕੰਟਰੋਲ ਨਹੀਂ ਹੈ। ਉਹ ਸਿਰਫ ਇਲਾਜ, ਟੈਸਟਿੰਗ, ਕੋਰੋਨਾ ਨਮੂਨੇ ਅਤੇ ਟੀਕਾਕਰਨ ਕੈਂਪਾਂ ਦੀ ਦੇਖਭਾਲ ਕਰਦੇ ਹਨ. ਇਨ੍ਹਾਂ ਦੋਸ਼ਾਂ ਦੀ ਜਾਂਚ ਕੀਤੀ ਜਾਏਗੀ। ਉਹ ਖੁਦ ਵੀ ਮਾਮਲੇ ਦੀ ਜਾਂਚ ਕਰ ਸਕਦੇ ਹਨ।