ਮੋਦੀ ਦੇਸ਼ ਦਾ ਸਭ ਤੋਂ ਵੱਡਾ “ਦੰਗਾਬਾਜ” : ਮਮਤਾ !

ਬੰਗਾਲ ਵਿੱਚ ਚੋਣ ਪ੍ਰਚਾਰ ਇਸ ਵੇਲੇ ਆਪਣੇ ਪੂਰੇ ਜੋਬਨ ‘ਤੇ ਹੈ । ਵੱਖ-ਵੱਖ ਚੋਣ ਜਲਸਿਆਂ ਵਿੱਚ ਹਰ ਵਿਰੋਧੀ ਪਾਰਟੀ ਇੱਕ ਦੂਸਰੇ ਦਿਰੁੱਧ ਦੂਸ਼ਣਬਾਜੀਆਂ ਲਾਉਣ ਦਾ ਪੂਰਾ ਜੋਰ ਲਾ ਰਹੀ ਹੈ । ਜਿੱਥੇ ਭਾਰਤੀ ਜਨਤਾ ਪਾਰਟੀ ਦੇ ਦਿੱਗਜ ਆਗੂਆਂ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਇਸ ਵਾਰ ਸੱਤਾ ਤੋਂ ਲਾਂਭੇ ਕਰਨ ਲਈ ਹਰ ਹੱਥਕੰਡੇ ਅਪਣਾ ਰਹੇ ਹਨ, ਉੱਥੇ ਬੀਬੀ ਮਮਤਾ ਬੈਨਰਜੀ ਨੇ ਹੂਗਲੀ ਜਿਲ੍ਹੇ ਵਿੱਚ ਪੈਂਦੇ ਸ਼ਾਹਗੰਜ ਵਿੱਚ ਚੁਣਾਵੀ ਰੈਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਵੱਡਾ ਬਿਆਨ ਦਾਗਦਿਆਂ ਪ੍ਰਧਾਨ ਮੋਦੀ ਨੂੰ ਦੇਸ਼ ਦਾ ਸਭ ਤੋਂ ਵੱਡਾ “ਦੰਗਾਬਾਜ” ਕਰਾਰ ਦੇ ਦਿੱਤਾ । ਇਸ ਮੌਕੇ ਉਹਨਾਂ ਆਪਣੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਗੁਜਰਾਤ ਦੀ ਬੰਗਾਲ ਉੱਤੇ ਹਕੂਮਤ ਨਹੀਂ ਚੱਲਣ ਦੇਣਗੇ । ਕੇਵਲ ਬੰਗਾਲ ਹੀ ਬੰਗਾਲ ਉੱਤੇ ਰਾਜ ਕਿ ਉਹਨਾਂ ਮੋਦੀ ਨੂੰ ਖੂਬ ਰਗੜੇ ਲਾਉਂਦਿਆਂ ਕਿਹਾ ਕਿ ਆਉਂਦੀਆਂ ਚੋਣਾ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਹਾਲ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਤੋਂ ਵੀ ਵੱਧ ਭੈੜਾ ਹੋਵੇਗਾ । ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਵੱਲੋਂ ਪ੍ਰਧਾਨ ਮੰਤਰੀ ਮੋਦੀ ਵਾਰੇ ਕੀਤੀ ਭਵਿੱਖਬਾਣੀ ਕਿੰਨੀ ਸੱਚ ਸਾਬਤ ਹੁੰਦੀ ਹੈ, ਇਹ ਤਾਂ ਆਉਣ ਵਾਲ਼ਾ ਵਕਤ ਹੀ ਦੱਸੇਗਾ ।