ਬਿੱਟੂ ਦਾ ਫਿਰ ਆਇਆ ਵਿਵਾਦਤ ਬਿਆਨ! ਕਿਹਾ- ਅਕਾਲੀ ਦਲ ਵੱਲੋਂ ਬਸਪਾ ਨੂੰ `ਪਵਿੱਤਰ` ਸੀਟਾਂ ਦਿੱਤੀਆਂ

ਬਿੱਟੂ ਦੀ ਪਵਿੱਤਰ ਸੀਟ ਵਾਲੀ ਟਿੱਪਣੀ ਤੇ ਹੋਇਆ ਮੁਕਦਮਾ ਦਰਜ

ਕਾਂਗਰਸੀ ਸਾਂਸਦ ਰਵਨੀਤ ਬਿੱਟੂ ਹਮੇਸ਼ਾਂ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੇ ਹਨ । ਹੁਣ ਫੇਰ ਬਿੱਟੂ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਅਕਾਲੀਆਂ ਵੱਲੋਂ ਬਹੁਜਨ ਸਮਾਜ ਪਾਰਟੀ ਨੂੰ ਪੰਜਾਬ ਦੀਆਂ ਪਵਿੱਤਰ ਸੀਟਾਂ ਦਿੱਤੀਆਂ ਹਨ ।ਇਸ ਬਿਆਨ  ਤੇ ਇੱਕ ਵਾਰ ਫਿਰ ਤੋਂ ਵਿਵਾਦ ਖੜ੍ਹਾ ਹੋ ਗਿਆ ਹੈ । ਉਨ੍ਹਾਂ ਦੇ ਇਸ ਬਿਆਨ `ਤੇ ਸਿਆਸਤ ਵਿੱਚ ਹਲਚਲ ਵਧਾ ਦਿੱਤੀ ਹੈ ਬਾਅਦ ਵਿਚ ਬਿੱਟੂ ਵੱਲੋਂ ਸਫ਼ਾਈ ਵੀ ਦਿੱਤੀ ਗਈ ।

ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਵਿਚਕਾਰ ਜੋ ਸਮਝੌਤਾ ਹੋਇਆ ਉਸ ਕਾਰਣ ਬਿ੍ਟੂ ਨੇ ਬੀਤੀ ਸ਼ਾਮ ਆਪਣੇ ਫੇਸਬੁੱਕ ਪੇਜ ਉੱਤੇ ਇੱਕ ਵੀਡੀਓ ਪੋਸਟ ਕੀਤਾ ਸੀ ਜਿਸ ਵਿਚ ਉਹ ਅਕਾਲੀ ਦਲ ਉਪਰ ਆਪਣੀ ਭੜਾਸ ਕੱਢਦੇ ਹੋਏ ਟਿੱਪਣੀ ਕਰ ਰਹੇ ਸਨ ਕਿ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਵਰਗੀਆਂ ਪਵਿਤਰ ਸੀਟਾਂ ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨੂੰ ਦੇ ਦਿੱਤੀਆਂ ਹਨ । ਇਨ੍ਹਾਂ ਸੀਟਾਂ ਨੂੰ ਪਵਿੱਤਰ ਕਹਿਣ ਤੇ ਇੰਟਰਨੈੱਟ ਉੱਤੇ ਜ਼ਬਰਦਸਤ ਬਹਿਸ ਛਿੜ ਗਈ ।ਬਸਪਾ ਨੇਤਾਵਾਂ ਨੇ ਟਿੱਪਣੀ ਨੂੰ ਜਾਤੀਵਾਦੀ ਕਿਹਾ ਅਤੇ ਰਾਜ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ। ਇਸ ਤੋਂ ਬਿਨਾਂ ਬਸਪਾ ਵਰਕਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ ਉਨਾਂ ਉਪਰ ਇਕ ਮੁਕੱਦਮਾ ਵੀ ਦਰਜ ਕੀਤਾ ਗਿਆ

ਬਾਅਦ ਵਿਚ ਸਫ਼ਾਈ ਵਿਚ ਬਿੱਟੂ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਮੇਰਾ ਮਤਲਬ ਇਹ ਨਹੀਂ ਸੀ ਕਿ ਇਹ ਸੀਟਾਂ ਅਨੁਸੂਚਿਤ ਜਾਤੀਆਂ ਨੂੰ ਦਿੱਤੀ ਗਈ ਹੈ ਮੇਰੇ ਕਹਿਣ ਦਾ ਮਤਲਬ ਸੀ ਕਿ ਇਹ ਪੰਥਕ ਸੀਟਾਂ ਹਨ ਅਤੇ ਬੇਅਦਬੀ ਕਾਂਡ ਵਿੱਚ ਘਿਰੇ ਹੋਣ ਦੇ ਕਰ ਕੇ ਅਕਾਲੀ ਦਲ ਇਨ੍ਹਾਂ ਸੀਟਾਂ ਉੱਤੇ ਚੋਣਾਂ ਲੜਨ ਤੋਂ ਭੱਜ ਗਿਆ ਹੈ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੀ ਗੱਲ ਹੋਣ ਦਾ ਮਤਲਬ ਇਹ ਨਹੀਂ ਕਿ ਗੱਲ ਅਨੁਸੂਚਿਤ ਜਾਤੀਆਂ ਦੀ ਹੋ ਰਹੀ ਹੈ ।