ਇੱਕ ਔਰਤ ਨੇ ਦਿੱਲੀ ਪੁਲਿਸ ਕਮਿਸ਼ਨ ‘ਚ ਦਰਜ ਕਰਵਾਈ ਸ਼ਿਕਾਇਤ ਕੀਤਾ ਵੱਡਾ ਦਾਅਵਾ, ‘ਮੇਰੇ ਪਤੀ ਨੇ 15 ਕਰੋੜ ਲਈ ਕੀਤੀ ਸਤੀਸ਼ ਕੌਸ਼ਿਕ ਦੀ ਹੱਤਿਆ’

ਨਵੀਂ ਦਿੱਲੀ, 12 ਮਾਰਚ : ਪਿਛਲੇ ਦਿਨੀਂ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ, ਅਦਾਕਾਰ ਸਤੀਸ਼ ਕੌਸ਼ਿਕ ਦੀ ਮੌਤ ਨੂੰ ਲੈ ਕੇ ਆਪਣੇ ਆਪ ਨੂੰ ਦਿੱਲੀ ਦੇ ਇੱਕ ਵਪਾਰੀ ਦੀ ਪਤਨੀ ਕਹਿਣ ਵਾਲੀ ਔਰਤ ਨੇ ਵੱਡਾ ਦਾਅਵਾ ਕਰਦਿਆਂ ਆਪਣੇ ਪਤੀ ਤੇ ਕਥਿਤ ਤੌਰ ਤੇ 15 ਕਰੋੜ ਰੁਪਏ ਲਈ ਅਦਾਕਾਰ ਸਤੀਸ਼ ਕੌਸ਼ਿਕ ਦਾ ਕਤਲ ਕਰਨ ਦਾ ਦੋਸ਼ ਲਗਾਇਆ ਹੈ, ਉਕਤ ਔਰਤ ਨੇ ਕਿਹਾ ਕਿ ਉਸਦੇ ਪਤੀ ਨੇ ਅਦਾਕਾਰ ਕੌਸ਼ਿਕ ਤੋਂ ਦੁੱਬਈ ‘ਚ ਨਿਵੇਸ਼ ਕਰਨ ਲਈ 15 ਕਰੋੜ ਰੁਪਏ ਲਏ ਸਨ। ਦਿੱਲੀ ਪੁਲਿਸ ਕਮਿਸ਼ਨ ਦੇ ਦਫਤਰ ‘ਚ ਔਰਤ ਵੱਲੋਂ ਦਰਜ ਕਰਵਾਈ ਸ਼ਿਕਾਇਤ ਵਿੱਚ ਇਹ ਦਾਅਵਾ ਕਰਦਿਆਂ ਦੋਸ਼ ਲਗਾਇਆ ਹੈ ਕਿ ਸਤੀਸ਼ ਕੌਸ਼ਿਕ ਪੈਸੇ ਵਾਪਸ ਮੰਗ ਰਹੇ ਸਨ, ਜੋ ਉਸ ਦਾ ਪਤੀ ਵਾਪਸ ਨਹੀਂ ਸੀ ਦੇਣਾ ਚਾਹੁੰਦਾ। ਉਕਤ ਔਰਤ ਨੇ ਦੋਸ਼ ਲਗਾਇਆ ਕਿ ਅਦਾਕਾਰ ਕੌਸ਼ਿਕ ਦੀ ਕੁੱਝ ਦਵਾਈਆਂ ਨਾਲ ਹੱਤਿਆ ਕੀਤੀ ਗਈ ਸੀ, ਜੋ ਉਸਦੇ ਪਤੀ ਵੱਲੋਂ ਇੱਕ ਸਾਜਿਸ ਤਹਿਤ ਕੀਤੀ ਗਈ ਹੈ। ਇਸ ਤੋਂ ਪਹਿਲਾਂ ਪੁਲਿਸ ਅਧਿਕਾਰੀ ਨੇ ਕਿਹਾ ਸੀ ਕਿ ਉਨ੍ਹਾਂ ਨੇ ਦਿੱਲੀ ਦੇ ਫਾਰਮ ਹਾਊਸ ਤੋਂ ਕੁਝ ਦਵਾਈਆਂ ਬਰਾਮਦ ਕੀਤੀਆਂ ਹਨ ਜਿਥੇ 66 ਸਾਲ ਦੇ ਅਭਿਨੇਤਾ ਆਪਣੀ ਮੌਤ ਤੋਂ ਪਹਿਲਾਂ ਇਕ ਪਾਰਟੀ ਵਿਚ ਸ਼ਾਮਲ ਸੀ, ਕਥਿਤ ਤੌਰ ‘ਤੇ ਉਨ੍ਹਾਂ ਦਾ ਕਾਰਡੀਅਕ ਅਰੈਸਟ ਦੀ ਵਜ੍ਹਾ ਨਾਲ ਦੇਹਾਂਤ ਹੋਇਆ। ਮਹਿਲਾ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ ਦੀ ਕਾਪੀ ਦੇ ਬਾਅਦ ਉਸ ਨੇ ਕਿਹਾ ਸੀ ਕਿ ਇਹ ਇਕ ਪ੍ਰੀ-ਪਲਾਨਡ ਹੱਤਿਆ ਸੀ। ਮਹਿਲਾ ਨੇ ਦਾਅਵਾ ਕੀਤਾ ਕਿ ਉਸ ਨੇ 13 ਮਾਰਚ 2019 ਨੂੰ ਵਪਾਰੀ ਨਾਲ ਵਿਆਹ ਕੀਤਾ ਸੀ, ਉਸ ਨੂੰ ਕੌਸ਼ਿਕ ਨਾਲ ਉਸ ਦੇ ਪਤੀ ਨੇ ਮਿਲਵਾਇਆ ਸੀ ਤੇ ਦੋਵੇਂ ਦੁਬਈ ਵਿਚ ਕਾਫੀ ਵਾਰ ਮਿਲੇ ਸਨ। ਮਹਿਲਾ ਨੇ ਦਾਅਵਾ ਕੀਤਾ ਕਿ 23 ਅਗਸਤ 2022 ਨੂੰ ਕੌਸ਼ਿਕ ਦੁਬਈ ਵਿਚ ਉਨ੍ਹਾਂ ਦੇ ਘਰ ਆਏ ਸਨ ਤੇ ਉਸ ਦੇ ਪਤੀ ਤੋਂ 15 ਕਰੋੜ ਰੁਪਏ ਦੀ ਮੰਗ ਕੀਤੀ ਸੀ। ਸ਼ਿਕਾਇਤ ਵਿਚ ਮਹਿਲਾ ਨੇ ਕਿਹਾ ਕਿ ਮੈਂ ਡਰਾਇੰਗ ਰੂਮ ਵਿਚ ਮੌਜੂਦ ਸੀ ਜਿਥੇ ਕੌਸ਼ਿਕ ਤੇ ਮੇਰੇ ਪਤੀ ਦੋਵੇਂ ਬਹਿਸ ਵਿਚ ਉਲਝੇ ਹੋਏ ਸਨ। ਕੌਸ਼ਿਕ ਕਹਿ ਰਹੇ ਸਨ ਕਿ ਉਸ ਨੂੰ ਪੈਸਿਆਂ ਦੀ ਸਖਤ ਲੋੜ ਹੈ ਤੇ ਤਿੰਨ ਸਾਲ ਹੋ ਗਏ ਹਨ। ਕੋਸ਼ਿਕ ਨੇ ਇਹ ਵੀ ਕਿਹਾ ਕਿ ਨਾ ਤਾਂ ਕੋਈ ਨਿਵੇਸ਼ ਕੀਤਾ ਗਿਆ ਤੇ ਨਾ ਹੀ ਉਸ ਦਾ ਪੈਸਾ ਵਾਪਸ ਕੀਤਾ ਗਿਆ, ਜਿਸ ਲਈ ਉਹ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਦੁਬਈ ਵਿਚ ਇਕ ਪਾਰਟੀ ਵਿਚ ਲਈ ਗਈ ਵਪਾਰੀ ਤੇ ਕੌਸ਼ਿਕ ਦੀ ਤਸਵੀਰ ਵੀ ਸਾਂਝੀ ਕੀਤੀ। ਮਹਿਲਾ ਦਾ ਦੋਸ਼ ਹੈ ਕਿ ਪਾਰਟੀ ਵਿਚ ਅੰਡਰਵਰਲਡ ਡੌਨ ਦਾਊਦ ਇਬ੍ਰਾਹਿਮ ਦਾ ਬੇਟਾ ਵੀ ਮੌਜੂਦ ਸੀ। ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਸ ਦਾ ਪਤੀ ਕਈ ਤਰ੍ਹਾਂ ਦੇ ਡਰੱਗਸ ਦਾ ਕਾਰੋਬਾਰ ਕਰਦਾ ਹੈ। ਮੇਰੇ ਪਤੀ ਨੇ ਕੌਸ਼ਿਕ ਨਾਲ ਵਾਅਦਾ ਕੀਤਾ ਸੀ ਕਿ ਉੁਹ ਜਲਦ ਹੀ ਪੈਸਾ ਚੁਕਾ ਦੇਣਗੇ। ਜਦੋਂ ਮੈਂ ਆਪਣੇ ਤੀ ਤੋਂ ਪੁੱਛਿਆ ਕਿ ਮਾਮਲਾ ਕੀ ਹੈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੌਸ਼ਿਕ ਦੇ ਪੈਸੇ ਨੂੰ ਕੋਵਿਡ ਮਹਾਮਾਰੀ ਦੌਰਾਨ ਗੁਆ ਦਿੱਤਾ। ਮੇਰੀ ਪਤੀ ਨੇ ਕਿਹਾ ਕਿ ਉੁਹ ਕੌਸ਼ਿਕ ਤੋਂ ਛੁਟਕਾਰਾ ਪਾਉਣ ਦੀ ਯੋਜਨਾ ਬਣਾ ਰਹੇ ਹਨ।