ਦਿੱਲੀ ਦੀ ਮੂਨਕ ਨਹਿਰ ‘ਚ ਡੁੱਬਣ ਨਾਲ ਤਿੰਨ ਨਾਬਾਲਗ ਲੜਕਿਆਂ ਦੀ ਮੌਤ 

ਨਵੀਂ ਦਿੱਲੀ, 18 ਅਪ੍ਰੈਲ : ਦਿੱਲੀ ‘ਚ ਹੈਦਰਪੁਰ ਵਾਟਰ ਟ੍ਰੀਟਮੈਂਟ ਪਲਾਂਟ ਨੇੜੇ ਮੂਨਕ ਨਹਿਰ ‘ਚ ਇਕ ਦਰਦਨਾਕ ਘਟਨਾ ‘ਚ ਤਿੰਨ ਨਾਬਾਲਗ ਲੜਕਿਆਂ ਦੇ ਡੁੱਬਣ ਨਾਲ ਮੌਤ ਹੋ ਗਈ। ਪੁਲਿਸ ਦੇ ਡਿਪਟੀ ਕਮਿਸ਼ਨਰ (ਰੋਹਿਣੀ) ਜੀਐਸ ਸਿੱਧੂ ਨੇ ਕਿਹਾ, “ਪੁਲਿਸ ਕਰਮਚਾਰੀ, ਫਾਇਰ ਬ੍ਰਿਗੇਡ ਅਤੇ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦੀਆਂ ਟੀਮਾਂ ਦੇ ਨਾਲ ਮੌਕੇ ‘ਤੇ ਗਏ। ਬਚਾਅ ਮੁਹਿੰਮ ਚਲਾਈ ਗਈ, ਜਿਸ ਨਾਲ ਨਹਿਰ ਵਿੱਚੋਂ ਤਿੰਨ ਲੜਕਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਡੀਸੀਪੀ ਨੇ ਕਿਹਾ, “ਬੇਹੋਸ਼ ਲੜਕਿਆਂ ਨੂੰ ਰੋਹਿਣੀ ਦੇ ਡਾਕਟਰ ਬੀਐਸਏ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਫਿਰ ਉਨ੍ਹਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਤਬਦੀਲ ਕਰ ਦਿੱਤਾ ਗਿਆ।” ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਨਾਬਾਲਗ ਭਲਸਵਾ ਡੇਅਰੀ ਦੇ ਵਸਨੀਕ ਸਨ। ਡੀਸੀਪੀ ਨੇ ਅੱਗੇ ਕਿਹਾ ਬੀਤੀ ਦੁਪਹਿਰ ਕਰੀਬ 3 ਵਜੇ ਕੇਐਨ ਕਾਟਜੂ ਮਾਰਗ ਥਾਣਾ ਹੈਦਰਪੁਰ ਵਾਟਰ ਪਲਾਂਟ ਨੇੜੇ ਮੂਨਕ ਨਹਿਰ ਵਿਚ ਤਿੰਨ ਲੜਕਿਆਂ ਦੇ ਡੁੱਬਣ ਸਬੰਧੀ ਪੀ.ਸੀ.ਆਰ. ਸੂਚਨਾ ਦੇ ਆਧਾਰ 'ਤੇ ਪੁਲਿਸ ਟੀਮ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਇਸ ਦੇ ਨਾਲ ਹੀ ਫਾਇਰ ਬ੍ਰਿਗੇਡ ਅਤੇ ਦਿੱਲੀ ਆਫਤ ਪ੍ਰਬੰਧਨ ਅਥਾਰਟੀ ਦੀਆਂ ਟੀਮਾਂ ਵੀ ਮਦਦ ਲਈ ਮੌਕੇ 'ਤੇ ਪਹੁੰਚ ਗਈਆਂ। ਸਾਰੀਆਂ ਟੀਮਾਂ ਨੇ ਮਿਲ ਕੇ ਬਚਾਅ ਮੁਹਿੰਮ ਚਲਾਈ ਅਤੇ ਨਹਿਰ 'ਚੋਂ ਤਿੰਨ ਲੜਕਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਤਿੰਨਾਂ ਨੂੰ ਰੋਹਿਣੀ ਦੇ ਬਾਬਾ ਸਾਹਿਬ ਅੰਬੇਡਕਰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਤਿੰਨੋਂ ਮ੍ਰਿਤਕ ਨਾਬਾਲਿਗ ਦੱਸੇ ਜਾ ਰਹੇ ਹਨ ਜੋ ਦਿੱਲੀ ਦੇ ਭਲਸਵਾ ਇਲਾਕੇ ਦੇ ਰਹਿਣ ਵਾਲੇ ਸਨ। ਤਿੰਨਾਂ ਦੀ ਪਛਾਣ ਅੰਕਿਤ, ਰਿਹਾਨ ਅਤੇ ਅਯਾਨ ਵਜੋਂ ਹੋਈ ਹੈ।