ਝੱਜਰ ਨੇੜੇ ਟਰੱਕ-ਕਾਰ ਦੀ ਹੋਈ ਭਿਆਨਕ ਟੱਕਰ, 3 ਲੋਕਾਂ ਦੀ ਮੌਤ, ਦੋ ਗੰਭੀਰ ਜਖ਼ਮੀ

ਝੱਜਰ, 10 ਅਗਸਤ : ਹਰਿਆਣਾ ਦੇ ਝੱਜਰ ਦੇ ਕੇਐਮਪੀ ਤੇ ਟਰੱਕ ਅਤੇ ਕਾਰ ਦੀ ਹੋਈ ਭਿਆਨਕ ਟੱਕਰ ‘ਚ 3 ਲੋਕਾਂ ਦੀ ਮੌਤ ਹੋ ਜਾਣ ਦਾ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਐਨਾ ਭਿਆਨਕ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆਂ ਗਿਆ, ਹਾਦਸੇ ਤੋਂ ਬਾਅਦ ਟਰੱਕ ਚਾਲਕ ਮੌਕੇ ਤੋਂ ਭੱਜ ਗਿਆ। ਇਸ ਮੌਕੇ ਘਟਨਾਂ ਵਾਲੀ ਜਗ੍ਹਾ ਤੇ ਪੁੱਜੀ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰਦਿੱਤੀ ਹੈ। ਇਸ ਸਬੰਧੀ ਪੁਲਿਸ ਅਧਿਕਾਰੀ ਡੀਐਸਪੀ ਅਰਵਿੰਦ ਦਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਪਿੰਡ ਬਾਦਲੀ ਅਤੇ ਬੁਪਾਨੀਆਂ ਦੇ ਵਿਚਕਾਰ ਕੇਐਮਪੀ ਤੇ ਤਕਰੀਬਨ 5:30 ਵਜੇ ਸਵੇਰ ਸਮੇਂ ਵਾਪਰਿਆ, ਰਾਹਗੀਂਰਾਂ ਨੇ ਇਸ ਘਟਨਾਂ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਕਾਰ ਦਾ ਨੰਬਰ ਗੁਜਰਾਤ ਦਾ ਹੈ, ਇਸ ਹਾਦਸੇ ਵਿੱਚ ਜਿੱਥੇ ਕਾਰ ਸਵਾਰ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ, ਉੱਥੇ ਦੋ ਲੋਕ ਜਖ਼ਮੀ ਹੋਏ ਹਨ, ਜਿੰਨ੍ਹਾਂ ਦਾ ਸਿਵਲ ਹਸਪਾਤਲ ਬਹਾਦਰਗੜ੍ਹ ‘ਚ ਇਲਾਜ ਚੱਲ ਰਿਹਾ ਹੈ।ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਹਿਚਾਣ ਨਹੀਂ ਹੋ ਸਕੀ, ਜਖਮੀਆਂ ਦੀ ਹਾਲਤ ‘ਚ ਸੁਧਾਰ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਉਨ੍ਹਾਂ ਦੱਸਿਆ ਕਿ ਟਰੱਕ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।