ਬਿਹਾਰ ਦੇ ਵੈਸ਼ਾਲੀ ‘ਚ ਟਰੱਕ ਅਤੇ ਕਾਰ ਦੀ ਭਿਆਨਕ ਟੱਕਰ, ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ

ਵੈਸ਼ਾਲੀ, 06 ਮਈ : ਬਿਹਾਰ ਦੇ ਜਿਲ੍ਹਾ ਵੈਸ਼ਾਲੀ ‘ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ 5 ਲੋਕਾਂ ਦੀ ਦਰਦਨਾਕ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਜਿਲ੍ਹਾ ਵੈਸ਼ਾਲੀ ਦੇ ਪਾਟੇਪੁਰ ਥਾਣੇ ਦੇ ਇਲਾਕੇ ‘ਚ ਸਥਿਤ ਪਿੰਡ ਚਿਕਨੋਟਾ ਕੋਲੋਂ ਲੰਘਦੀ ਮੁਜ਼ੱਫਰਪੁਰ-ਸਮਸਤੀਪੁਰ ਮੁੱਖ ਸੜਕ ਤੇ ਵਾਪਰਿਆ। ਜਿਸ ਵਿੱਚ ਟਰੱਕ ਅਤੇ ਕਾਰ ਦੀ ਹੋਈ ਟੱਕਰ ‘ਚ 5 ਲੋਕਾਂ ਦੀ ਮੌਤ ਹੋ ਗਈ, ਮ੍ਰਿਤਕ ਇੱਕੋ ਪਰਿਵਾਰ ਦੇ ਮੈਂਬਰ ਦੱਸੇ ਜਾ ਰਹੇ ਹਨ। ਘਟਨਾਂ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪੁੱਜੀ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਕਾਰਨ ਗੁੱਸੇ ‘ਚ ਆਏ ਸਥਾਨਕ ਲੋਕਾਂ ਨੇ ਸੜਕ ਨੂੰ ਜਾਮ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਅਤੇ ਐਸਡੀਪੀਓ ਲੋਕਾਂ ਨੂੰ ਸ਼ਾਂਤ ਕਰਨ ਲਈ ਲੱਗ ਹੋਏ ਸਨ।