ਨੈਨੀਤਾਲ ਵਿੱਚ ਡੂੰਘੀ ਖੱਡ 'ਚ ਡਿੱਗੀ ਸਕੂਲੀ ਬੱਸ, 7 ਲੋਕਾਂ ਦੀ ਮੌਤ ਹੋ ਅਤੇ 24 ਦੇ ਜਖ਼ਮੀ 

ਨੈਨੀਤਾਲ, 09 ਅਕਤੂਬਰ : ਉਤਰਾਖੰਡ ਦੇ ਨੈਨੀਤਾਲ ਵਿੱਚ ਇੱਕ ਸਕੂਲੀ ਬੱਸ 100 ਮੀਟਰ ਡੂੰਘੀ ਖੱਡ ਵਿੱਚ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਅਤੇ 24 ਦੇ ਜਖ਼ਮੀ ਹੋਣ ਦੀ ਖਬਰ ਹੈ। ਜ਼ਖਮੀਆਂ ਨੂੰ ਹਲਦਵਾਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿਚ 5 ਮਹਿਲਾ ਸਟਾਫ ਅਤੇ ਇਕ ਬੱਚਾ ਸ਼ਾਮਲ ਹੈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਹਾਦਸਾ ਕਾਲਾਧੁੰਗੀ ਰੋਡ 'ਤੇ ਨਲਨੀ ਨੇੜੇ ਰਾਤ ਕਰੀਬ 8 ਵਜੇ ਵਾਪਰਿਆ। ਹਰਿਆਣਾ ਦੇ ਹਿਸਾਰ ਦੇ ਸ਼ਾਹਪੁਰ ਪਿੰਡ ਸਥਿਤ ਨਿਊ ਮਾਨਵ ਇੰਟਰਨੈਸ਼ਨਲ ਸਕੂਲ ਦੇ 34 ਲੋਕ ਸ਼ਨਿਚਰਵਾਰ ਨੂੰ ਨੈਨੀਤਾਲ ਆਏ ਸਨ ਅਤੇ ਐਤਵਾਰ ਨੂੰ ਘਰ ਪਰਤ ਰਹੇ ਸਨ। ਇਸ ਦੌਰਾਨ ਬੱਸ ਬੇਕਾਬੂ ਹੋ ਕੇ ਖਾਈ ਵਿਚ ਜਾ ਡਿੱਗੀ। ਰਿਪੋਰਟ ਮੁਤਾਬਕ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੀ ਟੀਮ ਮੌਕੇ 'ਤੇ ਪਹੁੰਚ ਗਈ। ਉਨ੍ਹਾਂ ਨੇ ਰੱਸੀ ਦੀ ਮਦਦ ਨਾਲ ਖਾਈ 'ਚ ਉਤਰ ਕੇ ਜ਼ਖਮੀਆਂ ਨੂੰ ਬਚਾਇਆ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਵੀ ਬਾਹਰ ਕੱਢਿਆ।