ਰਾਜਸਥਾਨ ‘ਚ ਸੜਕ ਹਾਦਸੇ ‘ਚ 6 ਲੋਕਾਂ ਦੀ ਮੌਤ, 9 ਜਖ਼ਮੀ, 4 ਦੀ ਹਾਲਤ ਗੰਭੀਰ

ਦੌਸਾ, 22 ਅਗਸਤ : ਰਾਜਸਥਾਨ ਦੇ ਜਿਲ੍ਹਾ ਦੌਸਾ ਵਿੱਚ ਮੰਡਾਵਰ ਰੋਡ ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ 6 ਲੋਕਾਂ ਦੀ ਮੌਤ ਅਤੇ 9 ਦੇ ਜਖ਼ਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਕੋਲਡ ਡਿੰ੍ਰਕ ਨਾਲ ਭਰੇ ਇੱਕ ਟਰੱਕ ਨਾਲ ਇੱਕ ਜੀਪ ਟਕਰਾ ਗਈ, ਇਹ ਦਰਦਨਾਕ ਹਾਦਸਾ ਉਕਰੂੰਦ ਪਿੰਡ ਦੇ ਨਜਦੀਕ ਮਹਵਾ-ਅਲਵਰ ਸਟੇਟ ਹਾਈਵੇ ਤੇ ਵਾਪਰਿਆ।ਇਸ ਹਾਦਸੇ ਮਾਰੇ ਗਏ ਦੋ ਲੋਕਾਂ ਮੁਕੇਸ਼ ਬੈਰਵਾ (27) ਵਾਸੀ ਉਕਰੰਦ, ਰਮੇਸ਼ (40) ਵਾਸੀ ਬੜਾਬਾਸ ਮੰਡਾਵਰ ਦੀ ਪਛਾਣ ਹੋ ਸਕੀ ਹੈ ਅਤੇ ਬਾਕੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਜਖ਼ਮੀਆਂ ਵਿੱਚੋਂ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।