ਲਖਨਊ ਦੇ ਹਵਾਈ ਅੱਡੇ 'ਤੇ ਰੇਡੀਓ ਐਕਟਿਵ ਲੀਕ, 2 ਮੁਲਾਜ਼ਮ ਬੇਹੋਸ਼, 1.5 ਕਿਲੋਮੀਟਰ ਦਾ ਇਲਾਕਾ ਖਾਲੀ ਕਰਵਾਇਆ

  • 2 ਕਰਮਚਾਰੀ ਹੋਏ ਹਨ ਬੇਹੋਸ਼
  • ਟਰਮੀਨਲ 3 ਸੀਆਈਐਸਐਫ ਤੇ ਐਨਡੀਆਰਐਫ ਨੂੰ ਸੌਂਪਿਆ

ਲਖਨਊ (ਏਜੰਸੀ) 17 ਅਗਸਤ 2024 : ਲਖਨਊ ਦੇ ਚੌਧਰੀ ਚਰਨ ਸਿੰਘ (ਅਮੌਸੀ) ਹਵਾਈ ਅੱਡੇ ’ਤੇ ਰੇਡੀਓ ਐਕਟਿਵ ਲੀਕ ਹੋਇਆ ਹੈ। ਜਿਸ ਕਾਰਨ 2 ਕਰਮਚਾਰੀ ਬੇਹੋਸ਼ ਹੋਏ ਹਨ। ਟਰਮੀਨਲ-3 ਨੂੰ ਸੀਆਈਐਸਐਫ ਤੇ ਐਨਡੀਆਰਐਫ ਨੂੰ ਸੌਂਪਿਆ ਗਿਆ ਸੀ। 1.5 ਕਿਲੋਮੀਟਰ ਦਾ ਇਲਾਕਾ ਖਾਲੀ ਕਰਵਾਇਆ ਗਿਆ। ਲੋਕਾਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਫਲਾਈਟ ਲਖਨਊ ਤੋਂ ਗੁਹਾਟੀ ਜਾ ਰਹੀ ਸੀ। ਉਸੇ ਸਮੇਂ ਏਅਰਪੋਰਟ ਟਰਮੀਨਲ-3 ’ਤੇ ਸਕੈਨਿੰਗ ਦੌਰਾਨ ਮਸ਼ੀਨ ’ਚੋਂ ਬੀਪ ਦੀ ਆਵਾਜ ਆਉਣ ਲੱਗੀ। ਇਸ ਬਕਸੇ ’ਚ ਲੱਕੜ ਦੇ ਬਕਸੇ ’ਚ ਕੈਂਸਰ ਵਿਰੋਧੀ ਦਵਾਈਆਂ ਪੈਕ ਕੀਤੀਆਂ ਗਈਆਂ ਸਨ। ਇਸ ’ਚ ਰੇਡੀਓਐਕਟਿਵ ਤੱਤ ਹੁੰਦੇ ਹਨ। ਜਿਵੇਂ ਹੀ ਮੁਲਾਜ਼ਮਾਂ ਨੇ ਡੱਬਾ ਖੋਲ੍ਹਿਆ ਤਾਂ ਤੇਜੀ ਨਾਲ ਗੈਸ ਨਿਕਲੀ। ਇਸ ਕਾਰਨ ਦੋ ਮੁਲਾਜ਼ਮ ਬੇਹੋਸ਼ ਹੋ ਗਏ। ਜਿਵੇਂ ਹੀ ਮੁਲਾਜਮ ਬੇਹੋਸ਼ ਹੋਏ ਤਾਂ ਉਥੇ ਭਗਦੜ ਮੱਚ ਗਈ। ਲੋਕ ਇਧਰ-ਉਧਰ ਭੱਜਣ ਲੱਗੇ। ਇਲਾਕੇ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ।  ਏਅਰਪੋਰਟ ਪ੍ਰਸ਼ਾਸਨ ਨੇ ਕਿਹਾ – ਟਰਮੀਨਲ-3 ਨੇੜੇ ਕਾਰਗੋ ਤੋਂ ਗੈਸ ਲੀਕ ਹੋਣ ਦੀ ਸੂਚਨਾ ਮਿਲੀ ਹੈ। ਫਾਇਰ ਸਰਵਿਸ, ਐਨਡੀਆਰਐਫ ਐੱਸਡੀਆਰਐਫ ਦੀਆਂ 3 ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਸਾਰੀਆਂ ਟੀਮਾਂ ਕੰਮ ਕਰ ਰਹੀਆਂ ਹਨ। ਕੁਝ ਦਵਾਈਆਂ ਦੇ ਡੱਬਿਆਂ ’ਚੋਂ ਫਲੋਰੀਨ ਗੈਸ ਲੀਕ ਹੋਈ ਹੈ। ਟੀਮ ਇਸ ਘਟਨਾ ’ਤੇ ਨਜਰ ਰੱਖ ਰਹੀ ਹੈ। ਸਾਵਧਾਨੀ ਦੇ ਤੌਰ ’ਤੇ ਉਸ ਖੇਤਰ ’ਚ ਨਾ ਜਾਣ ਦੀ ਐਡਵਾਈਜਰੀ ਜਾਰੀ ਕੀਤੀ ਗਈ ਹੈ। ਹਵਾਈ ਅੱਡੇ ’ਤੇ ਫਲਾਈਟ ਸੰਚਾਲਨ ਪ੍ਰਭਾਵਿਤ ਨਹੀਂ ਹੋਇਆ ਹੈ। ਏਅਰਪੋਰਟ ਪ੍ਰਸ਼ਾਸਨ ਨੇ ਕਿਹਾ- ਫਲੋਰਿਨ ਹਰ ਰੋਜ ਏਅਰਪੋਰਟ ਦੇ ਕਾਰਗੋ ਡਿਪਾਰਟਮੈਂਟ ’ਚ ਆਉਂਦੀ-ਜਾਂਦੀ ਰਹਿੰਦੀ ਹੈ। ਅੱਜ ਮਾਤਰਾ ਜ਼ਿਆਦਾ ਹੋਣ ਕਾਰਨ ਮਸ਼ੀਨ ਨੇ ਇਸ ਦਾ ਪਤਾ ਲਾਇਆ ਤੇ ਅਲਾਰਮ ਵੱਜਣਾ ਸ਼ੁਰੂ ਕਰ ਦਿੱਤਾ। ਫਿਲਹਾਲ ਹਵਾਈ ਅੱਡੇ ’ਤੇ ਸਥਿਤੀ ਆਮ ਵਾਂਗ ਹੈ।