ਪ੍ਰਧਾਨ ਮੰਤਰੀ ਮੋਦੀ ਦੇ ਭਰਾ ਪ੍ਰਹਲਾਦ ਮੋਦੀ ਸੜਕ ਹਾਦਸੇ ਵਿੱਚ ਹੋਏ ਜ਼ਖਮੀ

ਬੇਂਗਲੁਰੂ, 27 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਪ੍ਰਹਲਾਦ ਮੋਦੀ ਦਾ ਇਕ ਸੜਕ ਹਾਦਸੇ ਵਿੱਚ ਜ਼ਖਮੀ ਹੋ ਗਿਆ। ਮੈਸੂਰ ਦੇ ਕੋਲ ਕਾਰ ਹਾਦਸੇ ਵਿੱਚ ਮਾਮੂਲੀ ਤੌਰ ਜ਼ਖਮੀ ਹੋ ਗਿਆ। ਉਨ੍ਹਾਂ ਦੇ ਨਾਲ ਪਤਨੀ, ਬੇਟਾ ਅਤੇ ਬਹੁ ਵੀ ਸਨ। ਪ੍ਰਹਲਾਦ ਆਪਣੇ ਪਰਿਵਾਰ ਨਾਲ ਜਦੋਂ ਬਾਂਦੀਪੁਰ ਜਾ ਰਹੇ ਸਨ ਤਾਂ ਮੈਸੂਰ ਦੇ ਨੇੜੇ ਸੜਕ ਹਾਦਸਾ ਵਾਪਰ ਗਿਆ। ਸੜਕ ਹਾਦਸੇ ਵਿੱਚ ਮਾਮੂਲੀ ਚੋਟ ਆਈ ਹੈ ਅਤੇ ਉਨ੍ਹਾਂ ਮੈਸੂਰ ਦੇ ਜੇ ਐਸ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਬਾਂਦੀਪੁਰ ਦੇ ਰਸਤੇ ਵਿੱਚ ਪ੍ਰਹਲਾਦ ਦੀ ਕਾਰ ਡਿਵਾਈਡਰ ਨਾਲ ਟਕਰਾਅ ਗਈ। ਉਨ੍ਹਾਂ ਦੇ ਪੋਤੇ ਨੂੰ ਵੀ ਸਟਾਂ ਲੱਗੀਆਂ ਹਨ। ਸਾਰਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਘਟਨਾ ‘’ਚ ਕਾਰ ਦੇ ਅਗਲੇ ਹਿੱਸੇ ਦਾ ਕਾਫੀ ਨੁਕਸਾਨ ਹੋਇਆ ਹੈ। ਪ੍ਰਧਾਨ ਮੰਤਰੀ ਮੋਦੀ ਦੇ ਪੋਤੇ ਦੇ ਪੈਰ ਵਿੱਚ ਸੱਟ ਲੱਗੀ ਹੈ। ਜ਼ਿਕਰਯੋਗ ਹੈ ਕਿ ਪ੍ਰਹਲਾਦ ਮੋਦੀ ਆਲ ਇੰਡੀਆ ਫੇਅਰ ਪ੍ਰਾਈਸ ਡੀਲਰ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਵੀ ਹਨ। ਪੰਜਾਬ ਡਿੱਪੂ ਹੋਲਡਰ ਯੂਨੀਅਨ ਦੇ ਪ੍ਰਧਾਨ ਕਰਮਜੀਤ ਸਿੰਘ ਨੇ ਪ੍ਰਹਲਾਦ ਮੋਦੀ ਦੇ ਛੇਤੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ।