ਰਾਜਸਥਾਨ 'ਚ ਟਰੱਕ ਨਾਲ ਟਕਰਾਈ ਪੁਲਿਸ ਦੀ ਗੱਡੀ, 6 ਦੀ ਮੌਤ

ਜੈਪੁਰ, 19 ਨਵੰਬਰ : ਨਾਗੌਰ 'ਚ ਪੁਲਿਸ ਦੀ ਗੱਡੀ ਨਾਲ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਪੁਲਿਸ ਮੁਲਾਜਮਾਂ ਦੀ ਗੱਡੀ ਵੀਆਈਪੀ ਡਿਊਟੀ ਲਈ ਝੁੰਝੁਣੂੰ ਜਾ ਰਹੇ ਸੀ। ਹਾਦਸੇ ਵਿਚ 6 ਪੁਲਿਸ ਮੁਲਾਜ਼ਮਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂਕਿ 1 ਜ਼ਖਮੀ ਹੋ ਗਿਆ। ਹਾਦਸਾ ਚੁਰੂ ਜ਼ਿਲ੍ਹੇ ਦੇ ਸੁਜਾਨਗੜ੍ਹ ਥਾਣਾ ਸਦਰ ਇਲਾਕੇ ਵਿਚ ਵਾਪਰਿਆ। ਜਾਣਕਾਰੀ ਮੁਤਾਬਕ ਨਾਗੌਰ ਦੇ ਖੀਂਵਸਰ ਥਾਣੇ ਦੇ 6 ਪੁਲਿਸ ਮੁਲਾਜ਼ਮਾਂ ਤੇ ਮਹਿਲਾ ਥਾਣੇਦੀ ਇਕ ਪੁਲਿਸ ਮੁਲਾਜ਼ਮ ਦੀ ਡਿਊਟੀ ਪੀਐੱਮ ਮੋਦੀ ਦੇ ਝੁੰਝੁਣੂੰ ਵਿਚ ਹੋਣ ਵਾਲੀ ਰੈਲੀ ਵਿਚ ਲੱਗੀ ਸੀ। ਸਾਰੇ ਲੋਕ ਗੱਡੀ ਤੋਂ ਝੁੰਝੁਣੂੰ ਜਾ ਰਹੇ ਹਨ। ਇਸ ਦੌਰਾਨ ਨੈਸ਼ਨਲ ਹਾਈਵੇ 58 ‘ਤੇ ਸੁਜਾਨਗੜ੍ਹ ਸਦਰ ਥਾਣੇ ਦੀ ਕਾਨੂੰਤਾ ਚੌਕੀ ਕੋਲ ਉਨ੍ਹਾਂ ਦੀ ਗੱਡੀ ਟਰੱਕ ਨਾਲ ਟਕਰਾ ਗਈ। ਹਾਦਸੇ ਵਿਚ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਬਿਖਰ ਗਿਆ ਤੇ ਸਾਰੇ ਪੁਲਿਸ ਮੁਲਾਜ਼ਮ ਅੰਦਰ ਪਸ ਗਏ। ਹਾਦਸੇ ਵਿਚ ਪੁਲਿਸ ਮੁਲਾਜ਼ਮਾਂ ਨੂੰ ਘਟਨਾ ਵਾਲੀ ਥਾਂ ਤੋਂ ਜੋਧਪੁਰ ਤੱਕ ਗ੍ਰੀਨ ਕਾਰੀਡੋਰ ਬਣਾ ਕੇ ਜੋਧਪੁਰ ਰਵਾਨਾ ਕੀਤਾ ਗਿਆ ਪਰ ਰਸਤੇ ਵਿਚ ਇਕ ਨੇ ਦਮ ਤੋੜ ਦਿੱਤਾ। ਮੌਕੇ ‘ਤੇ ਮਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਪਛਾਣ ਖੀਂਵਰ ਥਾਣੇ ਦੇ ਏਐੱਸਆਈ ਰਾਮਚੰਦਰ, ਕਾਂਸਟੇਬਲ ਕੁੰਭਾਰਾਮ, ਸੁਰੇਸ਼ ਮੀਣਾ, ਥਾਣਾਰਾਮ ਤੇ ਮਹਿਲਾ ਥਾਣੇਦੇ ਕਾਂਸਟੇਬਲ ਮਹਿੰਦਰ ਵਜੋਂ ਹੋਈ ਹੈ। ਹਾਦਸੇ ਵਿਚ ਖੀਂਵਸਰ ਥਾਣੇ ਦੇ ਹੈੱਡ ਕਾਂਸਟੇਬਲ ਸੁਖਾਰਾਮ ਜ਼ਖਮੀ ਹੋ ਗਿਆ ਜਿਸ ਨੂੰ ਜੋਧਪੁਰ ਰੈਫਰ ਕੀਤਾ ਗਿਆ। ਜੋਧਪੁਰ ਲਿਜਾਂਦੇ ਸਮੇਂ ਕਾਂਸਟੇਬਲ ਸੁਖਾਰਾਮ ਨੇ ਵੀ ਦਮ ਤੋੜ ਦਿੱਤਾ। ਪੁਲਿਸ ਨੇ ਮ੍ਰਿਤਕ ਦੀਆਂ ਦੇਹਾਂ ਕਾਨੂਤਾ ਸੀਐੱਚਸੀ ਵਿਚ ਰਖਵਾਏ ਹਨ।