ਕੁਪਵਾੜਾ, 31 ਅਕਤੂਬਰ : ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਕਰਨਾਹ ਦੇ ਨਵਾਗਾਬਰਾ ਖੇਤਰ ਵਿੱਚ ਇੱਕ ਵਾਹਨ ਖੱਡ ਵਿੱਚ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ, ਜਦਕਿ 10 ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਲੋਕਾਂ ਨਾਲ ਭਰੀ ਸੂਮੋ ਤੇਜ਼ ਰਫਤਾਰ ਨਾਲ ਫਿਸਲ ਕੇ ਨਾਟੀ ਟਾਪ ਖਾਈ 'ਚ ਜਾ ਡਿੱਗੀ। ਹਾਦਸੇ ਦੀ ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਸੈਦਾ ਬਾਨੋ (22), ਮੁਹੰਮਦ ਸਈਦ ਰੈਨਾ (55), ਰਜ਼ੀਆ ਬਾਨੋ (18) ਅਤੇ ਨੁਸਰਤ ਬੇਗਮ (35) ਵਜੋਂ ਹੋਈ ਹੈ। “ਜ਼ਖਮੀਆਂ ਦਾ ਇਲਾਜ SDH ਤੰਗਧਾਰ ਵਿਖੇ ਕੀਤਾ ਜਾ ਰਿਹਾ ਹੈ।