ਨਿਤਿਨ ਗਡਕਰੀ ਨੇ ਦੱਸਿਆ ਪਲਾਨ, ਕਿੰਝ 15 ਰੁਪਏ ਪ੍ਰਤੀ ਲੀਟਰ ਹੋਵੇਗਾ ਪੈਟਰੋਲ 

ਨਵੀਂ ਦਿੱਲੀ, 05 ਜੁਲਾਈ : ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੈਟਰੋਲ ਦੀਆਂ ਕੀਮਤਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੈਟਰੋਲ ਹੁਣ 15 ਰੁਪਏ ਪ੍ਰਤੀ ਲੀਟਰ ਹੋ ਸਕਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸਾਨ ਹੁਣ ਅੰਨਦਾਤਾ ਨਹੀਂ ਸਗੋਂ ਊਰਜਾ ਦੇਣ ਵਾਲਾ ਬਣੇਗਾ। ਇਹ ਸਾਡੀ ਸਰਕਾਰ ਦੀ ਸੋਚ ਹੈ। ਮੈਂ ਅਗਸਤ ਵਿੱਚ ਟੋਇਟਾ ਕੰਪਨੀ ਦੀਆਂ ਗੱਡੀਆਂ ਲਾਂਚ ਕਰ ਰਿਹਾ ਹਾਂ। ਹੁਣ ਸਾਰੀਆਂ ਗੱਡੀਆਂ ਕਿਸਾਨਾਂ ਵੱਲੋਂ ਤਿਆਰ Ethanol 'ਤੇ ਚੱਲਣਗੀਆਂ। ਗਡਕਰੀ ਨੇ ਕਿਹਾ ਕਿ 60 ਫੀਸਦੀ Ethanol ਅਤੇ 40 ਫੀਸਦੀ ਬਿਜਲੀ ਦੋਵਾਂ ਦੀ ਐਵਰੇਜ ਫੜੀ ਜਾਵੇ ਤਾਂ ਹੁਣ ਪੈਟਰੋਲ ਦੀ ਕੀਮਤ 15 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਜਨਤਾ ਨੂੰ ਫਾਇਦਾ ਹੋਵੇਗਾ। ਦੂਸ਼ਣ ਘਟੇਗਾ ਅਤੇ ਕਿਸਾਨ ਭੋਜਨ ਦੇਣ ਵਾਲੇ ਤੋਂ ਊਰਜਾ ਦੇਣ ਵਾਲਾ ਬਣ ਜਾਵੇਗਾ। ਕਿਸਾਨ ਹਵਾਈ ਜਹਾਜ਼ਾਂ ਲਈ ਵੀ ਬਾਲਣ ਬਣਾ ਰਹੇ ਹਨ। ਇਹ ਸਾਡੀ ਸਰਕਾਰ ਦਾ ਕਮਾਲ ਹੈ। ਨਿਤਿਨ ਗਡਕਰੀ ਨੇ ਕਿਹਾ ਕਿ 16 ਲੱਖ ਕਰੋੜ ਰੁਪਏ ਦਾ ਤੇਲ ਇੰਪੋਰਟ ਹੁਣ ਕਿਸਾਨਾਂ ਦੇ ਘਰ ਜਾਵੇਗਾ। ਪਾਣੀਪਤ ਤੋਂ ਪਰਾਲੀ ਤੋਂ Ethanol ਤਿਆਰ ਕੀਤਾ ਜਾ ਰਿਹਾ ਹੈ। ਰਾਜਸਥਾਨ ਦੇ ਪ੍ਰਤਾਪਗੜ੍ਹ 'ਚ ਇੱਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਗਡਕਰੀ ਨੇ ਕਾਂਗਰਸ ਨੂੰ ਨਿਸ਼ਾਨੇ ਤੇ ਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਦੇਸ਼ 'ਤੇ ਇੰਨੇ ਸਾਲ ਰਾਜ ਕੀਤਾ ਪਰ ਗਰੀਬੀ ਦੂਰ ਨਹੀਂ ਹੋਈ, ਜਦਕਿ ਇਸ ਨੇ ਗਰੀਬੀ ਹਟਾਓ ਦਾ ਨਾਅਰਾ ਦਿੱਤਾ ਸੀ। ਪਰ ਅਜਿਹਾ ਨਹੀਂ ਹੋਇਆ। ਹਾਂ, ਇੱਕ ਗੱਲ ਜ਼ਰੂਰ ਹੋਈ ਕਿ ਕਾਂਗਰਸ ਨੇ ਆਪਣੇ ਲੋਕਾਂ ਦੀ ਗਰੀਬੀ ਦੂਰ ਕੀਤੀ।