“ਨਸ਼ੇ ਛਡਾਉ ,ਪੁੱਤ ਬਚਾਉ,” ਮੁਹਿੰਮ ਪੰਜਾਬ ਦੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਅਤੇ ਪਿੰਡ ਪਿੰਡ ਤੱਕ ਲੈ ਕੇ ਜਾਵਾਂਗੇ : ਕਾਲਕਾ

ਦਿੱਲੀ, 17 ਅਕਤੂਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਵੱਲੋਂ ਪਿਛਲੇ ਇੱਕ ਸਾਲ ਵਿੱਚ ਪੰਜਾਬ ਵਿੱਚ ਜਬਰੀ ਧਰਮ ਪਰਿਵਰਤਨ ਦੇ ਮੁੱਦੇ ਨੂੰ ਸਫਲਤਾ ਪੂਰਵਕ ਠੱਲ ਪਾਉਣ ਤੋਂ ਬਾਅਦ ਅਗਲੇ ਪੜਾਅ ਵਜੋਂ ਧਰਮ ਜਾਗਰੂਕਤਾ ਲਹਿਰ ਅਧੀਨ ਪੰਜਾਬ ਦੇ ਸਭ ਤੋਂ ਭਖਦੇ ਮੁੱਦੇ ਪੰਜਾਬ ਵਿੱਚ ਨਸ਼ਿਆਂ ਦੇ ਵੱਗ ਰਹੇ ਛੇਵੇਂ ਦਰਿਆ ਨੂੰ ਠੱਲ ਪਾਉਣ ਲਈ ਸਰਹੱਦੀ ਖੇਤਰ ਹਲਕਾ ਅਜਨਾਲਾ ਦੇ ਪਿੰਡ ਚਮਿਆਰੀ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ( ਬਾਬਾ ਜੋਧਾ ਸਿੰਘ ) ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਨਮੁੱਖ ਅਰਦਾਸ ਕਰਕੇ ” ਨਸ਼ੇ ਛਡਾਉ, ਪੁੱਤ ਬਚਾਉ ” ਦੇ ਨਾਹਰੇ ਹੇਠ ਗੁਰਮਤਿ ਦੀ ਰੋਸ਼ਨੀ ਵਿੱਚ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਲਹਿਰ ਦਾ ਬਿਗਲ ਵਜਾ ਦਿੱਤਾ ਹੈ । ਜੋ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ । ਉਹ ਕਠਿਨ ਕੰਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਨ ਜਾ ਰਹੀ ਹੈ । ਇਸ ਨਸ਼ਿਆਂ ਵਿਰੁੱਧ ਪਲੇਠੇ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਵਿੱਚ ਬਰਬਾਦ ਹੋ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸ਼ੁਰੂ ਕੀਤੀ ਗਈ ਮੁਹਿੰਮ ” ਨਸ਼ੇ ਛਡਾਉ, ਪੁੱਤ ਬਚਾਉ ” ਮੁਹਿੰਮ ਨੂੰ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਪੰਜਾਬ ਦੇ ਪਿੰਡ – ਪਿੰਡ ਤੱਕ ਲੈ ਕੇ ਜਾਵਾਂਗੇ ਤਾਂ ਜੋ ਆਉਣ ਵਾਲੀਆਂ ਨਸਲਾਂ ਨੂੰ ਨਸ਼ਿਆਂ ਤੋਂ ਬਚਾਇਆਂ ਜਾ ਸਕੇ । ਉਹਨਾਂ ਸਪੱਸ਼ਟ ਕੀਤਾ ਕਿ ਲਹਿਰ ਸਰਬਸਾਂਝੀ ਹੋਵੇਗੀ ਨਾ ਕਿਸੇ ਦੇ ਵਿਰੋਧ ਵਿੱਚ ਹੋਵੇਗੀ ਤੇ ਨਾ ਹੀ ਕਿਸੇ ਦੀ ਹਮਾਇਤ ਵਿੱਚ ਕਿਉਂਕਿ ਨਸ਼ੇ ਇੱਕ ਸਮਾਜਿਕ ਬੁਰਾਈ ਹਨ । ਇਸ ਸਮਾਜਿਕ ਬੁਰਾਈ ਤੇ ਬੀਮਾਰੀ ਸਮਾਜ ਦੇ ਸਾਰੇ ਲੋਕ ਹੀ ਇੱਕ ਮੁੱਠ ਹੋ ਕੇ ਠੱਲ੍ਹ ਸਕਦੇ ਹਨ । ਇਸ ਲਹਿਰ ਵਿੱਚ ਹਰ ਧਰਮ , ਹਰ ਜਾਤੀ ਅਤੇ ਹਰ ਸਿਆਸੀ ਪਾਰਟੀ ਦੇ ਲੋਕ ਸਿਆਸੀ ਵੱਖਰੇਵਿਆਂ ਤੋਂ ਉੱਪਰ ਉੱਠ ਕੇ ਸ਼ਾਮਲ ਹੋ ਸਕਦੇ ਹਨ । ਅੱਜ ਦੇ ਸਮਾਗਮ ਨੂੰ ਦਿੱਲੀ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਜੀ ਕਾਲਕਾ, ਜਨਰਲ ਸਕੱਤਰ ਸ ਜਗਦੀਪ ਸਿੰਘ ਜੀ ਕਾਹਲੋਂ , ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜੱਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ, ਸ ਜਸਪ੍ਰੀਤ ਸਿੰਘ ਕਰਮਸਰ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ , ਭੁਪਿੰਦਰ ਸਿੰਘ ਭੁੱਲਰ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ , ਸਰਵਜੀਤ ਸਿੰਘ ਵਿਰਕ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ , ਭਾਈ ਮੋਹਕਮ ਸਿੰਘ ਦਮਦਮੀ ਟਕਸਾਲ , ਸੰਤ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ, ਡਾਕਟਰ ਇੰਦਰਜੀਤ ਸਿੰਘ ਜੀ ਗੋਗੋਆਣੀ, ਭੁਪਿੰਦਰ ਸਿੰਘ ਭੁੱਲਰ ਮੈਂਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ , ਸਰਵਜੀਤ ਸਿੰਘ ਵਿਰਕ , ਜਸਪ੍ਰੀਤ ਸਿੰਘ ਵਿੱਕੀ ਮਾਨ , ਬਾਬਾ ਮੇਜਰ ਸਿੰਘ ਜੀ ਪੰਜ ਪਿਆਰੇ, ਬਾਬਾ ਇੰਦਰਜੀਤ ਸਿੰਘ ਸਤਲਾਣੀ ਸਾਹਿਬ ਵਾਲੇ ਬੀਬਾ ਮੰਜੂ ਕੁਰੈਸ਼ੀ ਮੁਸਲਿਮ ਲੀਡਰ , ਬੀਬੀ ਰਮਨਜੀਤ ਕੌਰ ਮਰਖਾਈ ਨੇ ਸਕੂਲੀ ਵਿਦਿਆਰਥੀਆਂ ਅਤੇ ਸੰਗਤਾਂ ਦੇ ਭਰਵੇਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਨਸ਼ਿਆਂ ਦੇ ਮਾਰੂ ਪ੍ਰਭਾਵ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ ਤੇ ਧਰਮ ਵਿੱਚ ਪਰਪੱਕ ਰਹਿਣ ਦੀ ਅਤੇ ਬਾਣੀ ਬਾਣੇ ਨਾਲ਼ ਜੁੜਨ ਦੀ ਅਪੀਲ ਕੀਤੀ। ਭੋਮਾ ਨੇ ਕਿਹਾ ਕਿ ਸਾਡੀ ਇਹ ਲਹਿਰ ਨਾ ਕਿਸੇ ਦੇ ਵਿਰੁੱਧ ਅਤੇ ਨਾ ਕਿਸੇ ਦੀ ਹਮਾਇਤ ਵਿੱਚ ਹੋਵੇਗੀ। ਇਹ ਲਹਿਰ ਸ਼ੁਰੂ ਕਰਨੀ ਪਈ ਅਤੇ ਧਰਮ ਪਰਿ।ਇਸ ਪ੍ਰੋਗਰਾਮ ਵਿਚ ਸ੍ਰੀ ਗੁਰੂ ਅੰਗਦ ਦੇਵ ਪਬਲਿਕ ਸਕੂਲ ਚਮਿਆਰੀ ਦੇ ਪ੍ਰਿੰਸੀਪਲ ਸ ਸੁੱਚਾ ਸਿੰਘ ਸੰਧੂ ਤੇ ਸਟਾਫ਼ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ। ਇਸ ਮੁਹਿੰਮ ਵਿਚ ਅਜਨਾਲਾ ਹਲਕੇ ਦੇ ਲਗਭਗ 20 ਪਿੰਡਾ ਦੇ ਲੋਕ,ਪੰਚਾਇਤਾਂ ਅਤੇ ਸਰਪੰਚਾਂ ਤੋਂ ਇਲਾਵਾ 10 ਤੋ ਵੱਧ ਸਕੂਲਾਂ ਦੇ ਪ੍ਰਿੰਸੀਪਲ ਆਪਣੇ ਸਕੂਲ ਦੇ ਬੱਚਿਆਂ ਸਮੇਤ ਹਾਜ਼ਿਰ ਹੋਏ। ਭੋਮਾ ਨੇ ਇਸ ਪ੍ਰੋਗਰਾਮ ਵਿੱਚ ਆਉਣ ਵਾਲੀ ਹਰ ਸ਼ਖਸ਼ੀਅਤ,ਪੰਚਾਇਤ , ਸਰਪੰਚ ਅਤੇ ਸਕੂਲ ਦੇ ਪ੍ਰਿੰਸੀਪਲਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨਾਂ ਨਾਲ ਬੇਅੰਤ ਸਿੰਘ ਖਿਆਲਾ ‌, ਬਾਬਾ ਮੇਜਰ ਸਿੰਘ ਪੰਜ ਪਿਆਰੇ ਡਾਕਟਰ ਲਖਵਿੰਦਰ ਸਿੰਘ ਢਿੰਗਨੰਗਲ, ਹੈਡਮਾਸਟਰ ਪਲਵਿੰਦਰ ਸਿੰਘ,ਪਲਵਿੰਦਰ ਸਿੰਘ ਪੰਨੂ, ਦਲਜੀਤ ਸਿੰਘ ਪਾਖਰਪੁਰਾ, ਹੈਡਮਾਸਟਰ ਸੁੱਚਾ ਸਿੰਘ ਜੱਥੇਦਾਰ ਦੀਦਾਰ ਸਿੰਘ ਚੌਧਰਪੁਰਾ , ਕਰਮਵੀਰ ਸਿੰਘ ਪੰਨੂ, ਪਰਮਜੀਤ ਸਿੰਘ ਜਿੱਜੇਆਣੀ , ਸੁਖਜਿੰਦਰ ਸਿੰਘ ਮਜੀਠੀਆ, ਕੁਲਬੀਰ ਸਿੰਘ ਗੰਡੀਵਿੰਡ ਕੁਲਦੀਪ ਸਿੰਘ ਮਜੀਠੀਆ , ਮਾਸਟਰ ਸਤਨਾਮ ਸਿੰਘ ਪਾਖਰਪੁਰਾ ,ਭਾਈ ਮਲਕੀਤ ਸਿੰਘ ਅਜਨਾਲਾ , ਜੱਗਾ ਸਿੰਘ ਰਾਜੀਆ ,ਜਗਦੀਸ ਸਿੰਘ ਵਡਾਲਾ , ਆਦਿ ਪਤਵੰਤੇ ਸੱਜਣ ਹਾਜ਼ਿਰ ਸਨ।