ਮਹਾਰਾਸ਼ਟਰ ‘ਚ ਮਿੰਨੀ ਬੱਸ ਤੇ ਕੰਟੇਨਰ ਦੀ ਟੱਕਰ, 12 ਲੋਕਾਂ ਦੀ ਮੌਤ, 23 ਜ਼ਖਮੀ

ਸੰਭਾਜੀਨਗਰ 15 ਅਕਤੂਬਰ : ਮਹਾਰਾਸ਼ਟਰ ਦੇ ਛਤਰਪਤੀ ਸੰਭਾਜੀਨਗਰ ਵਿਚ ਸਮਰਿਧੀ ਐਕਸਪ੍ਰੈਸ ਵੇ ‘ਤੇ ਮਿੰਨੀ ਬੱਸ ਤੇ ਕੰਟੇਨਰ ਦੀ ਟੱਕਰ ਹੋ ਗਈ। ਇਸ ਵਿਚ 12 ਲੋਕਾਂ ਦੀ ਮੌਤ ਹੋ ਗਈ ਤੇ 23 ਲੋਕ ਜ਼ਖਮੀ ਹਨ। ਹਾਦਸਾ ਬੀਤੀ ਰਾਤ ਲਗਭਗ 12.30 ਵਜੇ ਵੈਜਾਪੁਰ ਇਲਾਕੇ ਵਿਚ ਹੋਇਆ। ਪੁਲਿਸ ਨੇ ਦੱਸਿਆ ਕਿ ਬੱਸ ਵਿਚ 35 ਲੋਕ ਸਫਰ ਕਰ ਰਹੇ ਹਨ। ਬੱਸ ਡਰਾਈਵਰ ਦਾ ਕੰਟਰੋਲ ਗੁਆਚ ਜਾਣ ਦੀ ਵਜ੍ਹਾ ਨਾਲ ਬੱਸ ਨੇ ਪਿੱਛੇ ਤੋਂ ਕੰਟੇਨਰ ਵਿਚ ਟੱਕਰ ਮਾਰ ਦਿੱਤੀ। ਮ੍ਰਿਤਕਾਂ ਵਿਚ 5 ਪੁਰਸ਼, 6 ਔਰਤਾਂ ਅਤੇ ਇਕ ਬੱਚੀ ਸ਼ਾਮਲ ਹੈ। ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਪੁਲਸ ਨੇ ਦੱਸਿਆ ਕਿ ਨਿੱਜੀ ਬੱਸ 'ਚ 35 ਯਾਤਰੀ ਸਵਾਰ ਸਨ। ਇਹ ਹਾਦਸਾ ਮੁੰਬਈ ਤੋਂ ਕਰੀਬ 350 ਕਿਲੋਮੀਟਰ ਦੂਰ ਸਥਿਤ ਐਕਸਪ੍ਰੈੱਸ ਵੇਅ ਦੇ ਵੈਜਾਪੁਰ ਇਲਾਕੇ 'ਚ ਸਵੇਰੇ 12.30 ਵਜੇ ਵਾਪਰਿਆ। ਬੱਸ ਡਰਾਈਵਰ ਕੰਟਰੋਲ ਗੁਆ ਬੈਠਾ, ਜਿਸ ਕਾਰਨ ਬੱਸ ਪਿੱਛੇ ਤੋਂ ਕੰਟੇਨਰ ਨਾਲ ਟਕਰਾ ਗਈ। ਪੁਲਸ ਮੁਤਾਬਕ ਹਾਦਸੇ 'ਚ ਮਾਰੇ ਗਏ 12 ਲੋਕਾਂ 'ਚ 5 ਪੁਰਸ਼, 6 ਔਰਤਾਂ ਅਤੇ ਇਕ ਨਾਬਾਲਗ ਲੜਕੀ ਸ਼ਾਮਲ ਹੈ। ਅਧਿਕਾਰੀ ਨੇ ਦੱਸਿਆ ਕਿ 23 ਹੋਰ ਜ਼ਖਮੀ ਹੋਏ ਹਨ ਅਤੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਮਰਨ ਵਾਲੇ ਸਾਰੇ ਲੋਕ ਨਾਸਿਕ ਸ਼ਹਿਰ ਦੇ ਰਹਿਣ ਵਾਲੇ ਸਨ। ਪਿਛਲੇ ਤਿੰਨ ਮਹੀਨਿਆਂ 'ਚ ਸਮਰੁੱਧੀ ਐਕਸਪ੍ਰੈਸ ਵੇਅ 'ਤੇ ਇਹ ਦੂਜਾ ਵੱਡਾ ਸੜਕ ਹਾਦਸਾ ਹੈ।