ਵਿਅਕਤੀ ਨੇ ਪਤਨੀ ਸਮੇਤ ਤਿੰਨ ਬੇਟੀਆਂ ਨੂੰ ਤੇਜ਼ਧਾਰ ਹਥਿਆਰ ਨਾਲ ਵੱਢਿਆ, ਮੌਤ

ਜੰਜਗੀਰ, 03 ਅਗਸਤ : ਛੱਤੀਸ਼ਗੜ੍ਹ ਦੇ ਜਿਲ੍ਹਾ ਜੰਜਗੀਰ ਦੇ ਪਿੰਡ ਦੇਵਰੀ ਵਿੱਚ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਅਤੇ 3 ਬੇਟੀਆਂ ਦਾ ਕਤਲ ਕਰਕੇ ਭੱਜ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਦੇਵਰੀ ਦੇ ਵਸਨੀਕ ਮੋਂਗੜਾ ਬਾਈ (40) ਪਤਨੀ ਦੇਸ਼ਰਾਜ ਕਸ਼ਯਪ, ਬੇਟੀ ਪੂਜਾ (16), ਭਾਗਿਆ ਲਕਸ਼ਮੀ (10) ਅਤੇ ਯਾਚਨਾ (6) ਦਾ ਰਾਤ ਦਾ ਖਾਣਾ ਖਾਣ ਤੋਂ ਬਾਅਦ ਆਪਣੇ ਕਮਰੇ ਵਿੱਚ ਸੌਣ ਲਈ ਗਈਆਂ, ਰਾਤ ਸਮੇਂ ਦੇਸ਼ਰਾਜ ਕਸ਼ਯਪ ਉੱਠਿਆ ਅਤੇ ਆਪਣੀ ਅਤੇ ਤਿੰਨੋ ਬੇਟੀਆਂ ਨੂੰ ਕਿਸੇ ਤੇਜ਼ਧਾਰ ਹਥਿਆਰ ਨਾਲ ਮਾਰ ਦਿੱਤਾ ਅਤੇ ਆਪ ਘਰ ਦਾ ਤਾਲਾ ਲਗਾ ਕੇ ਘਰੋਂ ਫਰਾਰ ਹੋ ਗਿਆ। ਪਤਾ ਲੱਗਾ ਹੈ ਕਿ ਕਥਿਤ ਦੋਸ਼ੀ ਤਕਰੀਬਨ 10 ਸਾਲਾਂ ਤੋਂ ਮਾਨਸ਼ਿਕ ਰੋਗੀ ਸੀ, ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। 1-2 ਅਗਸਤ ਨੂੰ ਦਿਨ ਭਰ ਲੋਕਾਂ ਨੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਦੇਖਿਆ, ਜਿਸ ਕਾਰਨ ਉਨ੍ਹਾਂ ਨੂੰ ਅਣਸੁਖਾਵੀਂ ਘਟਨਾ ਦਾ ਡਰ ਬਣਿਆ ਰਿਹਾ। ਗੁਆਂਢੀਆਂ ਨੇ ਸਰਪੰਚ ਨੂੰ ਮਾਮਲੇ ਦੀ ਸੂਚਨਾ ਦਿਤੀ।  ਪੁਲਿਸ ਨੂੰ ਸੂਚਨਾ ਦਿਤੀ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਘਰ ਦਾ ਦਰਵਾਜ਼ਾ ਖੋਲ੍ਹਿਆ। ਅੰਦਰ ਮੋਂਗਰਾ ਬਾਈ ਅਤੇ ਤਿੰਨੋਂ ਬੇਟੀਆਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਪਈਆਂ ਸਨ। ਕਮਰੇ ਅਤੇ ਘਰ ਦੇ ਸਾਰੇ ਪਾਸੇ ਖੂਨ ਹੀ ਖੂਨ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਬੇਟੀਆਂ ਨੇ ਜਾਗ ਕੇ ਭੱਜਣ ਦੀ ਕੋਸ਼ਿਸ਼ ਕੀਤੀ ਹੋਵੇਗੀ, ਪਰ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ ਅਤੇ ਪਿਤਾ ਨੇ ਮਾਂ ਤੋਂ ਬਾਅਦ ਤਿੰਨ ਬੇਟੀਆਂ ਦਾ ਕਤਲ ਕਰ ਦਿਤਾ।