ਚੇਨਈ, 05 ਅਪ੍ਰੈਲ : ਚੇਨਈ ਦੇ ਨੰਗਾਨਲੁਰ 'ਚ ਧਰਮਲਿੰਗੇਸ਼ਵਰ ਮੰਦਰ ਦੇ ਪੰਜ ਪੁਜਾਰੀ ਤੀਰਥਵਾਰੀ ਦੀ ਰਸਮ ਕਰਦੇ ਹੋਏ ਮਡੀਪੱਕਮ ਨੇੜੇ ਮੂਵਰਸੰਪੇਟ ਮੰਦਰ ਦੇ ਤਾਲਾਬ ਵਿੱਚ ਡੁੱਬਣ ਕਾਰਨ ਮੌਤ ਹੋ ਗਈ । ਪੁਲਿਸ ਨੇ ਇਸ ਬਾਰੇ ਘਟਨਾ ਦੀ ਜਾਣਕਾਰੀ ਦਿੱਤੀ। ਇਹ ਘਟਨਾ ਮੂਵਰਾਸਮਪੇਟ ਦੇ ਧਰਮਲਿੰਗੇਸ਼ਵਰ ਮੰਦਰ ‘ਚ ਵਾਪਰੀ। ਇੱਥੇ 5 ਪੁਜਾਰੀਆਂ ਦੀ ਤਲਾਬ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਹੈ। ਦੱਸ ਦੇਈਏ ਕਿ ਘਟਨਾ ਸਵੇਰੇ 10.30 ਵਜੇ ਦੀ ਹੈ। ਪੁਜਾਰੀ ਅਤੇ ਵਲੰਟੀਅਰ ਤਲਾਬ ਵਿੱਚ ਘੇਰਾ ਬਣਾ ਕੇ ਧਾਰਮਿਕ ਪੂਜਾ ਕਰ ਰਹੇ ਸਨ ਕਿ ਇਸ ਦੌਰਾਨ ਇੱਕ ਬੰਦਾ ਤਲਾਬ ਵਿੱਚ ਡੁੱਬਣ ਲੱਗਾ। ਜਦੋਂ ਚਾਰ ਹੋਰਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਪਾਣੀ ਵਿੱਚ ਡੁੱਬ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਸੀਨੀਅਰ ਮਾਲੀਆ ਅਤੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਫਾਇਰ ਅਤੇ ਬਚਾਅ ਸੇਵਾ ਦੇ ਕਰਮਚਾਰੀਆਂ ਨੇ ਲਾਸ਼ਾਂ ਨੂੰ ਤਲਾਬ ਤੋਂ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਕਰੋਮਪੇਟ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ 3 ਪੁਜਾਰੀ ਡੂੰਘੇ ਪਾਣੀ ਵਿੱਚ ਡੁੱਬਣ ਲੱਗੇ, 2 ਪੁਜਾਰੀ ਇਨ੍ਹਾਂ ਨੂੰ ਬਚਾਉਣ ਲਈ ਗਈ, ਜਿਥੇ ਸਾਰਿਆਂ ਦੀ ਮੌਤ ਹੋ ਗਈ। ਮ੍ਰਿਤਕਾਂ ਦੇ ਨਾਂ ਜੀ ਸੂਰਿਆ (24), ਰਾਘਵਨ (22), ਰਾਘਵਨ (18), ਯੋਗੇਸ਼ਵਰਨ (23) ਅਤੇ ਵਨੇਸ਼ (20) ਹਨ। ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗੀਆਂ ਹਨ। ਦੱਸ ਦੇਈਏ ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਰਾਮ ਨੌਮੀ ਦੇ ਮੌਕੇ ‘ਤੇ ਬੇਲੇਸ਼ਵਰ ਮਹਾਦੇਵ ਝੂਲੇਲਾਲ ਮੰਦਰ ਵਿੱਚ ਬਾਵੜੀ ਦੀ ਛੱਤ ਧਸਣ ਨਾਲ 36 ਲੋਕਾਂ ਦੀ ਮੌਤ ਹੋ ਗਈ ਸੀ। ਜਾਨ ਗੁਆਉਣ ਵਾਲਿਆਂ ਵਿੱਚ ਔਰਤਾਂ ਤੋਂ ਲੈ ਕੇਪੰਜ ਸਾਲ ਤੱਕ ਦਾ ਬੱਚਾ ਸ਼ਾਮਲ ਹੈ। ਬਾਵੜੀ ਹਾਦਸੇ ਵਿੱਚ ਗੁਜਰਾਤੀ ਪਟੇਲ ਸਮਾਜ ਦੇ ਕਰੀਬਨ 11 ਲੋਕਾਂ ਦੀ ਮੌਤ ਹੋਈ ਸੀ।