ਮਹਾਰਾਸ਼ਟਰ ਦੇ ਠਾਣੇ ਵਿੱਚ ਉਸਾਰੀ ਅਧੀਨ ਇਮਾਰਤ ਵਿੱਚ ਡਿੱਗੀ ਲਿਫਟ, 6 ਦੀ ਮੌਤ

ਠਾਣੇ, 10 ਸਤੰਬਰ : ਮਹਾਰਾਸ਼ਟਰ ਦੇ ਠਾਣੇ ਵਿੱਚ ਐਤਵਾਰ ਨੂੰ ਇੱਕ ਨਿਰਮਾਣ ਅਧੀਨ 40 ਮੰਜ਼ਿਲਾ ਇਮਾਰਤ ਦੀ ਲਿਫਟ ਡਿੱਗਣ ਨਾਲ 6ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਕਰਮਚਾਰੀ ਲਿਫਟ ਦੀ ਮਦਦ ਨਾਲ ਇਮਾਰਤ ਦੀ ਛੱਤ 'ਤੇ ਜਾ ਰਹੇ ਸਨ ਕਿ ਅਚਾਨਕ ਤਾਰਾਂ ਟੁੱਟ ਗਈਆਂ ਅਤੇ ਲਿਫਟ ਕਰੈਸ਼ ਹੋ ਗਈ। ਮਜ਼ਦੂਰ ਇਮਾਰਤ ਵਿੱਚ ਵਾਟਰ ਪਰੂਫਿੰਗ ਦਾ ਕੰਮ ਕਰਨ ਆਏ ਸਨ। ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਹਾਦਸੇ ਦਾ ਵੀਡੀਓ ਨਿਊਜ਼ ਏਜੰਸੀ ਏਐਨਆਈ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' (ਪਹਿਲਾਂ ਟਵਿੱਟਰ) 'ਤੇ ਪੋਸਟ ਕੀਤਾ ਹੈ। ਠਾਣੇ ਨਗਰ ਨਿਗਮ ਮੁਤਾਬਕ ਹੁਣ ਤੱਕ 6 ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ।