ਪਾਕਿਸਤਾਨ ਵਿੱਚ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਸ਼ਾਹਿਦ ਲਤੀਫ ਦੀ ਗੋਲੀਆਂ ਮਾਰ ਕੇ ਹੱਤਿਆ 

ਨਵੀਂ ਦਿੱਲੀ, 11 ਅਕਤੂਬਰ : ਪਾਕਿਸਤਾਨ ਵਿੱਚ ਭਾਰਤ ਦੇ ਮੋਸਟ ਵਾਂਟੇਡ ਅੱਤਵਾਦੀ ਸ਼ਾਹਿਦ ਲਤੀਫ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਲਤੀਫ ਪਠਾਨਕੋਟ ਹਮਲੇ ਦਾ ਮਾਸਟਰਮਾਈਂਡ ਸੀ। ਦੱਸਿਆ ਜਾ ਰਿਹਾ ਹੈ ਕਿ ਅਣਪਛਾਤੇ ਹਮਲਾਵਰਾਂ ਵੱਲੋਂ ਸਿਆਲਕੋਟ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਪਾਕਿਸਤਾਨ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ਾਹਿਦ ਲਤੀਫ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਜਰਾਂਵਾਲਾ ਦਾ ਰਹਿਣ ਵਾਲਾ ਸੀ। ਉਹ ਸਿਆਲਕੋਟ ਸੈਕਟਰ ਦਾ ਕਮਾਂਡਰ ਸੀ, ਜੋ ਭਾਰਤ ਵਿੱਚ ਅੱ.ਤਵਾਦੀਆਂ ਨੂੰ ਲਾਂਚ ਕਰਨ ਦੀ ਨਿਗਰਾਨੀ ਤੇ ਹ.ਮਲਿਆਂ ਦੀਆਂ ਯੋਜਨਾਵਾਂ ਬਣਾਉਣਾ ਵਿੱਚ ਸ਼ਾਮਿਲ ਰਹਿੰਦਾ ਸੀ। ਸ਼ਾਹਿਦ ਲਤੀਫ ਨੂੰ 12 ਨਵੰਬਰ, 1994 ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਭਾਰਤ ਦੀਆਂ ਜੇਲ੍ਹਾਂ ਵਿੱਚ 16 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ 2010 ਵਿੱਚ ਵਾਹਘਾ ਦੇ ਰਾਹੀਂ ਡਿਪੋਰਟ ਕਰ ਦਿੱਤਾ ਗਿਆ ਸੀ। NIA ਦੀ ਜਾਂਚ ਵਿੱਚ ਕਿਹਾ ਗਿਆ ਕਿ ਭਾਰਤ ਤੋਂ ਨਿਕਲਣ ਤੋਂ ਬਾਅਦ ਸ਼ਾਹਿਦ ਵਾਪਸ ਪਾਕਿਸਤਾਨ ਦੀ ਜਿਹਾਦੀ ਫੈਕਟਰੀ ਵਿੱਚ ਚਲਾ ਗਿਆ ਸੀ ਤੇ ਉਸਨੇ ਪਠਾਨਕੋਟ ਅੱਤ.ਵਾਦੀ ਹ.ਮਲੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਦੱਸ ਦੇਈਏ ਕਿ ਪੰਜਾਬ ਦੇ ਪਠਾਨਕੋਟ ਸਥਿਤ ਏਅਰਬੇਸ ‘ਤੇ 2016 ਵਿੱਚ ਅੱਤਵਾਦੀ ਹਮਲਾ ਹੋਇਆ ਸੀ। ਇਸ ਹਮਲੇ ਵਿੱਚ ਫੌਜ ਦੇ 7 ਜਵਾਨ ਸ਼ਹੀਦ ਹੋਏ ਸਨ।