ਭਾਰਤ ਨੇ ਆਈਟੀ ਤੇ ਸਾਫਟਵੇਅਰ ਖੇਤਰ ਵਿਚ ਆਪਣੀ ਛਾਪ ਛੱਡੀ ਹੈ : ਪ੍ਰਧਾਨ ਮੰਤਰੀ ਮੋਦੀ

ਨਵੀਂ ਦਿੱਲੀ, 20 ਮਾਰਚ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿਚ ਭਾਰਤ ਮੰਡਪਮ ਵਿਖੇ ਸਟਾਰਟਅੱਪ ਮਹਾਕੁੰਭ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰੋਗਰਾਮ ਨੂੰ ਸੰਬੋਧਨ ਵੀ ਕੀਤਾ। ਪੀਐਮ ਮੋਦੀ ਨੇ ਕਿਹਾ ਕਿ ਸਟਾਰਟਅੱਪ ਮਹਾਕੁੰਭ ਦਾ ਅਜਿਹੇ ਸਮੇਂ ਵਿਚ ਬਹੁਤ ਮਹੱਤਵ ਹੈ, ਜਦੋਂ ਅਸੀਂ 2047 ਦੇ ਵਿਕਸਤ ਭਾਰਤ ਲਈ ਰੋਡਮੈਪ 'ਤੇ ਕੰਮ ਕਰ ਰਹੇ ਹਾਂ। ਸਟਾਰਟਅੱਪ ਮਹਾਕੁੰਭ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਕਿਹਾ ਕਿ ਪਿਛਲੇ ਦਹਾਕਿਆਂ ਵਿਚ ਭਾਰਤ ਨੇ ਆਈਟੀ ਤੇ ਸਾਫਟਵੇਅਰ ਖੇਤਰ ਵਿਚ ਆਪਣੀ ਛਾਪ ਛੱਡੀ ਹੈ। ਹੁਣ ਅਸੀਂ ਭਾਰਤ ਵਿਚ ਨਵੀਨਤਾ ਤੇ ਸਟਾਰਟਅੱਪ ਕਲਚਰ ਦਾ ਰੁਝਾਨ ਲਗਾਤਾਰ ਵਧਦਾ ਦੇਖ ਰਹੇ ਹਾਂ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸਟਾਰਟਅੱਪ ਲਾਂਚ ਕਰਦੇ ਹਨ ਪਰ ਰਾਜਨੀਤੀ ਵਿਚ ਬਹੁਤ ਜ਼ਿਆਦਾ ਹੁੰਦਾ ਹੈ ਤੇ ਵਾਰ-ਵਾਰ ਲਾਂਚ ਕਰਨਾ ਪੈਂਦਾ ਹੈ। ਤੁਹਾਡੇ ਤੇ ਉਨ੍ਹਾਂ ਵਿਚ ਫਰਕ ਇਹ ਹੈ ਕਿ ਤੁਸੀਂ ਲੋਕ ਪ੍ਰਯੋਗਸ਼ੀਲ ਹੁੰਦੇ ਹੋ, ਜੇਕਰ ਇਕ ਲਾਂਚ ਨਹੀਂ ਹੁੰਦਾ ਤਾਂ ਤੁਸੀਂ ਤੁਰੰਤ ਦੂਜੇ 'ਤੇ ਚਲੇ ਜਾਂਦੇ ਹੋ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਜੇ ਭਾਰਤ ਅੱਜ ਇਕ ਨਵੀਂ ਉਮੀਦ, ਗਲੋਬਲ ਸਟਾਰਟ-ਅੱਪ ਸਪੇਸ ਲਈ ਨਵੀਂ ਤਾਕਤ ਦੇ ਰੂਪ ਵਿੱਚ ਉਭਰਿਆ ਹੈ, ਤਾਂ ਇਸ ਪਿੱਛੇ ਚੰਗੀ ਤਰ੍ਹਾਂ ਸੋਚਿਆ ਹੋਇਆ ਦ੍ਰਿਸ਼ਟੀਕੋਣ ਹੈ। ਭਾਰਤ ਨੇ ਸਹੀ ਸਮੇਂ 'ਤੇ ਸਹੀ ਫੈਸਲੇ ਲਏ ਹਨ। ਸਹੀ ਸਮੇਂ 'ਤੇ ਸਟਾਰਟਅੱਪ 'ਤੇ ਕੰਮ ਸ਼ੁਰੂ ਕੀਤਾ।