ਕਟਨੀ ‘ਚ ਤੇਜ਼ ਰਫਤਾਰ ਬੱਸ ਪਲਟੀ, ਤਿੰਨ ਲੋਕਾਂ ਦੀ ਮੌਤ 24 ਜਖ਼ਮੀ

ਕਟਨੀ, 25 ਅਗਸਤ : ਮੱਧ ਪ੍ਰਦੇਸ਼ ਦੇ ਕਟਨੀ ਵਿੱਚ ਸਲੇਮਾਨਾਬਾਦ- ਉਮਰਿਆਨ ਰੋਡ ਤੇ ਇੱਕ ਯਾਤਰੀ ਬੱਸ ਪਲਟ ਜਾਣ ਦੇ ਕਾਰਨ 3 ਲੋਕਾਂ ਦੀ ਮੌਤ ਅਤੇ 24 ਯਾਤਰੀ ਗੰਭੀਰ ਜਖ਼ਮੀ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ  ਦਾਖਲ ਕਰਵਾਇਆ ਗਿਆ। ਪੁਲਿਸ ਨੇ ਦੱਸਿਆ ਕਿ ਯਾਤਰੀ ਬੱਸ ਧੀਮਰਖੇੜਾ ਜਾ ਰਹੀ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਸਲੇਮਾਨਾਬਾਦ, ਉਮਰਿਆਪਨ ਅਤੇ ਧੀਮਰਖੇੜਾ ਦੀ ਪੁਲਿਸ ਮੌਕੇ 'ਤੇ ਪਹੁੰਚ ਗਈ। ਬੱਸ ਨੂੰ ਜ਼ਬਤ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਬੱਸ ਨੂੰ ਤੇਜ਼ ਰਫਤਾਰ ਨਾਲ ਚਲਾ ਰਿਹਾ ਸੀ, ਜਿਸ ਕਾਰਨ ਇਹ ਬੇਕਾਬੂ ਹੋ ਕੇ ਪਲਟ ਗਈ। ਪੁਲਿਸ ਨੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਬੱਸ ਦੀ ਰਫਤਾਰ ਤੇਜ਼ ਹੋਣ ਕਰਕੇ ਪਲਟ ਗਈ, ਤੇ ਬੱਸ ਨੇ ਮੋਟਰਸਾਈਕਲ ਤੇ ਜਾ ਰਹੇ ਤਿੰਨ ਲੋਕਾਂ ਨੂੰ ਕੁਚਲ ਦਿੱਤਾ ਤੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਚੰਦਰਭਾਨ ਵਾਸੂਦੇਵ, ਨਿਕੇਤ ਵਾਸੁਦੇਵ, ਵਰਿੰਦਰ ਵਾਸੁਦੇਵ ਵਜੋਂ ਹੋਈ ਹੈ, ਜੋ ਸਲੈਯਾ ਫਾਟਕ ਦੇ ਨੇੜਲੇ ਇਲਾਕੇ ਦੇ ਵਸਨੀਕ ਸਨ।