ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ 

ਬੜੂ ਸਾਹਿਬ, 16 ਨਵੰਬਰ : ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦੀ ਮਿੱਠੀ ਤੇ ਨਿੱਘੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਜਨਮ ਅਸਥਾਨ ਚੀਮਾ ਵਿਖੇ 14 ,15 ਅਤੇ 16 ਨਵੰਬਰ ਕਰਵਾਇਆ ਗਿਆ। ਜਾਣਕਾਰੀ ਦਿੰਦਿਆਂ ਗੁਰਦੁਆਰਾ ਜਨਮ ਅਸਥਾਨ ਚੀਮਾ ਮੰਡੀ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਕਾਕਾ ਵੀਰ ਜੀ ਨੇ ਦੱਸਿਆ ਕਿ 14 ਨਵੰਬਰ ਨੂੰ ਤੰਤੀ ਸਾਜ ਜਥਾ ਗੁਰਦੁਆਰਾ ਬੜੂ ਸਾਹਿਬ ਭੁਝੰਗੀ, ਸ਼ਬਦ ਕੀਰਤਨ ਅਨਾਹਦ ਬਾਣੀ ਤੰਤੀ ਸਾਜ ਜਥਾ, ਸੰਤ ਬਾਬਾ ਧਰਮਪ੍ਰੀਤ ਸਿੰਘ ਘਰਾਗਣੇ ਵਾਲੇ, ਢਾਡੀ ਵਾਰਾਂ ਢਾਡੀ ਜੱਥਾ ਗੁਰਦੁਆਰਾ ਬੜੂ ਸਾਹਿਬ, ਬਾਬਾ ਕਬੀਰਾ ਸਿੰਘ ਅਲਹਰਾ ਵਾਲੇ ਤੇ 15 ਨਵੰਬਰ ਨੂੰ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬਾਬਾ ਗੁਰਜੀਤ ਸਿੰਘ ਹਰੀਗੜ ਵਾਲੇ, ਬਾਬਾ ਗੁਰਜੰਟ ਸਿੰਘ ਮੰਡਵੀ ਵਾਲੇ, ਬਾਬਾ ਮਨਜੋਤ ਸਿੰਘ ਬਡਰੁੱਖਾਂ ਵਾਲੇ ਅਤੇ ਬਾਬਾ ਮਨਮੋਹਣ ਸਿੰਘ ਬਾਰਨ ਵਾਲੇ ਕਥਾ ਵਿਚਾਰਾਂ ਦੀ ਸਾਂਝ ਪਾਈ ਗਈ ਅਤੇ ਉਹਨਾਂ ਦੱਸਿਆ ਕਿ ਅਖੀਰਲੇ ਦਿਨ 16 ਨਵੰਬਰ ਨੂੰ ਸਮਾਗਮ ਵਿੱਚ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ, ਭਾਈ ਅਮਨਦੀਪ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗਿਆਨੀ ਅਤਰ ਸਿੰਘ ਕਥਾਵਾਚਕ ਗੁਰਦੁਆਰਾ ਜੋਤੀ ਸਰੂਪ ਫਤਿਹਗੜ੍ਹ ਸਾਹਿਬ, ਸੰਤ ਬਾਬਾ ਹਰਨਾਮ ਸਿੰਘ ਮੁਖੀ ਦਮਦਮੀ ਟਕਸਾਲ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਦਾ ਜਥਾ (ਕਾਰ ਸੇਵਾ ਵਾਲੇ), ਬਾਬਾ ਹਰਨੇਕ ਸਿੰਘ ਲੰਗਰਾਂ ਵਾਲੇ, ਬਾਬਾ ਜਗਜੀਤ ਸਿੰਘ ਹਰਖੋਵਾਲ, ਬਾਬਾ ਟੇਕ ਸਿੰਘ ਧਨੌਲਾ, ਬਾਬਾ ਕਾਕਾ ਸਿੰਘ ਬੁੰਗਾ ਮਸਤੂਆਣਾ ਤਲਵੰਡੀ ਸਾਬੋ, ਬਾਬਾ ਬਲਜਿੰਦਰ ਸਿੰਘ ਮੁਖੀ ਗੁਰਦੁਆਰਾ ਰਾੜਾ ਸਾਹਿਬ, ਬਾਬਾ ਜੰਗ ਸਿੰਘ ਕੁੱਪ ਕਲਾਂ, ਬਾਬਾ ਦਰਸ਼ਨ ਸਿੰਘ ਮਸਤੂਆਣਾ ਸਾਹਿਬ, ਬਾਬਾ ਹਰਬੇਅੰਤ ਸਿੰਘ ਮਸਤੂਆਣਾ ਸਾਹਿਬ, ਗੁਰਦੁਆਰਾ ਗੁਰੂ ਸਾਗਰ ਅਕਾਲ ਕੌਂਸਲ ਮਸਤੂਆਣਾ ਸਾਹਿਬ , ਬਾਬਾ ਸੁਖਦੇਵ ਸਿੰਘ ਲੰਗਰਾਂ ਵਾਲੇ ਬੇਰ ਕਲਾਂ, ਬਾਬਾ ਜਸਵੰਤ ਸਿੰਘ ਗੁਰਦੁਆਰਾ ਜੋਤੀ ਸਰੂਪ, ਬਾਬਾ ਇੰਦਰਜੀਤ ਸਿੰਘ ਰਤੀਆ ,ਬਾਬਾ ਸੁਖਦੇਵ ਸਿੰਘ ਸਿਧਾਣੇ ਵਾਲੇ, ਬਾਬਾ ਜਸਵਿੰਦਰ ਸਿੰਘ ਹਰੇੜੀ ਵਾਲੇ, ਬਾਬਾ ਜਗਤਾਰ ਸਿੰਘ ਕਾਰ ਸੇਵਾ, ਗੁਰਦੁਆਰਾ ਚਿਲ੍ਹਾ ਸਾਹਿਬ, ਗਿਆਨੀ ਭਗਵਾਨ ਸਿੰਘ ਭਿੰਡਰਾਂਵਾਲੇ ,ਬਾਬਾ ਭਿੰਦਰ ਸਿੰਘ ਕਾਰ ਸੇਵਾ ਭਵਾਨੀਗੜ੍ਹ ,ਸੁਆਮੀ ਚੰਦਰਮੁਨੀ ਜੀ ਗਊਸ਼ਾਲਾ ਸੇਰੋਂ ,ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਪ੍ਰਧਾਨ ਐਸਜੀਪੀਸੀ, ਬਾਬਾ ਨਾਮਦੇਵ ਸਿੰਘ ਘੱਗੇ ਵਾਲੇ, ਬਾਬਾ ਪਵਿੱਤਰ ਸਿੰਘ ਖਨੌਰੀ ਵਾਲੇ, ਬਾਬਾ ਸਾਧੂ ਸਿੰਘ ਸ਼ਾਹੜ ਵਾਲੇ, ਬਾਬਾ ਹਰਬੰਸ ਸਿੰਘ ਪੱਕਾ ਡੇਰਾ ਚੀਮਾ, ਬਾਬਾ ਅਮਰਜੀਤ ਸਿੰਘ ਮਰਿਆਦਾ, ਬਾਬਾ ਜਗਤਾਰ ਸਿੰਘ ਮਹੇਰਨਾ ਕਲਾਂ ,ਬਾਬਾ ਪਰਸ਼ੋਤਮ ਦਾਸ ਡੇਰਾ ਗਿਜ਼ਰੀ ,ਬਾਬਾ ਰੁੜਕੀ ਦਾਸ ਬੀਰ ਕਲਾਂ ,ਸੁਆਮੀ ਚਿਤਾ ਨੰਦ ਖਡਿਆਲ ਵਾਲੇ, ਸਵਾਮੀ ਰਾਮ ਤੀਰਥ ਬਰਨਾਲੇ ਵਾਲੇ ,ਬਾਬਾ ਜਗਰੂਪ ਸਿੰਘ ਚੌਹਟਾ ਸਾਹਿਬ ਆਦਿ ਸਮਾਗ਼ਮ ਦੌਰਾਨ ਸ਼ਾਮਲ ਹੋਏ। ਕਲਗੀਧਰ ਟਰਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਸੰਗਤਾਂ ਨਾਲ ਗੁਰਮਤਿ ਬਚਨਾਂ ਦੀ ਸਾਂਝ ਪਾਈ ਅਤੇ ਓਹਨਾ ਨੇ ਕਿਹਾ ਇਹ ਸਮਾਗਮ ਵਿਸ਼ੇਸ਼ ਤੋਰ ਤੇ ਸਰਬ ਸਾਂਝੀਵਾਲਤਾ ਨੂੰ ਸਮਰਪਿਤ ਰਿਹਾ ਜਿਸ ਵਿੱਚ ਹਰ ਧਰਮ ਦੇ ਸੰਤ ਮਹਾ-ਪੁਰਖਾਂ ਨੇ ਸੰਗਤ ਦੇ ਦਰਸ਼ਨ ਕੀਤੇ ਅਤੇ ਸਮੂਹ ਸੰਗਤ ਨੂੰ ਆਪਣੇ ਬਚਨਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸਮਾਗਮ ਦੇ ਅਖੀਰਲੇ ਦਿਨ ਦੁਪਹਿਰ 12 ਵਜੇ ਤਖਤ ਸ਼੍ਰੀ ਦਮਦਮਾ ਸਾਹਿਬ ਤੋਂ ਪਹੁੰਚ ਰਹੇ ਪੰਜ ਪਿਆਰੇ ਸਾਹਿਬਾਨਾਂ ਵੱਲੋਂ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਜਿਸ ਵਿੱਚ 35 ਪ੍ਰਾਣੀਆਂ ਵੱਲੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਗਈ।