ਆਂਧਰਾ ਪ੍ਰਦੇਸ਼ 'ਚ ਸੜਕ ਹਾਦਸੇ ਵਿਚ ਨਵ-ਵਿਆਹੇ ਜੋੜੇ ਸਮੇਤ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ

ਨੰਦਿਆਲਾ, 06 ਮਾਰਚ : ਆਂਧਰਾ ਪ੍ਰਦੇਸ਼ ਦੇ ਨੰਦਿਆਲਾ ਜ਼ਿਲ੍ਹੇ 'ਚ ਇਕ ਸੜਕ ਹਾਦਸੇ ਵਿਚ ਨਵ-ਵਿਆਹੇ ਜੋੜੇ ਸਮੇਤ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ। ਜਿਸ ਕਾਰ ਵਿੱਚ ਉਹ ਸਫ਼ਰ ਕਰ ਰਹੇ ਸਨ, ਉਹ ਇਕ ਖੜ੍ਹੇ ਟਰੱਕ ਨਾਲ ਟਕਰਾ ਗਈ। ਨੰਦਿਆਲਾ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ (ਐਸਪੀ) ਕੇ ਰਘੁਵੀਰਾ ਰੈੱਡੀ ਨੇ ਕਿਹਾ ਕਿ ਪਰਿਵਾਰ ਤਿਰੂਪਤੀ ਦੇ ਇਕ ਮੰਦਰ ਤੋਂ ਦਰਸ਼ਨ ਕਰ ਕੇ ਵਾਪਸ ਆ ਰਿਹਾ ਸੀ ਤੇ ਇਹ ਹਾਦਸਾ ਬੁੱਧਵਾਰ ਸਵੇਰੇ 5.15 ਵਜੇ ਪਿੰਡ ਨੱਲਾਗਾਟਲਾ ਪਿੰਡ ਵਿਚ ਵਾਪਰਿਆ। ਇਸ ਜੋੜੇ ਦਾ ਵਿਆਹ 29 ਫਰਵਰੀ ਨੂੰ ਹੋਇਆ ਸੀ ਤੇ ਪਰਿਵਾਰ ਸਿਕੰਦਰਾਬਾਦ ਦੇ ਅਲਵਾਲ ਇਲਾਕੇ ਦਾ ਰਹਿਣ ਵਾਲਾ ਸੀ। ਹਾਦਸੇ ਤੋਂ ਬਾਅਦ ਪੁਲਿਸ ਨੇ ਪੀੜਤਾਂ ਵਿੱਚੋਂ ਇਕ ਦੇ ਮੋਬਾਈਲ ਤੋਂ ਕਾਲ ਕਰ ਕੇ ਉਸ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ ਅਤੇ ਲਾਸ਼ਾਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ। ਐੱਸਪੀ ਨੇ ਦੱਸਿਆ ਕਿ ਪੁਲਿਸ ਕੇਸ ਦਰਜ ਕਰਨ ਦੀ ਪ੍ਰਕਿਰਿਆ ਵਿਚ ਹੈ, ਜਦੋਂਕਿ ਹੋਰ ਪ੍ਰਕਿਰਿਆਵਾਂ ਚੱਲ ਰਹੀਆਂ ਹਨ।