ਊਨਾ ਵਿੱਚ ਝੌਪੜੀ ਨੂੰ ਲੱਗੀ ਅੱਗ, ਦੋ ਮਾਸੂਮ ਬੱਚਿਆਂ ਸਮੇਤ ਤਿੰਨ ਦੀ ਮੌਤ, ਇੱਕ ਗੰਭੀਰ ਜਖ਼ਮੀ

ਊਨਾ, 25 ਦਸੰਬਰ : ਹਿਮਾਚਲ ਪ੍ਰਦੇਸ਼ ਦੇ ਜਿਲਾ ਊਨਾ ਦੇ ਪਿੰਡ ਕੈਲੂਆ ਵਿੱਚ ਇੱਕ ਝੌਪੜੀ ਨੂੰ ਅੱਗ ਲੱਗਣ ਕਾਰਨ ਦੋ ਬੱਚਿਆਂ ਸਮੇਤ ਤਿੰਨ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਜਾਂਚ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਐਤਵਾਰ ਦੀ ਦੇਰ ਰਾਤ ਇੱਹ ਘਟਨਾਂ ਵਾਪਰੀ, ਮਰਨ ਵਾਲਿਆਂ ਵਿੱਚ ਸੁਮਿਤਰਾ ਦੇਵੀ (25), ਅੰਤਿਕ (9 ਮਹੀਨੇ), ਬੱਚੀ ਨੈਨਾ (5) ਹਨ, ਜੋ ਮੂਲ ਵਾਸੀ ਉੱਤਰ ਪ੍ਰਦੇਸ਼ ਨਾਲ ਸਬੰਧਿਤ ਹਨ। ਸ਼ੰਕਰ ਇਸ ਘਟਨਾਂ ਵਿੱਚ ਬੁਰੀ ਤਰ੍ਹਾਂ ਝੁਲਸਿਆ ਗਿਆ ਹੈ। ਜਿਸ ਨੂੰ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿਖੇ ਭਰਤੀ ਕਰਵਾਇਆ ਗਿਆ ਹੈ। ਜਾਂਚ ਅਧਿਕਾਰੀਆਂ ਅਨੁਸਾਰ ਅੱਗ ਲੱਗਣ ਤੇ ਕਾਰਨਾਂ ਦਾ ਹਾਲੇ ਕੁੱਝ ਨਹੀਂ ਪਤਾ ਲੱਗਾ।